ਫਰੋਡ ਮਾਮਲਿਆਂ ਨਾਲ ਨਜਿੱਠਣ ਲਈ Google Maps ਨੇ ਲੱਭਿਆ ਨਵਾਂ ਤਰੀਕਾ

Saturday, Mar 02, 2019 - 01:05 PM (IST)

ਫਰੋਡ ਮਾਮਲਿਆਂ ਨਾਲ ਨਜਿੱਠਣ ਲਈ Google Maps ਨੇ ਲੱਭਿਆ ਨਵਾਂ ਤਰੀਕਾ

ਗੈਜੇਟ ਡੈਸਕ– ਗੂਗਲ ਨੇ ਆਪਣੀ ਮੈਪਸ ਸਰਵਿਸ ’ਤੇ ਫਰੋਡ ਦੇ ਮਾਮਲਿਆਂ ਨਾਲ ਨਜਿੱਠਣ ਲਈ ਇਕ ਨਵਾਂ ਤਰੀਕਾ ਲੱਭਿਆ ਹੈ। ਕੰਪਨੀ ਨੇ ਬੀਤੇ ਦਿਨੀਂ ਦੇਖਿਆ ਹੈ ਕਿ ਮੈਪਸ ’ਤੇ ਯੂਜ਼ਰ ਬਿਜ਼ਨਸ ਨਾਲ ਜੁੜੀ ਗਲਤ ਅਤੇ ਫੇਕ ਇਨਫਾਰਮੇਸ਼ਨ ਬਾਰੇ ਸ਼ਿਕਾਇਤ ਕਰਦੇ ਰਹੇ ਹਨ। ਅਜਿਹੀਆਂ ਗੜਬੜੀਆਂ ਨੂੰ ਰਿਪੋਰਟ ਕਰਨ ਲਈ ਗੂਗਲ ਨੇ ਬਿਜ਼ਨਸ ਰੀਡ੍ਰੈਸਲ ਕੰਪਲੇਨ ਫਾਰਮ ਸ਼ੁਰੂ ਕੀਤਾ ਹੈ। ਇਸ ਦੀ ਮਦਦ ਨਾਲ ਪਲੇਟਫਾਰਮ ’ਤੇ ਮੌਜੂਦ ਅਜਿਹੀ ਫੇਕ ਇਨਫਾਰਮੇਸ਼ਨ ਦੀ ਸ਼ਿਕਾਇਤ ਕੋਈ ਵੀ ਕਰ ਸਕਦਾ ਹੈ, ਜਿਸ ਦਾ ਮਕਸਦ ਬਿਜ਼ਨਸ ਨੂੰ ਨੁਕਸਾਨ ਜਾਂ ਕਸਟਮਰ ਨੂੰ ਫੇਕ ਜਾਣਕਾਰੀ ਦੇਣਾ ਹੋਵੇ। 

ਗੂਗਲ ਮੈਪਸ ’ਤੇ ਬਿਜ਼ਨਸ ਨਾਲ ਜੁੜੀ ਜਾਣਕਾਰੀ ਪਬਲਿਕ-ਸੋਰਸਡ ਡਾਟਾ ’ਤੇ ਨਿਰਭਰ ਕਰਦੀ ਹੈ। ਇਸ ਤਰ੍ਹਾਂ ਕੋਈ ਵੀ ਯੂਜ਼ਰ ਇਸ ਵਿਚ ਦਿੱਤੀ ਗਈ ਜਾਣਕਾਰੀ ’ਚ ਬਦਲਾਅ ਕਰ ਸਕਦਾ ਹੈ। ਪ੍ਰਸਿੱਧ 'Suggest an edit' ਆਪਸ਼ਨ ’ਤੇ ਜਾ ਕੇ ਕੋਈ ਵੀ ਨਵੀਆਂ ਡਿਟੇਲਸ ਐਡ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਕਈ ਵਾਰ ਗਲਤ ਜਾਂ ਫੇਕ ਡੀਟੇਲਸ ਮੈਪ ’ਤੇ ਹੋਣਦੀ ਗੱਲ ਸਾਹਮਣੇ ਆ ਚੁੱਕੀ ਹੈ। ਕਈ ਵਾਰ ਯੂਜ਼ਰਜ਼ ਅਤੇ ਕੰਪੀਟੀਟਰਜ਼ ਲੋਕਲ ਬਿਜ਼ਨਸ ਦੀ ਅਥੈਂਟਿਕ ਦੀ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ। 

ਗੂਗਲ ਦੇ ਨਵੇਂ ਸਿਸਟਮ ਨਾਲ ਹੁਣ ਆਸਾਨੀ ਨਾਲ ਇਨ੍ਹਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ। ਸਿੱਧਾ ਗੂਗਲ ਤੋਂ ਇਸ ਨੂੰ ਰਿਪੋਰਟ ਕਰਨ ਲਈ ਕੋਈ ਵੀ ਯੂਜ਼ਰ ਸਕਰੀਨਸ਼ਾਟ ਦੇ ਨਾਲ ਸ਼ਿਕਾਇਤ ਭੇਜ ਸਕੇਗਾ। ਗੂਗਲ ਨੇ ਇਸ ’ਤੇ ਕਿਹਾ ਕਿ ਫਰੋਡ ਰਿਪੋਰਟ ਕਰਨ ਵਾਲੇ ਯੂਜ਼ਰ ਨੂੰ ਬਿਜ਼ਨਸ ਦੇ ਨਾਂ ਅਤੇ ਲੋਕੇਸ਼ਨ ਨਾਲ ਜੁੜੀ ਜਾਣਕਾਰੀ ਜਿਵੇਂ- ਯੂ.ਆਰ.ਐੱਲ. ਜਾਂ ਫੋਨ ਨੰਬਰ ਤੋਂ ਇਲਾਵਾ ਆਪਣੀ ਡੀਟੇਲ ਵੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਸ਼ਿਕਾਇਤ ਅਤੇ ਗਲਤ ਜਾਣਕਾਰੀ ਨਾਲ ਜੁੜਿਆ ਸਕਰੀਨਸ਼ਾਟ ਵੀ ਅਪਲੋਡ ਕਰਨਾ ਹੋਵੇਗਾ। 

ਹਾਲਾਂਕਿ, ਇਸ ਆਪਸ਼ਨ ਦੇ ਇਕ ਬਿਹਤਰੀਨ ਸਟੈੱਪ ਹੋਣ ਦੇ ਬਾਵਜੂਦ ਅਜਿਹਾ ਵੀ ਜ਼ਰੂਰੀ ਨਹੀਂ ਹੈ ਕਿ ਯੂਜ਼ਰਜ਼ ਦੀ ਹਰ ਸ਼ਿਕਾਇਤ ’ਤੇ ਹਮੇਸ਼ਾ ਐਕਸ਼ਨ ਲਿਆ ਹੀ ਜਾਵੇ। ਗੂਗਲ ਸ਼ਿਕਾਇਤ ਨੂੰ ਪਹਿਲਾਂ ਰੀਵਿਊ ਕਰੇਗਾ ਅਤੇ ਇਸ ਦੇ ਵਿਸ਼ਵਾਸਯੋਗ ਨਾ ਲੱਗਣ ਦੀ ਹਾਲਤ ’ਚ ਗੂਗਲ ਕੋਈ ਐਕਸ਼ਨ ਨਹੀਂ ਲਵੇਗਾ। ਨਾਲ ਹੀ ਜੇਕਰ ਸ਼ਿਕਾਇਤ ਫੇਕ ਬਿਜ਼ਨਸ ਇਨਫਾਰਮੇਸ਼ਨ ਨਾਲ ਜੁੜੀ ਨਾ ਹੋਈ ਤਾਂ ਉਸ ਨੂੰ ਰੀਵਿਊ ਨਹੀਂ ਕੀਤਾ ਜਾਵੇਗਾ। ਦੱਸ ਦੇਈਏ ਕਿ ਕਈਵਾਰ ਬੈਂਕ ਕਾਨਟੈਕਟ ਨੰਬਰ ਦੀ ਥਾਂ ਗਲਤ ਨੰਬਰ ਪਾ ਕੇ ਗਾਹਕਾਂ ਦੀ ਬੈਂਕਿੰਗ ਡਿਟੇਲ ਚੋਰੀ ਕਰਨ ਅਤੇ ਫਰੋਡ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ ’ਚ ਇਹ ਗੂਗਲ ਦਾ ਇਕ ਜ਼ਰੂਰੀ ਅਤੇ ਵੱਡਾ ਕਦਮ ਹੈ। 


Related News