ਗੂਗਲ ਇਨ੍ਹਾਂ ਸਥਾਨਾਂ ''ਤੇ ਦੇ ਰਹੀ ਹੈ ਫ੍ਰੀ ਬਰਗਰ ਅਤੇ ਹੋਰ ਆਫਰਜ਼

Saturday, Jul 23, 2016 - 03:33 PM (IST)

ਗੂਗਲ ਇਨ੍ਹਾਂ ਸਥਾਨਾਂ ''ਤੇ ਦੇ ਰਹੀ ਹੈ ਫ੍ਰੀ ਬਰਗਰ ਅਤੇ ਹੋਰ ਆਫਰਜ਼

ਜਲੰਧਰ-ਗੂਗਲ ਮੈਪ ਸੁਧਾਰ ਦੇ ਨਾਲ-ਨਾਲ ਹੁਣ ਕੁੱਝ ਆਫਰਜ਼ ਵੀ ਲੈ ਕੇ ਆਇਆ ਹੈ। ਗੂਗਲ ਹੁਣ ਫ੍ਰੀ ਗੈਸ, ਬਰਗਰਜ਼ ਅਤੇ ਕੌਫੀ ਲਈ ਐੱਲ.ਏ. ਅਤੇ ਲਾਸ ਵੇਗਾਸ ਵਿਚਕਾਰ ਯਾਤਰਾ ਕਰਨ ਵਾਲਿਆਂ ਨੂੰ ਆਫਰ ਦੇ ਰਹੀ ਹੈ। ਇਹ ਆਫਰ ਦੋ ਦਿਨ ਲਈ ਹੀ ਵੈਲਿਡ ਹੈ। ਇਸ ਦਾ ਖਾਸ ਮਕਸਦ ਗੂਗਲ ਦੇ ਮੈਪ ਐਪ ਦੀ ਪ੍ਰਮੋਸ਼ਨ ਹੈ। 10 ਗੈਲਨ ਦੀ ਫ੍ਰੀ ਗੈਸ ਨੂੰ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸੀ.ਆਈ.ਐੱਮ.ਏ. ''ਚ ਸ਼ੈੱਲ ਗੈਸ ਸਟੇਸ਼ਨ ਲਿਆ ਜਾ ਸਕਦਾ ਹੈ।

ਯੈਰਮੋ ਈਸਟ ਬਾਰਸਟੋ ''ਚ ਪੈਗੀ ਸੁਇਸ ਡਾਇਨਰ ''ਤੇ ਕੰਪਨੀ ਫ੍ਰੀ ਬਰਗਰ ਦੀ ਆਫਰ ਵੀ ਦੇ ਰਹੀ ਹੈ ਅਤੇ ਨਾਲ ਹੀ ਦੁਨੀਆ ਦੇ ਸਭ ਤੋਂ ਲੰਬੇ ਥਰਮਾਮੀਟਰ ''ਤੇ ਕੌਫੀ ਦੀ ਆਫਰ ਦੇ ਰਹੀ ਹੈ। ਪਿਛਲੇ ਮਹੀਨੇ ਗੂਗਲ ਵੱਲੋਂ ਮੈਪਸ ਅਪਡੇਟਸ ਲਈ ਇਕ ਨਵੇਂ ਫੀਚਰ ਨੂੰ ਵੀ ਰੋਲ ਆਊਟ ਕੀਤਾ ਗਿਆ ਸੀ ਜਿਸ ''ਚ ਤੁਹਾਡੇ ਟ੍ਰਿਪ ਲਈ ਮਲਟੀਪਲ ਪਿਟਸ ਸਟਾਪਜ਼ ਨੂੰ ਸ਼ਾਮਿਲ ਕੀਤਾ ਗਿਆ ਸੀ।


Related News