Google Messages ''ਚ ਆ ਰਿਹੈ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ, WhatsApp ਨੂੰ ਮਿਲੇਗੀ ਟੱਕਰ
Thursday, Nov 07, 2024 - 05:08 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਮੈਸੇਜ (Google Messages) ਐਪ ਦਾ ਰੈਗੁਲਰ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਗੂਗਲ ਆਪਣੇ ਮੈਸੇਂਜਰ ਐਪ ਲਈ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਇਸ ਦਾ ਸਿੱਧਾ ਮੁਕਾਬਲਾ ਵਟਸਐਪ ਨਾਲ ਹੋਵੇਗਾ।
Google Messages ਜਲਦ ਹੀ RCS ਰਾਹੀਂ HD ਇਮੇਜ ਭੇਜਣ ਦੀ ਸਹੂਲਤ ਦੇ ਸਕਦਾ ਹੈ। ਇਹ ਸਹੂਲਤ ਫਿਲਹਾਲ ਕੁਝ ਬੀਟਾ ਉਪਭੋਗਤਾਵਾਂ ਲਈ ਉਪਲੱਬਧ ਹੈ ਅਤੇ ਇਹ WhatsApp ਦੇ HD ਇਮੇਜ-ਸ਼ੇਅਰਿੰਗ ਦੇ ਸਮਾਨ ਹੈ, ਜਿਸ ਵਿੱਚ ਉਪਭੋਗਤਾ ਜਾਂ ਤਾਂ ਹਾਈ ਕੰਪ੍ਰੈਸ਼ਨ ਦੇ ਨਾਲ ਸਟੈਂਡਰਡ ਵਰਜ਼ਨ ਵਿੱਚ ਜਾਂ ਘੱਟ ਕੰਪਰੈਸ਼ਨ ਦੇ ਨਾਲ HD ਵਿੱਚ ਇੱਕ ਇਮੇਜ ਭੇਜ ਸਕਦੇ ਹਨ।
2023 ਦੇ ਅਖੀਰ ਵਿੱਚ, ਗੂਗਲ ਨੇ ਮੈਸੇਜਿਸ ਐਪ ਵਿੱਚ ਅਲਟਰਾ ਐੱਚ.ਡੀ.ਆਰ. ਇਮੇਜ ਸਪੋਰਟ ਵੀ ਸ਼ਾਮਲ ਕੀਤਾ, ਜੋ ਵਧੇਰੇ ਡੇਟਾ ਦੀ ਵਰਤੋਂ ਕਰਦਾ ਹੈ। ਐਂਡਰਾਇਡ ਅਥਾਰਟੀ ਦੀ ਇਕ ਰਿਪੋਰਟ ਦੇ ਮੁਤਾਬਕ, ਗੂਗਲ ਮੈਸੇਜ ਇਕ ਅਜਿਹੇ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜੋ ਯੂਜ਼ਰਸ ਨੂੰ ਬਿਨਾਂ ਕਿਸੇ ਕੰਪਰੈਸ਼ਨ ਦੇ ਤਸਵੀਰਾਂ ਸ਼ੇਅਰ ਕਰਨ ਦੀ ਇਜਾਜ਼ਤ ਦੇਵੇਗਾ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਐਪ ਦਾ ਨਵਾਂ ਬੀਟਾ ਵਰਜ਼ਨ (messages.android_20241029_00_RC00.phone_samsung_openbeta_dynamic) ਦੇ ਫੋਟੋ ਪਿਕਰ 'ਚ HD ਅਤੇ HD+ ਆਪਸ਼ਨ ਦੇਖੇ ਗਏ ਹਨ।