ਗੂਗਲ ਮੈਪਸ ’ਤੇ ਮਰ ਚੁੱਕੇ ਲੋਕਾਂ ਨੂੰ ਲੱਭ ਰਹੇ ਹਨ ਯੂਜ਼ਰਜ਼, ਝਲਕ ਦੇਖ ਹੋ ਰਹੇ ਭਾਵੁਕ

01/13/2020 1:35:16 PM

ਗੈਜੇਟ ਡੈਸਕ– ਗੂਗਲ ਮੈਪਸ ਦਾ ਇਸਤੇਮਾਲ ਆਮਤੌਰ ’ਤੇ ਕਿਸੇ ਜਗ੍ਹਾ ਦੀ ਜਾਣਕਾਰੀ ਅਤੇ ਉਥੋਂ ਦੇ ਰਸਤੇ ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ। ਪਰ ਇਨ੍ਹੀ ਦਿਨੀਂ ਕਈ ਯੂਜ਼ਰਜ਼ ਇਸ ਦਾ ਇਸਤੇਮਾਲ ਦੁਨੀਆ ਤੋਂ ਜਾ ਚੁੱਕੇ ਆਪਣੇ ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਲੱਭਣ ਲਈ ਕਰ ਰਹੇ ਹਨ। ਦਰਅਸਲ ਗੂਗਲ ਮੈਪਸ ਦੇ Street View ਫੀਚਰ ’ਚ ਕਈ ਸਥਾਨਾਂ ਦੀਆਂ ਸਾਲਾਂ ਪੁਰਾਣੀਆਂ ਤਸਵੀਾਂ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਕਈ ਯੂਜ਼ਰਜ਼ ਨੂੰ ਆਪਣੇ ਪਰਿਵਾਰ ਦੇ ਮਰ ਚੁੱਕੇ ਮੈਂਬਰ ਦਿਖਾਈ ਦੇ ਰਹੇ ਹਨ। ਸਾਲਾਂ ਬਾਅਦ ਉਨ੍ਹਾਂ ਨੂੰ ਦੇਖ ਕੇ ਯੂਜ਼ਰਜ਼ ਭਾਵੁਕ ਹੋ ਰਹੇ ਹਨ। 

 

ਮੈਕਸੀਕੋ ਦੀ ਲੈਸਲੀ ਬੈਰਾਜ਼ਾ ਨਾਂ ਦੀ ਇਕ ਯੂਜ਼ਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਹ ਇੰਨੇ ਸਾਲ ਬਾਅਦ ਕਿਸੇ ਵੀ ਤਰ੍ਹਾਂ ਆਪਣੇ ਦਾਦੇ ਨੂੰ ਦੇਖ ਸਕੇਗੀ। ਉਨ੍ਹਾਂ ਟਵਿਟਰ ’ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਲਿਖਿਆ, ‘ਮੇਰੇ ਦਾਦਾ ਕਈ ਸਾਲ ਪਹਿਲਾਂ ਗੁਜ਼ਰ ਗਏ ਸਨ। ਅਸੀਂ ਉਨ੍ਹਾਂ ਨੂੰ ਗੁੱਡਬਾਏ ਤਕ ਨਹੀਂ ਕਹਿ ਸਕੇ। ਕੱਲ੍ਹ ਗੂਗਲ ਮੈਪਸ ’ਤੇ ਮੈਂ ਉਨ੍ਹਾਂ ਦਾ ਫਾਰਮ ਹਾਊਸ ਚੈੱਕ ਕਰ ਰਹੀ ਸੀ ਅਤੇ ਮੈਂ ਜਿਵੇਂ ਹੀ ਅੱਗੇ ਵਧੀ ਤਾਂ ਉਥੇ ਮੇਰੇ ਦਾਦਾ ਜੀ ਬੈਠੇ ਦੇਖਾਈ ਦਿੱਤੇ।’

 

ਸੈਂਕੜੇ ਲੋਕਾਂ ਨੇ ਕੀਤਾ ਰਿਪਲਾਈ
ਉਨ੍ਹਾਂ ਦੀ ਇਸ ਪੋਸਟ ਨੂੰ ਪੜ੍ਹ ਕੇ ਕਈ ਯੂਜ਼ਰਜਡ ਨੇ ਗੂਗਲ ਸਟਰੀਟ ਵਿਊ ’ਤੇ ਆਪਣੇ-ਆਪਣੇ ਸੰਬੰਧੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕਈ ਯੂਜ਼ਰਜ਼ ਨੇ ਆਪਣੇ ਦਾਦਾ-ਦਾਦੀ ਅਤੇ ਦੂਜੇ ਲੋਕ ਮਿਲ ਵੀ ਗਏ। ਬੈਰਾਜ਼ਾ ਦੇ ਇਸ ਟਵੀਟ ’ਤੇ ਸੈਂਕੜੇ ਲੋਕਾਂ ਨੇ ਰਿਪਲਾਈ ਕੀਤਾ ਹੈ। 

 

ਇਕ ਹੋਰ ਯੂਜ਼ਰ ਨੇ ਲਿਖਿਆ, ‘ਮੈਨੂੰ ਆਪਣੀ ਦਾਦੀ ਦੀ ਬਹੁਤ ਯਾਦ ਆ ਰਹੀ ਸੀ, ਇਸ ਲਈ ਮੈਂ ਇੰਝ ਹੀ ਆਪਣੇ ਐਡਰੈੱਸ ਨੂੰ ਗੂਗਲ ਮੈਪਸ ’ਤੇ ਚੈੱਕ ਕੀਤਾ। ਮੈਂ ਉਨ੍ਹਾਂ ਨੂੰ ਦੇਖ ਕੇ ਆਪਣੇ ਹੰਝੂ ਰੋਕ ਨਹੀਂ ਪਾਈ। ਉਹ ਆਪਣੇ ਫਰੰਟ ਯਾਰਡ ’ਚ ਬੈਠ ਕੇ ਆਰਾਮ ਕਰ ਰਹੀ ਸੀ।’

 

ਇੰਨਾ ਹੀ ਨਹੀਂ, ਖੁਦ ਗੂਗਲ ਨੇ ਵੀ ਇਸ ’ਤੇ ਆਪਣੀ ਪ੍ਰਤੀਕਿਰਿਾ ਦਿੱਤੀ ਹੈ। ਗੂਗਲ ਨੇ ਇਕ ਟਵੀਟ ਲਿਖਿਆ, ‘ਸਾਡਾ ਟਿਸ਼ੂ ਬਾਕਸ ਪੂਰੀ ਤਰ੍ਹਾਂ ਖਾਲੀ ਹੋ ਗਿਆ ਹੈ। ਇਸ ਨੂੰ ਸ਼ੇਅਰ ਕਰਨ ਲਈ ਧੰਨਵਾਦ।’ 


Related News