Google Maps ’ਚ ਆਇਆ ਨਵਾਂ ਫੀਚਰ, ਐਕਸੀਡੈਂਟ ਤੇ ਓਵਰਸਪੀਡਿੰਗ ਨੂੰ ਕਰ ਸਕੋਗੇ ਰਿਪੋਰਟ

03/16/2019 12:36:37 PM

ਗੈਜੇਟ ਡੈਸਕ– ਸਾਲ 2019 ਦੀ ਸ਼ੁਰੂਆਤ ਤੋਂ ਹੀ ਗੂਗਲ ਆਪਣੇ ਨੈਵੀਗੇਸ਼ਨ ਐਪ ’ਚ ਕਈ ਤਰ੍ਹਾਂ ਦੇ ਨਵੇਂ ਫੀਚਰਜ਼ ਜੋੜ ਰਹੀ ਹੈ। ਹੁਣ ਗੂਗਲ ਮੈਪਸ ਭਾਰਤ ’ਚ ਇਕ ਨਵਾਂ ਫੀਚਰ ਐਡ ਹੋਇਆ ਹੈ ਜਿਸ ਦੀ ਮਦਦ ਨਾਲ ਨੈਵੀਗੇਸ਼ਨ ਇੰਟਰਫੇਸ ’ਚ ਸਪੀਡ ਲਿਮਟਸ ਐਡ ਕੀਤੀ ਜਾ ਸਕੇਗੀ ਅਤੇ ਇਹ ਵਾਹਨ ਚਾਲਕਾਂ ਲਈ ਕਾਫੀ ਫਾਇਦੇਮੰਦ ਹੋਵੇਗਾ। ਹੁਣ ਐਪ ’ਚ ਸਪੀਡ ਟ੍ਰੈਪਸ ਅਤੇ ਐਕਸੀਡੈਂਟ ਨਾਲ ਜੁੜੇ ਦੋ ਆਪਸ਼ਨ ਦਿਸਣ ਲੱਗੇ ਹਨ। ਇਸ ਦਾ ਮਤਲਬ ਹੈ ਕਿ ਡਰਾਈਵਿੰਗ ਕਰਦੇ ਸਮੇਂ ਕਿਸੇ ਓਵਰਸਪੀਡਿੰਗ ਜਾਂ ਐਕਸੀਡੈਂਸ ਨੂੰ ਯੂਜ਼ਰਜ਼ ਸਿਰਫ ਇਕ ਕਲਿੱਕ ਨਾਲ ਹੀ ਰਿਪੋਰਟ ਕਰ ਸਕਣਗੇ।

PunjabKesari

ਮੈਪ ’ਚ ਕਿਸੇ ਥਾਂ ਦਾ ਐਡਰੈੱਸ ਪਾਉਣ ਤੋਂ ਬਾਅਦ ਜਿਵੇਂ ਹੀ ਯੂਜ਼ਰਜ਼ ਨੈਵੀਗੇਸ਼ਨ ਸਟਾਰਟ ਕਰੇਗਾ, ਉਸ ਨੂੰ ਸਰਚ ਅਤੇ ਸਪੀਕਰ ਬਟਨ ਦੇ ਹੇਠਾਂ ਇਕ ਤੀਜਾ ਬਟਨ ਦਿਸੇਗਾ, ਜਿਸ ਵਿਚ ਮੈਸੇਜ ਬਬਲ ’ਚ ਪਲੱਸ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਇਹ ਕੋਈ ਮੈਸੇਜਿੰਗ ਫੀਚਰ ਨਹੀਂ ਹੈ ਸਗੋਂ ਇਸ ’ਤੇ ਕਲਿੱਕ ਕਰਨ ’ਤੇ ਯੂਜ਼ਰ ਨੂੰ ਦੋ ਆਪਸ਼ੰਸ ਦਿਸਣਗੇ, ਕ੍ਰੈਸ਼ ਅਤੇ ਮੋਬਾਇਲ ਸਪੀਡ ਕੈਮਰਾ। ਇਸ ਤਰ੍ਹਾਂ ਆਸਾਨੀ ਨਾਲ ਸਿਰਫ ਇਕ ਟੈਪ ’ਤੇ ਯੂਜ਼ਰਜ਼ ਆਪਣੇ ਰੂਟ ’ਤੇ ਕਿਸੇ ਐਕਸੀਡੈਂਟ ਜਾਂ ਓਵਰਸਪੀਡਿੰਗ ਨੂੰ ਟ੍ਰੈਕ ਅਤੇ ਰਿਪੋਰਟ ਕਰ ਸਕਣਗੇ। 

PunjabKesari

ਸਾਫਟਵੇਅਰ ਜਾਇੰਟ ਗੂਗਲ ਇਸ ਫੀਚਰ ਨੂੰ ਪਿਛਲੇ ਸਾਲ ਤੋਂ ਹੀ ਟੈਸਟ ਕਰ ਰਿਹਾ ਸੀ। ਹੁਣ ਇਸ ਦਾ ਫਾਈਨਲ ਡਿਜ਼ਾਈਨ ਆਉਣ ਤੋਂ ਬਾਅਦ ਲਾਸਟ ਇੰਟਰਫੇਸ ਨੂੰ ਗਲੋਬਲੀ ਰੋਲ ਆਊਟ ਕੀਤਾ ਜਾ ਰਿਹਾ ਹੈ। ਹਾਲਾਂਕਿ ਗੂਗਲ ਨੇ ਇਸ ਫੀਚਰ ਨੂੰ ਅਧਿਕਾਰਤ ਤੌਰ ’ਤੇ ਲਾਂਚ ਨਹੀਂ ਕੀਤਾ ਅਤੇ ਨਾ ਹੀ ਦੱਸਿਆਹੈ ਕਿ ਇਹ ਕਿਸ ਤਰ੍ਹਾਂ ਕੰਮ ਕਰੇਗਾ ਜਾਂ ਯੂਜ਼ਰਜ਼ ਨੂੰ ਇਸ ਨੂੰ ਕਦੋਂ ਇਸਤੇਮਾਲ ਕਰਨਾ ਚਾਹੀਦਾ ਹੈ ਫਿਲਹਾਲ ਗੂਗਲ ਨੇ ਇਸ ’ਤੇ ਅਧਿਕਰਾਤ ਐਲਾਨ ਨੂੰ ਲੈ ਕੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। 

ਫਿਲਹਾਲ, ਇਹ ਫੀਚਰ ਸਾਰੇ ਯੂਜ਼ਰਜ਼ ਨੂੰ ਨਹੀਂ ਮਿਲਿਆ ਅਤੇ ਲਿਮਟਿਡ ਸਮਾਰਟਫੋਨਜ਼ ਨੂੰ ਇਹ ਅਪਡੇਟ ਮਿਲੀ ਹੈ। ਕਈ ਐਂਡਰਾਇਡ ਯੂਜ਼ਰਜ਼ ਨੂੰ ਇਹ ਅਪਡੇਟ ਮਿਲ ਵੀ ਚੁੱਕੀ ਹੈ। ਤੁਸੀਂ ਇਸ ਨੂੰ ਐਪ ਦੇ ਨੈਵੀਗੇਸ਼ਨ ਸੈਕਸ਼ਨ ’ਚ ਜਾ ਕੇ ਚੈੱਕ ਕਰ ਸਕਦੇ ਹੋ। ਗੂਗਲ ਐਪ ’ਤੇ ਇਸ ਨੂੰ ਬਹੁਤ ਜ਼ਰੂਰੀ ਅਤੇ ਸੁਰੱਖਿਅਤ ਹੋਣ ’ਤੇ ਹੀ ਇਸਤੇਮਾਲ ਕਰਨ ਦੀ ਵਾਰਨਿੰਗ ਵੀ ਦੇ ਰਹੀ ਹੈ। 


Related News