ਇਕ ਵਾਰ ਫਿਰ ਚੀਨ 'ਚ ਉਪਲੱਬਧ ਹੋਈ ਗੂਗਲ ਮੈਪ
Tuesday, Jan 16, 2018 - 12:13 PM (IST)
ਜਲੰਧਰ- ਚੀਨ 'ਚ 8 ਸਾਲ ਬਾਅਦ ਫਿਰ ਤੋਂ ਗੂਗਲ ਮੈਪ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਚੀਨੀ ਇੰਟਰਨੈੱਟ ਯੂਜ਼ਰਸ ਲਈ ਗੂਗਲ ਮੈਪ ਪਹਿਲਾਂ ਲਿਮਟਿਡ ਸੀ, ਜਿਸ ਤੋਂ ਬਾਅਦ ਅੱਜ ਇਕ ਵਾਰ ਫਿਰ ਤੋਂ ਇਹ ਸਾਰੇ ਯੂਜ਼ਰਸ ਲਈ ਉਪਲੱਬਧ ਹੈ। ਨਾਲ ਹੀ ਯੂਜ਼ਰਸ ਹੁਣ ਆਸਾਨੀ ਨਾਲ ਗੂਗਲ ਮੈਪ ਦਾ ਇਸਤੇਮਾਲ ਕਰ ਰਹੇ ਹਨ, ਜਦਕਿ ਗੂਗਲ ਸਰਚ ਫੰਕਸ਼ਨ ਹੁਣ ਵੀ ਚੀਨ 'ਚ ਉਪਲੱਬਧ ਨਹੀਂ ਹੈ। ਮੈਪ ਸਰਵਿਸ ਦੀ ਨਵੀਂ ਉਪਲੱਬਧਤਾ ਨੇ ”S ਸਰਕਾਰ ਵੱਲੋਂ ਚੀਨੀ ਸਰਕਾਰ ਦੇ ਰਵੱਈਏ 'ਚ ਬਦਲਾਅ ਦਾ ਸੰਕੇਤ ਹੋ ਸਕਦਾ ਹੈ।
nikkei ਦੀ ਰਿਪੋਰਟ ਮੁਤਾਬਕ ਫਿਲਹਾਲ ਚੀਨ 'ਚ ਇੰਟਰਨੈੱਟ ਯੂਜ਼ਰਸ ਆਪਣੇ ਮੋਬਾਇਲ ਫੋਨ 'ਤੇ ਐਪਸ ਦੇ ਮਾਧਿਅਮ ਰਾਹੀਂ ਗੂਗਲ ਮੈਪ ਦਾ ਇਸਤੇਮਾਲ ਨਹੀਂ ਕਰ ਸਕਦੇ ਹੋ ਪਰ ਹਾਲ ਦੇ ਦਿਨਾਂ 'ਚ ਯੂਜ਼ਰਸ ਨੇ ਪਾਇਆ ਹੈ ਕਿ ਗੂਗਲ ਡਾਟਾ ਦੇ ਅਧਾਰ 'ਤੇ ਮੈਪ ਦੀ ਪੈਸ਼ਕਸ਼ ਕਰਨ ਵਾਲੇ ਐਪਲੀਕੇਸ਼ਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜਦੋਂ ਵੀ ਕੋਈ ਯੂਜ਼ਰ ਇੰਨ੍ਹਾਂ ਮੈਪ 'ਤੇ ਡੇਸਿਟਨੇਸ਼ਨ ਸਲੈਕਟ ਕਰਦਾ ਹੈ, ਤਾਂ ਉਨ੍ਹਾਂ ਨੇ AutoNavi ਵੱਲੋਂ ਚਲਾਏ ਜਾਣ ਵਾਲੇ ਇਕ ਚੀਨੀ ਮੈਪ ਐਪਲੀਕੇਸ਼ਨ 'ਤੇ ਡਾਇਰੈਕਟ ਕੀਤਾ ਜਾਂਦਾ ਹੈ, ਜੋ ਕਿ ਅਲੀਬਾਬਾ ਗਰੁੱਪ ਹੋਲਡਿੰਗ ਦਾ ਹੈ।
ਪੇਸਿਫਕ ਏਸ਼ੀਆ 'ਚ ਗੂਗਲ ਪਾਲਿਸੀ ਕੰਮਿਊਨੀਕੇਸ਼ਨ ਦੇ ਹੈੱਡ Taj Meadows ਨੇ ਕਿਹਾ ਹੈ ਕਿ ਚੀਨ 'ਚ ਗੂਗਲ ਮੈਪ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਲਾਂ ਤੋਂ ਗੂਗਲ ਮੈਪਸ ਡੇਸਕਟਾਪ 'ਤੇ ਉਪਲੱਬਧ ਹੈ ਪਰ ਚੀਨ 'ਚ ਐਂਡ੍ਰਾਇਡ ਜਾਂ iOS ਐਪ ਸਟੋਰਸ 'ਚ ਕੋਈ ਆਧਿਕਾਰਿਤ ਮੌਜਦੂਗੀ ਨਹੀਂ ਹੈ।
ਅਜਿਹੇ ਕਈ ਅਨਆਫਿਸ਼ੀਅਲ ਐਪਲੀਕੇਸ਼ਨ ਹਨ, ਜੋ ਗੂਗਲ ਮੈਪ ਤਕਨੀਕ ਦਾ ਇਸਤੇਮਾਲ ਕਰਦੇ ਸਨ। ਪਹਿਲਾਂ ਉਨ੍ਹਾਂ ਐਪਲੀਕੇਸ਼ਨ ਨੂੰ ਬਲਾਕ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਕ ਵਾਰ ਫਿਰ ਯੂਜ਼ਰਸ ਨੂੰ ਗੂਗਲ ਮੈਪ ਦਾ ਇਸਤੇਮਾਲ ਕਰਨ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਚੀਨ ਦੇ netizens ਨੇ ਗੂਗਲ ਮੈਪ ਦੇ revival ਨੂੰ ਅਮਰੀਕੀ ਕੰਪਨੀ ਦੀ ਚੀਨ 'ਚ ਵਾਪਸੀ ਦੇ ਰੂਪ 'ਚ ਪੇਸ਼ ਕੀਤਾ ਸੀ।
