Google Maps ’ਚ ਜਲਦੀ ਜੁੜੇਗਾ ਇਹ ਕੰਮ ਦਾ ਫੀਚਰ

Saturday, Aug 10, 2019 - 10:56 AM (IST)

Google Maps ’ਚ ਜਲਦੀ ਜੁੜੇਗਾ ਇਹ ਕੰਮ ਦਾ ਫੀਚਰ

ਗੈਜੇਟ ਡੈਸਕ– ਗੂਗਲ ਮੈਪਸ ਆਪਣੇ ਯੂਜ਼ਰਜ਼ ਲਈ ਐਪ ’ਚ ਇਕ ਨਵਾਂ ਟੂਲ ਦੇਣ ਦੀ ਤਿਆਰੀ ਕਰ ਰਹੀ ਹੈ ਜੋ ਯਾਤਰਾ ਦੌਰਾਨ ਆਗਾਮੀ ਫਲਾਈਟ ਅਤੇ ਹੋਟਲ ਰਿਜ਼ਰਵੇਸ਼ਨ ਦੀ ਜਾਣਕਾਰੀ ਨੂੰ ਦਰਸ਼ਾਏਗਾ। ਜਾਣਕਾਰੀ ਲਈ ਦੱਸ ਦੇਈਏ ਕਿ ਨਵਾਂ ਰਿਜ਼ਰਵੇਸ਼ਨ ਟੈਬ ਤੁਹਾਨੂੰ ‘Your Place’ ਸੈਕਸ਼ਨ ’ਚ ਮਿਲੇਗਾ। ਇਸ ਤੋਂ ਇਲਾਵਾ ਲਾਈਵ ਵਿਊ ਫੀਚਰ ਦੀ ਉਪਲੱਬਧਤਾ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵੇਂ ਰਿਜ਼ਰਵੇਸ਼ਨ ਫੀਚਰ ਦੀ। ਗੂਗਲ ਮੈਪਸ ’ਚ ਰਿਜ਼ਰਵੇਸ਼ਨ ਟੈਬ ਅਧੀਨ ਤੁਸੀਂ ਫਲਾਈਟ ਅਤੇ ਹੋਟਲ ਰਿਜ਼ਰਵੇਸ਼ਨ ਨੂੰ ਇਕ ਹੀ ਥਾਂ ’ਤੇ ਦੇਖ ਸਕੋਗੇ। ਰਿਜ਼ਰਵੇਸ਼ਨ ਟੈਬ ਨੂੰ ਲੱਭਣ ਲਈ ਗੂਗਲ ਪੈਸਮ ਦੇ ਖੱਬੇ ਪਾਸੇ ਦਿਸ ਰਹੇ ਤਿੰਨ ਡਾਟ ਮੈਨਿਊ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ‘Your Place’ ’ਚ ਜਾਓ, ਇਥੇ ਤੁਹਾਨੂੰ ਰਿਜ਼ਰਵੇਸ਼ਨ ਟੈਬ ਦਿਖਾਈ ਦੇਵੇਗਾ। ਇਹ ਤੁਹਾਨੂੰ ਆਗਾਮੀ ਟ੍ਰਿਪਸ ਨਾਲ ਸੰਬੰਧਿਤ ਜਾਣਕਾਰੀ ਦਿਖਾਏਗਾ। 

PunjabKesari

ਇਕ ਖਾਸ ਗੱਲ ਇਹ ਹੈ ਕਿ ਇਹ ਫੀਚਰ ਆਫਲਾਈਨ ਵੀ ਕੰਮ ਕਰਦਾ ਹੈ, ਗੂਗਲ ਨੇ ਕਿਹਾ ਕਿ ਇਹ ਫੀਚਰ ਆਉਣ ਵਾਲੇ ਹਫਤਿਆਂ ’ਚ ਐਂਡਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ ਲਈ ਜਾਰੀ ਕੀਤਾ ਜਾਵੇਗਾ।  I/O 2019 ’ਚ ਐਲਾਨ ਕਰਨ ਤੋਂ ਬਾਅਦ ਗੂਗਲ ਨੇ ਦੁਨੀਆ ਭਰ ’ਚ ਪਿਕਸਲ ਫੋਨ ਲਈ ਲਾਈਵ ਵਿਊ ਫੀਚਰ ਨੂੰ ਇਸ ਸਾਲ ਮਈ ’ਚ ਉਪਲੱਬਧ ਕੀਤਾ ਸੀ। ਹੁਣ ਕੰਪਨੀ ਇਸ ਹਫਤੇ ਦੀ ਸ਼ੁਰੂਆਤ ਤੋਂ ਬੀਟਾ ਨੂੰ ਉਨ੍ਹਾਂ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ਲਈ ਜਾਰੀ ਕਰ ਰਹੀ ਹੈ ਜੋ ਏ.ਆਰ.ਕੋਰ ਅਤੇ ਏ.ਆਰ. ਕਿਟ ਸਪੋਰਟ ਕਰਦੇ ਹਨ। 

ਨਵੀਂ ਅਪਡੇਟਿਡ ਟਾਈਮਲਾਈਨ ਫੀਚਰ ਨੂੰ ਵੀ ਪੇਸ਼ ਕੀਤਾ ਗਿਆਹੈ, ਇਹ ਨਾ ਸਿਰਫ ਉਨ੍ਹਾਂ ਸਾਰੇ ਸਥਾਨਾਂ ਨੂੰ ਦਿਖਾਏਗਾ ਜਿਥੇ ਤੁਸੀਂ ਪਹਿਲਾਂ ਜਾ ਚੁੱਕੇ ਹਨ ਸਗੋਂ ਉਨ੍ਹਾਂ ਰੈਸਟੋਰੈਂਟ, ਸ਼ਾਪ, ਹੋਟਲ ਅਤੇ ਏਅਰਪੋਰਟ ਵਰਗੀਆਂ ਸ਼੍ਰੇਣੀਆਂ ’ਚ ਵੰਡ ਵੀ ਕਰੇਗਾ। ਇਸ ਤੋਂ ਬਾਅਦ ਤੁਸੀਂ ਪਸੰਦੀਦਾ ਥਾਵਾਂ ਨੂੰ ਕਸਟਮਾਈਜ਼ਡ ਲਿਸਟ ’ਚ ਐਕਸਪੋਰਟ ਕਰ ਸਕਦੇ ਹੋ। ਅਪਡੇਟਿਡ ਟਾਈਮਲਾਈਨ ਫੀਚਰ ਆਉਣ ਵਾਲੇ ਹਫਤਿਆਂ ’ਚ ਸਾਰੇ ਐਂਡਰਾਇਡ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। 


Related News