Google Lens ''ਚ ਆਇਆ ਵੱਡਾ ਅਪਡੇਟ, ਹੁਣ ਬੋਲ ਕੇ ਵੀ ਕਰ ਸਕੋਗੇ ਸਰਚ
Saturday, Oct 05, 2024 - 04:46 PM (IST)
ਗੈਜੇਟ ਡੈਸਕ- ਗੂਗਲ ਲੈੱਨਜ਼ ਨੂੰ ਹਾਲ ਹੀ ਵਿੱਚ ਇੱਕ ਸ਼ਾਰਟ ਵੀਡੀਓ ਫੀਚਰ ਦੇ ਨਾਲ ਅਪਡੇਟ ਕੀਤਾ ਗਿਆ ਹੈ ਜੋ ਉਪਭੋਗਤਾਵਾਂ ਨੂੰ ਵੀਡੀਓ ਅਪਲੋਡ ਕਰਨ ਅਤੇ ਸਵਾਲਾਂ ਦਾ AI ਓਵਰਵਿਊਜ਼ ਦੁਆਰਾ ਜਵਾਬ ਪਾਉਣ ਦੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ ਗੂਗਲ ਲੈੱਨਜ਼ ਨੂੰ ਵੌਇਸ ਸਰਚ ਫੀਚਰ ਨਾਲ ਵੀ ਅਪਡੇਟ ਕੀਤਾ ਜਾਵੇਗਾ, ਯਾਨੀ ਤੁਸੀਂ ਬੋਲ ਕੇ ਵੀ ਗੂਗਲ ਲੈੱਨਜ਼ ਦੀ ਵਰਤੋਂ ਕਰ ਸਕੋਗੇ। ਨਾਲ ਹੀ, ਹੁਣ ਇਸ ਟੂਲ ਦੀ ਵਰਤੋਂ ਕਰਕੇ ਆਨਲਾਈਨ ਖਰੀਦਦਾਰੀ ਕੀਤੀ ਜਾ ਸਕਦੀ ਹੈ।
Google Lens ਨੂੰ ਮਿਲੇ ਨਵੇਂ ਫੀਚਰਜ਼
ਵੌਇਸ ਸਰਚ ਫੀਚਰ ਸ਼ਾਰਟ ਵੀਡੀਓ ਫੀਚਰ ਵਰਗਾ ਹੀ ਹੈ ਪਰ ਇਹ ਫੋਟੋ ਦੇ ਨਾਲ ਵੀ ਕੰਮ ਕਰਦਾ ਹੈ। ਯੂਜ਼ਰਜ਼ ਆਪਣੇ ਕੈਮਰਾ ਨੂੰ ਕਿਸੇ ਵੀ ਵਸਤੂ ਵੱਲ ਫੋਕਸ ਕਰ ਸਕਦੇ ਹਨ। ਇਸ ਤੋਂ ਬਾਅਦ ਸ਼ਟਰ ਬਟਨ ਨੂੰ ਦਬਾਉਣਾ ਹੋਵੇਗਾ ਅਤੇ ਸਵਾਲ ਪੁੱਛਣਾ ਹੋਵੇਗਾ ਜਿਸਦਾ ਜਵਾਬ ਏ.ਆਈ. ਰਾਹੀਂ ਮਿਲੇਗਾ ਯਾਨੀ ਤੁਸੀਂ ਵੀਡੀਓ ਰਿਕਾਰਡ ਕਰਕੇ ਪੁੱਛ ਸਕਦੇ ਹੋ ਕਿ ਉਹ ਕੀ ਹੈ।
ਵੌਇਸ ਇਨਪੁਟ ਫੀਚਰ ਫਿਲਹਾਲ ਗਲੋਬਲ ਪੱਧਰ 'ਤੇ ਐਂਡਰਾਇਡ ਅਤੇ ਆਈ.ਓ.ਐੱਸ. ਲਈ ਗੂਗਲ ਐਪ 'ਚ ਉਪਲੱਬਧ ਹੈ। ਹਾਲਾਂਕਿ, ਇਸ ਸਮੇਂ ਇਹ ਸਿਰਫ ਅੰਗਰੇਜੀ ਨੂੰ ਹੀ ਸਪੋਰਟ ਕਰ ਰਿਹਾ ਹੈ ਪਰ ਜਲਦੀ ਹੀ ਇਸ ਨੂੰ ਹੋਰ ਭਾਸ਼ਾਵਾਂ ਲਈ ਲਾਂਚ ਕੀਤਾ ਜਾਵੇਗਾ। ਵੌਇਸ ਸਰਚ ਦੇ ਨਾਲ-ਨਾਲ ਕੰਪਨੀ ਗੂਗਲ ਲੈੱਨਜ਼ ਦੇ ਨਾਲ ਸ਼ਾਪਿੰਗ ਅਨੁਭਵ ਨੂੰ ਵੀ ਬਿਹਤਰ ਬਣਾ ਰਹੀ ਹੈ। ਜਦੋਂ ਇਸ ਟੂਲ ਦਾ ਇਸਤੇਮਾਲ ਕਰਕੇ ਕਿਸੇ ਪ੍ਰੋਡਕਟ ਦੀ ਤਸਵੀਰ ਖਿੱਚੀ ਜਾਂਦੀ ਹੈ, ਤਾਂ ਇਹ ਉਸੇ ਪ੍ਰੋਡਕਟ ਅਤੇ ਸਾਮਾਨ ਨੂੰ ਵੱਖ-ਵੱਖ ਈਕਾਮਰਸ ਵੈੱਬਸਾਈਟਾਂ 'ਤੇ ਲੱਭ ਸਕਦਾ ਹੈ।
ਗੂਗਲ ਦਾ ਕਹਿਣਾ ਹੈ ਕਿ ਹੁਣ ਯੂਜ਼ਰਜ਼ ਨੂੰ ਸਰਚ ਕੀਤੇ ਗਏ ਪ੍ਰੋਡਕਟ ਬਾਰੇ ਪ੍ਰਮੁੱਖ ਜਾਣਕਾਰੀ ਮਿਲੇਗੀ, ਜਿਸ ਵਿਚ ਰੀਵਿਊਜ਼, ਵੱਖ-ਵੱਖ ਰਿਟੇਲਰਾਂ 'ਤੇ ਮਾਡਲਸ ਅਤੇ ਕੰਪਨੀ ਦੇ ਸ਼ਾਪਿੰਗ ਗ੍ਰਾਫ ਦਾ ਇਸਤੇਮਾਲ ਕਰਦਾ ਹੈ, ਜੋ 45 ਬਿਲੀਅਨ ਪ੍ਰੋਡਕਟਸ ਦੇ ਕੈਟਲਾਗ ਨੂੰ ਛਾਂਟਣ 'ਚ ਸਮਰੱਥ ਹੈ, ਤਾਂ ਜੋ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।