Google ਨੇ ਲਾਂਚ ਕੀਤਾ VR ਹੈੱਡਸੈੱਟ

Wednesday, Oct 05, 2016 - 12:40 PM (IST)

Google ਨੇ ਲਾਂਚ ਕੀਤਾ VR ਹੈੱਡਸੈੱਟ
ਜਲੰਧਰ- ਸਰਚ ਜਾਇੰਟ ਗੂਗਲ ਨੇ ਸਾਨ ਫ੍ਰੈਂਸਿਸਕੋ ''ਚ ਆਯੋਜਿਤ madebygoogle ਹਾਰਡਵੇਅਰ ਈਵੈਂਟ ''ਚ ਆਪਣਾ ਪਹਿਲਾ ਵਰਚੁਅਲ ਰਿਆਲਿਟੀ ਹੈੱਡਸੈੱਟ Daydream View ਲਾਂਚ ਕੀਤਾ ਹੈ। ਇਸ ਦੀ ਕੀਮਤ ਕੰਪਨੀ ਨੇ 79 ਡਾਲਰ (ਕਰੀਬ 5,207 ਰੁਪਏ) ਰੱਖੀ ਹੈ। 
ਇਸ ਹੈੱਡਸੈੱਟ ''ਚ ਤੁਸੀਂ ਆਪਣੇ ਸਮਾਰਟਫੋਨ ਨੂੰ ਫਿਟ ਕਰਕੇ ਰਿਲਾਲਿਟੀ ਜਾਂ ਫਿਰ 360 ਡਿਗਰੀ ਵੀਡੀਓ ਦੇਖ ਸਕਦੇ ਹੋ ਜਿਸ ਨਾਲ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਤੁਸੀਂ ਵੀ ਉਸ ਵੀਡੀਓ ਦਾ ਹੀ ਹਿੱਸਾ ਹੋ। ਇਸ ਵੀ.ਆਰ. ਹੈੱਡਸੈੱਟ ਡੇਅਡਰੀਮ ਵਿਊ ਦੀ ਬਾਡੀ ਪਲਾਸਟਿਕ ਦੀ ਬਣੀ ਹੈ ਜਿਸ ਵਿਚ ਫੋਮ ਅਤੇ ਸਾਫਟ ਫੈਬਰਿਕ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਲਈ ਤੁਹਾਨੂੰ ਗੂਗਲ ਦੇ ਨਵੇਂ ਸਮਾਰਟਫੋਨ Pixel ਅਤੇ Pixel XL ਦੀ ਲੋੜ ਹੋਵੇਗੀ। ਕੰਪਨੀ ਨੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ''ਚ ਵੀ ਖਾਸ ਤੌਰ ''ਤੇ ਇਸ ਦੇ ਲਈ ਸਪੋਰਟ ਦਿੱਤੀ ਹੈ। ਹਾਲਾਂਕਿ ਸਮਾਰਟਫੋਨ ਲਗਾਉਣ ਵਾਲੇ ਸਲਾਟ ''ਚ ਦੂਜਾ ਸਮਾਰਟਫੋਨ ਵੀ ਫਿਟ ਹੋ ਗਿਆ ਹੈ।

Related News