ਮੋਬਾਇਲ ਦੀ ਆਦਤ ਛੁਡਵਾਉਣ 'ਚ ਗੂਗਲ ਕਰੇਗੀ ਮਦਦ, 5 ਐਪਸ ਲਾਂਚ

10/24/2019 10:06:39 PM

ਗੈਜੇਟ ਡੈਸਕ—ਮੋਬਾਇਲ ਕੰਪਨੀਆਂ ਅੱਜ ਕੱਲ ਇਕ ਪਾਸੇ ਅਜਿਹੇ ਫੀਚਰਸ ਲਿਆਉਂਦੀ ਰਹਿੰਦੀਆਂ ਹਨ ਜਿਸ ਨਾਲ ਲੋਕਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ, ਉੱਥੇ ਦੂਜੇ ਪਾਸੇ ਇਹ ਕੰਪਨੀਆਂ ਆਦਤ ਛੁੱਡਵਾਉਣ ਦਾ ਵੀ ਦਾਅਵਾ ਕਰਦੀਆਂ ਹਨ। ਅਮਰੀਕੀ ਟੈੱਕ ਕੰਪਨੀ Google ਨੇ Digital Wellbeing ਤਹਿਤ ਕੁਝ ਐਪਸ ਲਾਂਚ ਕੀਤੀਆਂ ਹਨ ਜਿਨ੍ਹਾਂ ਦਾ ਮਕਸੱਦ ਮੋਬਾਇਲ ਯੂਜ਼ੇਸ ਨੂੰ ਘੱਟ ਕਰਨਾ ਹੈ। ਇਹ ਐਪਸ ਗੂਗਲ ਪਲੇਅ ਸਟੋਰ 'ਤੇ ਆ ਗਈਆਂ ਹਨ ਪਰ ਇਨ੍ਹਾਂ ਨੂੰ ਤੁਸੀਂ ਅਜੇ ਸਿੱਧੇ ਤਰੀਕੇ ਨਾਲ ਸਰਚ ਕਰਕੇ ਡਾਊਨਲੋਡ ਨਹੀਂ ਕਰ ਸਕਦੇ। ਡਾਊਨਲੋਡ ਕਰਨ ਦਾ ਤਰੀਕਾ ਤੁਹਾਨੂੰ ਬਾਅਦ 'ਚ ਦੱਸਿਆ ਜਾਵੇਗਾ, ਪਹਿਲਾਂ ਇਨ੍ਹਾਂ ਐਪਸ ਦੇ ਬਾਰੇ 'ਚ ਜਾਣ ਲਵੋ। Digital Wellbeing ਨੂੰ ਪਿਛਲੇ ਸਾਲ I/O ਡਿਵੈੱਲਪਰ ਕਾਨਫਰੰਸ ਦੌਰਾਨ ਗੂਗਲ ਨੇ ਪੇਸ਼ ਕੀਤਾ ਸੀ ਜੋ ਐਂਡ੍ਰਾਇਡ ਸਮਾਰਟਫੋਨਸ ਲਈ ਹੈ। ਇਸ ਤੋਂ ਬਾਅਦ ਇਸ 'ਚ ਨਵੇਂ ਆਪਸ਼ਨ ਜੁੜਦੇ ਗਏ।

ਹੁਣ ਕੰਪਨੀ ਨੇ ਕੁਝ ਐਕਸਪੈਰੀਮੈਂਟਲ ਐਪਸ ਤਿਆਰ ਕੀਤੇ ਹਨ ਅਤੇ ਇਨ੍ਹਾਂ ਦਾ ਮਕਸੱਦ ਯੂਜ਼ਰਸ ਨੂੰ ਆਪਣੇ ਸਮਾਰਟਫੋਨ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਸਕਰੀਨ ਟਾਈਮ ਨੂੰ ਘੱਟ ਕਰਨ 'ਚ ਮਦਦ ਕਰਨਗੇ। ਐਂਡ੍ਰਾਇਡ ਪੁਲਸ ਦੀ ਇਕ ਰਿਪੋਰਟ ਮੁਤਾਬਕ ਗੂਗਲ ਨੇ Digital Wellbeing ਤਹਿਤ ਟੋਟਲ ਪੰਜ ਐਪਸ ਲਾਂਚ ਕੀਤੀਆਂ ਹਨ। ਜੇਕਰ ਤੁਹਾਡੇ ਸਮਾਰਟਫੋਨ 'ਚ Digital Wellbeing ਫੀਚਰ ਨਹੀਂ ਹੈ ਫਿਰ ਵੀ ਤੁਸੀਂ ਇਨ੍ਹਾਂ ਐਪਸ ਨੂੰ ਯੂਜ਼ ਕਰ ਸਕੋਗੇ। ਤੁਹਾਡੇ ਐਂਡ੍ਰਾਇਡ ਸਮਾਰਟਫੋਨ 'ਚ  Android 8.0 Oreo ਜਾਂ ਇਸ ਤੋਂ ਉੱਤੇ ਦਾ ਐਂਡ੍ਰਾਇਡ ਵਰਜ਼ਨ ਹੋਣਾ ਚਾਹੀਦਾ ਹੈ। ਇਹ ਐਪਸ ਹਨ  Unlcok Clock, We Flip, Post Box, Morph ਤੇ Desert Island। ਇਨ੍ਹਾਂ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲਡ ਕੀਤਾ ਜਾ ਸਕਦਾ ਹੈ। ਇਹ ਸਾਰੀਆਂ ਐਪਸ Digital Wellbeing Experimentਦੇ ਤਹਿਤ ਲਾਂਚ ਕੀਤੀਆਂ ਗਈਆਂ ਹਨ।

Unlock Clock 
Unlock Clock ਲਾਈਵ ਵਾਲਪੇਪਰ ਹੈ ਜੋ ਇਹ ਕਾਊਂਟ ਕਰਦਾ ਹੈ ਕਿ ਤੁਸੀਂ ਕਿੰਨੀ ਵਾਰ ਆਪਣਾ ਸਮਾਰਟਫੋਨ ਅਨਲਾਕ ਕੀਤਾ ਹੈ। ਇੰਸਟਾਲ ਕਰਨ ਤੋਂ ਬਾਅਦ ਤੁਹਾਡੇ ਗੂਗਲ ਵਾਲਪੇਪਰ 'ਚ ਇਹ ਦਿਖੇਗਾ।

PunjabKesari

We Flip
We Flip ਐਪ ਤਹਿਤ ਇਹ ਫੋਨ ਦੂਜੇ ਫੋਨ ਨਾਲ ਡਿਟੈਕਟ ਕਰ ਲਵੇਗਾ। ਹਾਲਾਂਕਿ ਇਸ ਦੇ ਲਈ ਦੂਜੇ ਸਮਾਰਟਫੋਨਸ 'ਚ ਵੀ ਇਹ ਐਪਸ ਹੋਣ ਦੀ ਜ਼ਰੂਰਤ ਹੈ। ਇਸ 'ਚ ਇਕ ਗਰੁੱਪ ਮਿਲ ਕੇ ਆਪਣੇ ਫੋਨ ਤੋਂ ਦੂਰ ਰਹਿ ਸਕਦੇ ਹਨ। ਸੈਸ਼ਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਜਿਹੜਾ ਵਿਅਕਤੀ ਫੋਨ ਅਨਲਾਕ ਕਰੇਗਾ ਇਹ ਸ਼ੈਸਨ ਐਂਡ ਹੋ ਜਾਵੇਗਾ। ਭਾਵ ਫੋਨ ਤੋਂ ਦੂਰ ਰਹਿਣ ਲਈ ਇਸ ਨੂੰ ਲਿਆਇਆ ਗਿਆ ਹੈ।

PunjabKesari

Post Box
ਪੋਸਟ ਬਾਕਸ ਐਪ ਤਹਿਤ ਯੂਜ਼ਰਸ ਨੂੰ ਅਣਜਾਣ ਅਲਰਟਸ ਤੋਂ ਦੂਰ ਰੱਖਿਆ ਜਾਵੇਗਾ। ਇਸ 'ਚ ਕੁਝ ਘੰਟੇ ਸੈੱਟ ਕੀਤੇ ਜਾ ਸਕਦੇ ਹਨ। ਇਨ੍ਹਾਂ ਸਮੇਂ 'ਚ ਜਿੰਨੇਂ ਵੀ ਨੋਟੀਫਿਕੇਸ਼ਨਸ ਆਏ ਹੋਣਗੇ ਇਕ ਬੰਡਲ ਬਣਾ ਦਿੱਤਾ ਜਾਵੇਗਾ ਜਿਸ ਨੂੰ ਤੁਸੀਂ ਇਕ ਸਾਥ ਦੇਖ ਸਕੋਗੇ। ਇਹ ਚਾਰ ਘੰਟੇ ਦੇ ਅੰਤਰਾਲ 'ਚ ਕੀਤਾ ਜਾ ਸਕਦਾ ਹੈ।

Morph
ਇਸ ਦੇ ਤਹਿਤ ਤੁਸੀਂ ਵੱਖ-ਵੱਖ ਕੈਟੇਗਰੀ ਦੀਆਂ ਐਪਸ ਯੂਜ਼ ਕਰਨ ਲਈ ਮੋਡ ਤਿਆਰ ਕਰ ਸਕਦੇ ਹਨ। ਇਹ ਟਾਈਮ ਅਤੇ ਲੋਕੇਸ਼ਨ ਦੇ ਆਧਾਰ 'ਤੇ ਹੋਵੇਗਾ। ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਸੋਸ਼ਲ ਮੀਡੀਆ ਮੋਡ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਸਿਰਫ ਸੋਸ਼ਲ ਮੀਡੀਆ ਨਾਲ ਜੁੜੇ ਨੋਟੀਫਿਕੇਸ਼ਨਸ ਮਿਲਣਗੇ।

PunjabKesari

Desert Island
ਇਸ ਦੇ ਤਹਿਤ ਵੀ ਐਪ ਦੀ ਲਿਸਟ ਬਣਾ ਸਕਦੇ ਹੋ ਜੋ ਤੁਹਾਡੀ ਤਰਜੀਹ ਹੈ। ਇਸ ਨੂੰ ਤੁਸੀਂ 24 ਘੰਟੇ ਲਈ ਸੈੱਟ ਕਰਕੇ ਦੇਖ ਸਕਦੇ ਹੋ ਕਿ ਤੁਹਾਡੇ ਲਈ ਕੀ ਜ਼ਰੂਰੀ ਹੈ। ਇਨ੍ਹਾਂ ਐਪਸ ਨੂੰ ਡਾਊਨਲੋਡ ਕਰਨ ਲਈ ਤੁਸੀਂ ਗੂਗਲ ਪਲੇਅ ਸਟੋਰ 'ਚ ਜਾ ਕੇ Google Creative Lab ਸਰਚ ਕਰ ਸਕਦੇ ਹੋ। ਇਥੇ ਲਿਸਟ 'ਚ ਤੁਹਾਨੂੰ ਇਹ ਪੰਜ ਐਪਸ ਮਿਲ ਜਾਣਗੇ।


Karan Kumar

Content Editor

Related News