ਗੂਗਲ ਨੇ ਲਾਂਚ ਕੀਤਾ ਨਵਾਂ OS, ਸਸਤੇ ਫੋਨ ’ਚ ਮਿਲਣਗੇ ਪ੍ਰੀਮੀਅਮ ਫੀਚਰਜ਼
Thursday, Oct 20, 2022 - 04:32 PM (IST)
ਗੈਜੇਟ ਡੈਸਕ– ਗੂਗਲ ਨੇ ਐਂਡਰਾਇਡ 13 ਦਾ ਗੋ-ਐਡੀਸ਼ਨ ਲਾਂਚ ਕਰ ਦਿੱਤਾ ਹੈ। ਐਂਡਰਾਇਡ ਗੋ ਨੂੰ ਪਹਿਲੀ ਵਾਰ 5 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਐਂਡਰਾਇਡ ਗੋ ਨੂੰ ਘੱਟ ਰੈਮ ਅਤੇ ਸਟੋਰੇਜ ਵਾਲੇ ਫੋਨ ਲਈ ਖ਼ਾਸਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ। ਐਂਡਰਾਇਡ ਗੋ ਐਡੀਸ਼ਨ ਦੇ ਨਾਲ ਗੈਰ-ਜ਼ਰੂਰੀ ਐਪਸ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੋਰ ਐਪਸ ਨੂੰ ਵੀ ਆਪਟੀਮਾਈਜ਼ ਕੀਤਾ ਗਿਆ ਹੈ। ਗੂਗਲ ਨੇ ਆਪਣੇ ਐਪ ਜਿਵੇਂ- ਕ੍ਰੋਮ ਅਤੇ ਜੀਮੇਲ ਨੂੰ ਵੀ ਆਪਟੀਮਾਈਜ਼ ਕੀਤਾ ਹੈ। ਐਂਡਰਾਇਡ ਗੋ ਐਡੀਸ਼ਨ ਨੂੰ 3 ਜੀ.ਬੀ. ਰੈਮ ਤਕ ਵਾਲੇ ਡਿਵਾਈਸ ਲਈ ਪੇਸ਼ ਕੀਤਾ ਗਿਆ ਹੈ।
ਐਂਡਰਾਇਡ 13 ਗੋ ਦੀ ਲਾਂਚਿੰਗ ਦੇ ਨਾਲ ਗੂਗਲ ਨੇ ਆਪਣੇ ਬਲਾਗ ’ਚ ਕਿਹਾ ਹੈ ਕਿ ਐਂਡਰਾਇਡ ਗੋ ਦੇ ਮੰਥਰੀ ਐਕਟਿਵ ਯੂਜ਼ਰਜ਼ 250 ਮਿਲੀਅਨ ਤੋਂ ਜ਼ਿਆਦਾ ਹਨ। ਐਂਡਰਾਇਡ ਗੋ ਦੇ ਨਾਲ ਵੀ ਯੂਜ਼ਰਜ਼ ਨੂੰ ਸਕਿਓਰਿਟੀ ਅਤੇ ਸਾਫਟਵੇਅਰ ਅਪਡੇਟ ਮਿਲਦੇ ਹਨ।
ਐਂਡਰਾਇਡ 13 ਗੋ ਦੇ ਨਾਲ ਯੂਜ਼ਰਜ਼ ਨੂੰ ਨਵਾਂ ਡਿਜ਼ਾਈਨ ਮਿਲੇਗਾ। ਇਸ ਤੋਂ ਇਲਾਵਾ ਨੋਟੀਫਿਕੇਸ਼ਨ ਪਰਮੀਸ਼ਨ, ਐਪਲ ਲੈਂਗਵੇਜ਼ ਪ੍ਰਿਫ੍ਰੈਂਸ ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਐਂਡਰਾਇਡ 13 ਗੋ ਦੇ ਨਾਲ ਗੂਗਲ ਡਿਸਕਵਰ ਵੀ ਮਿਲੇਗਾ ਜਿਸ ਵਿਚ ਵੈੱਬ ਸਟੋਰੀਜ਼ ਤੋਂ ਲੈ ਕੇ ਵੀਡੀਓ ਅਤੇ ਕੰਟੈਂਟ ਦੇ ਨਾਲ-ਨਾਲ ਨਿਊਜ਼ ਵੀ ਮਿਲਣਗੀਆਂ, ਹਾਲਾਂਕਿ ਅਜੇ ਤਕ ਮੋਬਾਇਲ ਨਿਰਮਾਤਾ ਕੰਪਨੀਆਂ ਨੇ ਆਪਣੇ ਉਨ੍ਹਾਂ ਫੋਨ ਦੀ ਲਿਸਟ ਜਾਰੀ ਨਹੀਂ ਕੀਤੀ ਜਿਨ੍ਹਾਂ ਨੂੰ ਐਂਡਰਾਇਡ 13 ਗੋ ਦਾ ਅਪਡੇਟ ਦਿੱਤਾ ਜਾਵੇਗਾ।
ਐਂਡਰਾਇਡ ਗੋ ਦੇ ਫਾਇਦੇ ਅਤੇ ਖ਼ਾਸੀਅਤ
ਐਂਡਰਾਇਡ ਗੋ ਨੂੰ ਪਹਿਲੀ ਵਾਰ 2017 ’ਚ ਐਂਡਰਾਇਡ 7 ਯਾਨੀ ਨੂਗਟ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਸ ਆਪਰੇਟਿੰਗ ਸਿਸਟਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਸਮਾਰਟਫੋਨ ਦੀ ਬੈਟਰੀ ਲਾਈਫ ਲੰਬੀ ਹੋਵੇਗੀ। ਚਾਹੇ ਫੋਨ ’ਚ ਘੱਟ ਐੱਮ.ਏ.ਐੱਚ. ਵਾਲੀ ਬੈਟਰੀ ਹੀ ਕਿਉਂ ਨਾ ਹੋਵੇ। ਇਸਤੋਂ ਇਲਾਵਾ ਇਸ ਵਰਜ਼ਨ ਦੇ ਹਿਸਾਬ ਨਾਲ ਮੋਬਾਇਲ ਐਪ ਨੂੰ ਵੀ ਆਪਟੀਮਾਈਜ਼ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਐਪ ਦਾ ਸਾਈਜ਼ ਘੱਟ ਹੋ ਜਾਂਦਾ ਹੈ। ਇਸ ਵਰਜ਼ਨ ’ਚ ਮੋਬਾਇਲ ਇੰਟਰਨੈੱਟ ਦੀ ਖ਼ਪਤ ਵੀ ਘੱਟ ਹੁੰਦੀ ਹੈ।