ਗੂਗਲ ਨੇ ਵੇਚਣੇ ਸ਼ੁਰੂ ਕੀਤੇ ਆਪਣੇ ਆਲੂ ਚਿਪਸ, ਤੁਸੀਂ ਵੀ ਪੈਕੇਟ ’ਤੇ ਲਿਖਵਾ ਸਕਦੇ ਹੋ ਆਪਣਾ ਨਾਂ
Thursday, Sep 16, 2021 - 05:50 PM (IST)
ਗੈਜੇਟ ਡੈਸਕ– ਅਮਰੀਕੀ ਟੈਕਨਾਲੋਜੀ ਕੰਪਨੀ ਗੂਗਲ ਜਲਦ ਹੀ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਪਿਕਸਲ 6 ਨੂੰ ਲਾਂਚ ਕਰੇਗੀ ਪਰ ਉਸ ਤੋਂ ਪਹਿਲਾਂ ਗੂਗਲ ਨੇ ਓਰੀਜਨਲ ਚਿਪਸ ਵੇਚਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਉਂ ਹੋਇਆ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਗੂਗਲ ਨੇ ਪਹਿਲੀ ਵਾਰ ਨਵਾਂ ਸਮਾਰਟਫੋਨ ਚਿਪਸੈੱਟ ਪੇਸ ਕੀਤਾ ਹੈ ਜਿਸ ਦਾ ਨਾਂ ਟੈਂਸਰ ਰੱਖਿਆ ਗਿਆ ਹੈ। ਪਹਿਲੀ ਵਾਰ ਗੂਗਲ ਆਪਣੀ ਪਿਕਸਲ 6 ਸੀਰੀਜ਼ ’ਚ ਇਸ ਨਵੇਂ ਚਿਪਸੈੱਟ ਨੂੰ ਦੇਣ ਵਾਲੀ ਹੈ ਅਤੇ ਇਸ ਦੇ ਪ੍ਰਚਾਰ ਲਈ ਜਪਾਨ ’ਚ ਕੰਪਨੀ ਨੇ ਓਰੀਜਨਲ ਚਿਪਸ ਪੇਸ਼ ਕੀਤੇ ਹਨ। ਇਹ ਆਲੂ ਚਿਪਸ ਹਨ ਜਿਨ੍ਹਾਂ ਰਾਹੀਂ ਕੰਪਨੀ ਆਪਣੇ ਟੈਂਸਰ ਚਿਪਸੈੱਟ ਦੀ ਪ੍ਰਮੋਸ਼ਨ ਕਰ ਰਹੀ ਹੈ।
ਗੂਗਲ ਨੇ ਓਰੀਜਨਲ ਚਿਪਸ ਦੇ ਪੈਕੇਟ ਨੂੰ ਪਿਕਸਲ 6 ਸੀਰੀਜ਼ ਦੇ ਰੰਗ ਵਰਗਾ ਹੀ ਰੱਖਿਆ ਹੈ ਅਤੇ ਇਨ੍ਹਾਂ ਨੂੰ ਪੰਜ ਰੰਗਾਂ ’ਚ ਲਿਆਇਆ ਗਿਆ ਹੈ। ਕੰਪਨੀ ਨੇ 10,000 ਚਿਪਸ ਪੈਕੇਟ ਬਣਾਏ ਹਨ, ਹਾਲਾਂਕਿ ਇਹ ਭਾਰਤ ’ਚ ਉਪਲੱਬਧ ਨਹੀਂ ਹਨ। ਅਜਿਹਾ ਇਸ ਲਈ ਕਿਉਂਕਿ ਗੂਗਲ ਭਾਰਤ ’ਚ ਆਪਣੇ ਨਵੇਂ ਪਿਕਸਲ ਫੋਨ ਨੂੰ ਸ਼ਾਇਦ ਲਾਂਚ ਹੀ ਨਾ ਕਰੇ। ਚਿਪਸ ਦੇ ਪੈਕੇਟ ਦੇ ਹੇਠਾਂ ਗੂਗਲ ਸਾਲਟੀ ਫਲੇਵਰ ਲਿਖਿਆ ਹੈ। ਇਸ ਦੇ ਠੀਕ ਹੇਠਾਂ ਗੂਗਲ ਪਿਕਸਲ ਕਮਿੰਗ ਸੂਨ ਵੀ ਲਿਖਿਆ ਹੋਇਆ ਮਿਲੇਗਾ।
ਗੂਗਲ ਨੇ ਜਪਾਨ ’ਚ ਲੋਕਾਂ ਨੂੰ ਇਹ ਵੀ ਆਪਸ਼ਨ ਦਿੱਤਾ ਹੈ ਕਿ ਗੂਗਲ ਦੇ ਚਿਪਸ ਦੇ ਪੈਕੇਟ ਨੂੰ ਕਸਟਮਾਈਜ਼ ਵੀ ਕਰਵਾ ਸਕਦੇ ਹੋ। ਯਾਨੀ ਚਿਪਸ ਦੇ ਪੈਕੇਟ ਦੇ ਸਾਈਡ ’ਚ ਲੋਕ ਆਪਣਾ ਨਾਂ ਵੀ ਪ੍ਰਿੰਟ ਕਰਵਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਗੂਗਲ ਆਪਣੀ ਪਕਸਲ 6 ਸੀਰੀਜ਼ ’ਚ ਟੈਂਸਰ ਚਿਪਸੈੱਟ ਇਸ ਲਈ ਲਿਆ ਰਹੀ ਹੈ ਕਿਉਂਕਿ ਕੰਪਨੀ ਐਪਲ ਨੂੰ ਟੱਕਰ ਦੇਣ ਦੀ ਤਿਆਰੀ ’ਚ ਹੈ।