ਗੂਗਲ ਬੰਦ ਕਰਨ ਜਾ ਰਹੀ ਹੈ ਆਪਣੀ ਇਹ ਸਰਵਿਸ!

Tuesday, Aug 16, 2016 - 04:48 PM (IST)

ਗੂਗਲ ਬੰਦ ਕਰਨ ਜਾ ਰਹੀ ਹੈ ਆਪਣੀ ਇਹ ਸਰਵਿਸ!
ਜਲੰਧਰ- ਗੂਗਲ ਵੱਲੋਂ 2011 ਇਕ ਫੀਚਰ "ਹੈਂਗਆਊਟ ਓਨ ਏਅਰ" ਲਾਂਚ ਕੀਤਾ ਗਿਆ ਸੀ। ਇਹ ਇਕ ਲਾਈਵ ਸਟ੍ਰੀਮਿੰਗ ਸਰਵਿਸ ਹੈ ਜਿਸ ਨੂੰ ਬਰਾਕ ਓਬਾਮਾ ਵੱਲੋਂ ਵੀ ਵਰਤਿਆ ਗਿਆ ਹੈ। ਹਾਲ ਹੀ ''ਚ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਗੂਗਲ ਇਸ ਸਰਵਿਸ ਨੂੰ ਅਗਲੇ ਮਹੀਨੇ ਤੋਂ ਬੰਦ ਕਰਨ ਜਾ ਰਹੀ ਹੈ ਜਿਸ ਨਾਲ ਇਹ ਫੀਚਰ ਹੁਣ ਗੂਗਲ+ ''ਤੇ ਜ਼ਿਆਦਾ ਸਮੇਂ ਲਈ ਦਿਖਾਈ ਨਹੀਂ ਦੇਵਗਾ। ਯੂਜ਼ਰਜ਼ "ਯੂਟਿਊਬ ਲਾਈਵ" ਦੀ ਵਰਤੋਂ ਕਰ ਸਕਦੇ ਹਨ ਜੋ ਕਿ ਬਿਲਕੁਲ ਹੈਂਗਆਊਟ ਓਨ ਏਅਰ ਦੀ ਤਰ੍ਹਾਂ ਹੀ ਹੈ ਜਿਸ ਨਾਲ ਬ੍ਰੋਡਕਾਸਟਿੰਗ ਕੀਤੀ ਜਾ ਸਕਦੀ ਹੈ। 
 
ਯੂਟਿਊਬ ਲਾਈਵ ਨਾਲ ਆਨਲਾਈਨ ਬ੍ਰੋਡਕਾਸਟਿੰਗ ਕਰਨ ਲਈ ਤੁਸੀਂ "ਯੂਟਿਊਬ ਲਾਈਵ" ਦੇ "ਕ੍ਰੀਏਟਰ ਸਟੂਡੀਓ ਟੂਲ" ਦੀ ਵਰਤੋਂ ਨਾਲ ਇਕ ਕੁਇਕ ਈਵੈਂਟ ਜਾਂ ਇਕ ਕਸਟਮ ਈਵੈਂਟ ਕ੍ਰੀਏਟ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਤੁਰੰਤ ਲਾਈਵ ਹੋਣਾ ਜਾਂ ਥੋੜੀ ਦੇਰ ਬਾਅਦ ਬ੍ਰੋਡਕਾਸਟ ਕਰਨ ਲਈ ਟਾਈਮ ਵੀ ਸੈੱਟ ਕਰ ਸਕਦੇ ਹੋ। ਗੂਗਲ ਵੱਲੋਂ ਯੂਟਿਊਬ ਲਾਈਵ ਨੂੰ ਪੇਸ਼ ਕੀਤਿਆਂ ਜ਼ਿਆਦਾ ਸਮਾਂ ਨਹੀਂ ਹੋਇਆ ਇਸ ਲਈ ਗੂਗਲ+ ਦੋ ਲਾਈਵ ਸਟ੍ਰੀਮਿੰਗ ਸਰਵਿਸਿਜ਼ ''ਤੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ ਇਸ ਲਈ ਯੂਜ਼ਰਜ਼ ਹੁਣ ਹੈਂਗਆਊਟ ਓਨ ਏਅਰ ਦੀ ਜਗ੍ਹਾ ਯੂਟਿਊਬ ਲਾਈਵ ਦੀ ਵਰਤੋਂ ਕਰ ਕੇ ਲਾਈਵ ਸਟ੍ਰੀਮਿੰਗ ਕਰ ਸਕਦੇ ਹਨ।

Related News