ਗੂਗਲ ਦਾ ਭਾਰਤ ''ਚ ਇਕ ਅਰਬ ਇੰਟਰਨੈੱਟ ਯੂਜ਼ਰਜ਼ ਬਣਾਉਣ ਦਾ ਟੀਚਾ

Friday, Aug 05, 2016 - 12:41 PM (IST)

ਗੂਗਲ ਦਾ ਭਾਰਤ ''ਚ ਇਕ ਅਰਬ ਇੰਟਰਨੈੱਟ ਯੂਜ਼ਰਜ਼ ਬਣਾਉਣ ਦਾ ਟੀਚਾ

ਜਲੰਧਰ- ਸਰਚ ਇੰਜਣ ਗੂਗਲ ਦਾ ਟੀਚਾ ਭਾਰਤ ''ਚ ਇੰਟਟਰਨੈੱਟ ਯੂਜ਼ਰਸ ਦੀ ਗਿਣਤੀ ਨੂੰ ਵਧਾ ਕੇ ਇਕ ਅਰਬ ਕਰਨਾ ਹੈ। ਗੂਗਲ ਦੇ ਦੱਖਣ ਪੂਰਵੀ ਏਸ਼ੀਆ ਅਤੇ ਭਾਰਤ ਦੇ ਉਪ-ਪ੍ਰਧਾਨ ਰਾਜਨ ਆਨੰਦਨ ਨੇ ਇਕ ਪ੍ਰੋਗਰਾਮ ''ਚ ਕਿਹਾ ਕਿ ਸਾਡਾ ਭਾਰਤ ''ਚ ਇਕ ਸਾਧਾਰਣ ਜਿਹਾ ਮਿਸ਼ਨ ਹੈ। ਅਸੀਂ ਇਕ ਅਰਬ ਭਾਰਤੀਆਂ ਨੂੰ ਆਨਲਾਈਨ ਲਿਆਉਣਾ ਚਾਹੁੰਦੇ ਹਾਂ। ਹਾਲਾਂਕਿ ਆਨੰਦਨ ਨੇ ਇਸ ਲਈ ਕਿਸੇ ਤੈਅ ਸਮਾਂ ਮਿਆਦ ਦਾ ਐਲਾਨ ਨਹੀਂ ਕੀਤਾ ਹੈ ਪਰ ਉਨ੍ਹਾਂ ਕਿਹਾ ਕਿ ਭਾਰਤ ''ਚ ਅਜੇ 35 ਕਰੋੜ ਇੰਟਰਨੈੱਟ ਯੂਜ਼ਰਸ ਹਨ ਅਤੇ 2020 ਤੱਕ ਇਹ ਗਿਣਤੀ ਵਧ ਕੇ 60 ਕਰੋੜ ਹੋਣ ਦੀ ਉਮੀਦ ਹੈ। 

ਉਨ੍ਹਾਂ ਕਿਹਾ ਕਿ ਇੰਟਰਨੈੱਟ ਨੂੰ ਹੋਰ ਜ਼ਿਆਦਾ ਪੋਰਟੇਬਲ ਅਤੇ ਪਹੁੰਚ ''ਚ ਲਿਆ ਕੇ ਅਜਿਹਾ ਕਰਨਾ ਸੰਭਵ ਹੈ। ਕੰਪਨੀ ਇਸ ਲਈ ਆਪਣੀਆਂ ਪਹਿਲਾਂ ਰਾਹੀਂ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਕਿ ਉਹ ਰੇਲਵੇ ਸਟੇਸ਼ਨਾਂ ''ਤੇ ਰੇਲਟੇਲ ਦੀ ਮਦਦ ਨਾਲ ਫ੍ਰੀ ਵਾਈ-ਫਾਈ ਦੀ ਸੇਵਾ ਦੇ ਰਹੀ ਹੈ। ਇਸ ਪਹਿਲ ਦੀ ਸ਼ੁਰੂਆਤ ਇਸ ਸਾਲ ਦੇ ਸ਼ੁਰੂ ''ਚ ਕੀਤੀ ਗਈ ਸੀ ਅਤੇ ਅਜੇ ਦੇਸ਼ ਦੇ 27 ਰੇਲਵੇ ਸਟੇਸ਼ਨਾਂ ''ਤੇ ਇਹ ਸੁਵਿਧਾ ਉਪਲੱਬਧ ਹੈ।


Related News