Google ਨੇ ਰੀ-ਡਿਜ਼ਾਈਨ ਕੀਤਾ Gmail ਦਾ ਇਨਬਾਕਸ, ਮਿਲਣਗੇ ਨਵੇਂ ਫੀਚਰਸ

02/03/2019 1:10:07 PM

ਗੈਜੇਟ ਡੈਸਕ- ਹਾਲ ਹੀ 'ਚ ਗੂਗਲ ਨੇ ਜੀ-ਮੇਲ ਨੂੰ ਵੀ ਨਵੇਂ ਤਰੀਕੇ ਨਾਲ ਰੀ-ਡਿਜ਼ਾਈਨ ਕੀਤਾ ਹੈ ਤੇ ਇਸ ਨੂੰ ਹੁਣ ਡਿਵਾਈਸਿਜ਼ ਲਈ ਰੋਲ-ਆਊਟ ਕੀਤਾ ਜਾ ਰਿਹਾ ਹੈ। ਰੇਡਿਟ 'ਤੇ ਇਕ ਯੂਜ਼ਰ ਨੇ ਨਵੇਂ ਇਨਬਾਕਸ ਦਾ ਇਕ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਯੂਜ਼ਰ ਦਾ ਦਾਅਵਾ ਹੈ ਕਿ ਇਹ ਸਕ੍ਰੀਨਸ਼ਾਟ ਉਸ ਨੂੰ ਗੂਗਲ ਇੰਟਰਨਲ ਟੈਸਟਿੰਗ ਬਿਲਡ ਵਲੋਂ ਪ੍ਰਾਪਤ ਹੋਇਆ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਟ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਗੂਗਲ ਨੇ ਇਨਬਾਕਸ ਨੂੰ ਨਵਾਂ ਮਟੀਰਿਅਲ ਥੀਮ ਡਿਜ਼ਾਈਨ ਦਿੱਤਾ ਹੈ। ਇਸ ਦੇ ਨਾਲ ਹੀ ਇੱਥੇ ਬੰਡਲ ਰੀ-ਮਾਇੰਡਰ ਤੇ ਪਿੰਨਡ ਆਈਟਮ ਜਿਹੇ ਫੀਚਰ ਦੇਖਣ ਨੂੰ ਮਿਲਣਗੇ।

ਗੂਗਲ ਆਪਣੇ ਪ੍ਰਾਡਕਟਸ ਨੂੰ ਸਮੇਂ-ਸਮੇਂ 'ਤੇ ਅਪਡੇਟ ਕਰਦਾ ਰਹਿੰਦਾ ਹੈ ਤੇ ਇਸ ਦੇ ਜ਼ਿਆਦਾਤਰ ਅਪਡੇਟਸ ਯੂਜ਼ਰਸ ਨੂੰ ਪਸੰਦ ਆਉਂਦੇ ਹਨ। ਗੂਗਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੀ ਅਪਡੇਟ 'ਚ ਯੂਜ਼ਰਸ ਨੂੰ ਅਹਿਮ ਬਦਲਾਅ ਦੇ ਨਾਲ ਬਿਹਤਰ ਫੀਚਰ ਉਪਲੱਬਧ ਕਰਾਏ। ਅਜਿਹੇ 'ਚ ਉਮੀਦ ਜਤਾਈ ਜਾ ਰਹੀ ਹੈ ਕਿ ਗੂਗਲ ਦੇ ਨਵੇਂ ਤੇ ਅਪਡੇਟਿਡ ਇਨਬਾਕਸ 'ਚ ਕਾਫ਼ੀ ਕੁੱਝ ਨਵਾਂ ਦੇਖਣ ਨੂੰ ਮਿਲੇਗਾ।PunjabKesari
ਤੁਹਾਨੂੰ ਦੱਸ ਦੇਈਏ ਕਿ Google ਨੇ ਪਿਛਲੇ ਸਾਲ ਸਤੰਬਰ 'ਚ ਘੋਸ਼ਣਾ ਕੀਤੀ ਸੀ ਕਿ ਉਹ Google inbox ਨੂੰ ਬੰਦ ਕਰਨ ਵਾਲਾ ਹੈ। ਇਸ ਤੋਂ ਬਾਅਦ ਕਈ ਯੂਜ਼ਰਸ ਨੇ ਇਸ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਸੀ। ਬਹੁਤ ਘੱਟ ਯੂਜ਼ਰਸ ਨੂੰ ਇਹ ਪਤਾ ਹੈ ਕਿ ਗੂਗਲ ਨੇ ਆਪਣੇ ਇਨਬਾਕਸ ਦੀ ਟੈਸਟਿੰਗ ਲਈ ਬੀਟਾ ਵਰਜਨ ਲਾਂਚ ਕੀਤਾ ਸੀ।


Related News