Google Go Search ਐਪ ਗਲੋਬਲੀ ਲਾਂਚ, ਲਾਈਟ ਡਿਵਾਈਸਿਜ਼ ਲਈ ਕੀਤਾ ਗਿਆ ਡਿਜ਼ਾਈਨ

08/21/2019 3:42:33 PM

ਗੈਜੇਟ ਡੈਸਕ– ਟੈੱਕ ਜਗਤ ਦੀ ਦਿੱਗਜ ਕੰਪਨੀ ਗੂਗਲ ਨੇ ਆਪਣੀ ਸਰਚਿੰਗ ਸਰਵਿਸਦਾ ਨਵਾਂ ਵਰਜ਼ਨ ਪੇਸ਼ ਕਰਦੇ ਹੋਏ ਆਪਣੇ ਫੇਮ ਗੂਗਲ ਗੋਅ ਸਰਚ (Google Go Search) ਐਪ ਲਾਂਚ ਕੀਤਾ ਹੈ। ਇਹ ਗੂਗਲ ਸਰਚ ਐਪ ਦਾ ਲਾਈਟ ਵਰਜ਼ਨ ਹੈ ਜੋ ਕਿ ਲੋਅ-ਐਂਡ ਡਿਵਾਈਸਿਜ਼ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਐਪ ਦਾ ਸਾਈਜ਼ ਸਿਰਫ 7 ਐੱਮ.ਬੀ. ਹੈ। ਇਸ ਨੂੰ ਪਹਿਲਾਂ ਹੀ ਚੁਣੇ ਹੋਏ ਦੇਸ਼ਾਂ ਲਈ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ ਗਲੋਬਲੀ ਲਾਂਚ ਕੀਤਾ ਗਿਆ ਹੈ। 

ਗੂਗਲ ਗੋਅ ਨੂੰ ਐਂਡਰਾਇਡ 5.0 ਲਾਲੀਪਾਪ ਅਤੇ ਉਸ ਤੋਂ ਉਪਰ ਦੇ ਹਰ ਐਂਡਰਾਇਡ ਡਿਵਾਈਸ ’ਤੇ ਇੰਸਟਾਲ ਕੀਤਾ ਜਾ ਸਕਦੀ ਹੈ। ਸਰਚ ਰਿਜਲਟ ਪ੍ਰੋਵਾਈਡ ਕਰਨ ਦੇ ਨਾਲ ਇਹ ਐਪ ਬਾਅਦ ’ਚ ਇਸਤੇਮਾਲ ਲਈ ਤੁਹਾਡੇ ਸਰਚ ਨਤੀਜਿਆਂ ਨੂੰ ਵੀ ਰੈਫਰੈਂਸਿਸ ’ਚ ਸਟੋਰ ਕਰਕੇ ਰੱਖ ਸਕਦਾ ਹੈ। 

PunjabKesari

I / O 2019 ਈਵੈਂਟ ’ਚ ਗੂਗਲ ਨੇ ਗੋਅ ਐਪ ’ਚ ਏਕੀਕ੍ਰਿਤ ਲੈੱਨਜ਼ ਦਾ ਡੈਮੋ ਦਿਖਾਇਆ ਸੀ। ਇਸ ਦਾ ਇਸਤੇਮਾਲ ਕੈਮਰੇ ਰਾਹੀਂ ਸ਼ਬਦਾਂ ਨੂੰ ਪੜਨ, ਅਨੁਵਾਦ ਕਰਨ ਅਤੇ ਸਰਚ ਕਰਨ ਲਈ ਕੀਤਾ ਜਾ ਸਕਦਾ ਹੈ। ਐਪਲੀਕੇਸ਼ਨ ਸ਼ਬਦਾਂ ਨੂੰ ਪੜ ਸਕਦੀ ਹੈ ਅਤੇ ਇਥੋਂ ਤਕ ਕਿ ਉਨ੍ਹਾਂ ਪੜਦੇ ਹੋਏ ਉਨ੍ਹਾਂ ਦਾ ਅਨੁਵਾਦ ਵੀ ਕਰ ਸਕਦਾ ਹੈ। 

ਗੂਗਲ ਗੋਅ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਦਾ ਇਸਤੇਮਾਲ ਵੈੱਬਸਾਈਟਾਂ ਤੋਂ ਟੈਕਸਟ ਨੂੰ ਜ਼ੋਰ ਨਾਲ ਪੜਨ ਲਈਕੀਤਾ ਜਾ ਸਕਦਾ ਹੈ। ਇਸ ਵਿਚ ਏ.ਆਈ.-ਪਾਵਰਡ ਰੀਡ-ਆਊਟ-ਅਲਾਊਡ ਫੀਚਰ ਹੈ ਜੋ ਤੁਹਾਨੂੰ ਕਿਸੇ ਵੀ ਵੈੱਬ ਪੇਜ ’ਤੇ ਤੁਹਾਡੇ ਦੁਆਰਾ ਹਾਈਲਾਈਟ ਕੀਤੇ ਗਏ ਸ਼ਬਦਾਂ ਨੂੰ ਸੁਣਨ ’ਚ ਮਦਦ ਕਰਦਾ ਹੈ। 

ਗੂਗਲ ਗੋਅ Android Go OS ਦਾ ਹੀ ਇੰਟੀਗ੍ਰਲ ਪਾਰਟ ਹੈ ਜੋ ਸਟਾਕ ਐਂਡਰਾਇਡ ਸਿਸਟਮ ਦਾ ਇਕ ਸਟ੍ਰਿਪ-ਡਾਊਨ ਵਰਜ਼ਨ ਹੈ ਜੋ ਲੋਅ-ਐਂਡ ਡਿਵਾਈਸਿਜ਼ ਲਈ ਹੈ। ਇਸ ਵਿਚ ਗੂਗਲ ਐਪਸ ਦੇ ਦੂਜੇ ਲਾਈਟ ਵਰਜ਼ਨ ਐਪਸ ਸ਼ਾਮਲ ਹੈ ਜਿਵੇਂ ਕਿ ਗੈਲਰੀ ਗੋਅ, ਜੀਮੇਲ ਗੋਅ ਅਤੇ ਯੂਟਿਊਬ ਗੋਅ। 


Related News