ਗੂਗਲ ਨੇ 100ਵੇਂ ਰੇਲਵੇ ਸਟੇਸ਼ਨ ''ਤੇ ਸ਼ੁਰੂ ਕੀਤੀ ਫ੍ਰੀ Wi-Fi ਸਰਵਿਸ

Friday, Dec 23, 2016 - 04:24 PM (IST)

ਗੂਗਲ ਨੇ 100ਵੇਂ ਰੇਲਵੇ ਸਟੇਸ਼ਨ ''ਤੇ ਸ਼ੁਰੂ ਕੀਤੀ ਫ੍ਰੀ Wi-Fi ਸਰਵਿਸ
ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਗੂਗਲ ਨੇ ਭਾਰਤ ''ਚ ਕਰੀਬ 100ਵੇਂ ਰੇਲਵੇ ਸਟੇਸ਼ਨ ''ਤੇ ਫ੍ਰੀ ਵਾਈ-ਫਾਈ ਦੀ ਸੁਵਿਧਾ ਨੂੰ ਉਪਲੱਬਧ ਕਰਾ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਮੁੰਬਈ ਤੋਂ ਕੀਤੀ ਗਈ ਸੀ। ਕੰਪਨੀ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਹਰ ਰੋਜ ਕਰੀਬ 10 ਮਿਲੀਅਨ ਲੋਕ ਇਨ੍ਹਾਂ ਸਟੇਸ਼ਨਾਂ ਤੋਂ ਗੁਜਰਦੇ ਹਨ। ਹੁਣ ਤੋਂ ਉਨ੍ਹਾਂ ਕੋਲ ਇੰਟਰਨੈੱਟ ਅਕਸੈਸ ਕਰਨ ਦੀ ਵੀ ਸੁਵਿਧਾ ਹੋਵੇਗੀ, ਜਿਸ ਦੀ ਮਦਦ ਨਾਲ ਯੂਜ਼ਰਸ ਐੱਚ. ਡੀ. ਵੀਡੀਓ ਨੂੰ ਦੇਖਣ ਦੇ ਨਾਲ ਗੇਮ ਦਾ ਆਨੰਦ ਵੀ ਲੈ ਸਕਣਗੇ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਕਰੀਬ 400 ਸਟੇਸ਼ਨਾਂ ''ਤੇ ਵਾਈ-ਫਾਈ ਸਰਵਿਸ ਉਪਲੱਬਧ ਕਰਾਉਣਗੇ।

ਗੂਗਲ ਦੀ ਕਨੈਕਟੀਵਿਟੀ ਕੰਟਰੀ ਹੈੱਡ ਗੁਲਜ਼ਾਰ ਆਜ਼ਾਦ ਨੇ ਕਿਹਾ ਹੈ ਕਿ ਭਾਰਤ ''ਚ ਫ੍ਰੀ ਪਬਲਿਕ ਵਾਈ-ਫਾਈ ਸਰਵਿਸ ਦੀ ਸ਼ੁਰੂਆਤ ਕਰ ਕੇ ਕੰਪਨੀ ਕਾਫੀ ਖੁਸ਼ ਹੈ। ਉੱਥੇ ਹੀ ਲੋਗ ਵੀ ਹਾਈ-ਸਪੀਡ ਅਤੇ ਫ੍ਰੀ ਇੰਟਰਨੈੱਟ ਸਰਵਿਸ ਤੋਂ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਹਨ। 


Related News