ਇਸ ਦਿਨ ਹੋਵੇਗਾ ਗੂਗਲ ਦਾ ਮੈਗਾ ਈਵੈਂਟ, ਭਾਰਤ ''ਚ AI ਨੂੰ ਲੈ ਕੇ ਹੋ ਸਕਦੈ ਵੱਡਾ ਐਲਾਨ

Tuesday, Oct 01, 2024 - 05:05 PM (IST)

ਗੈਜੇਟ ਡੈਸਕ- ਗੂਗਲ ਫਾਰ ਇੰਡੀਆ 2024 ਈਵੈਂਟ 3 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਇਸ ਲਈ ਮੀਡੀਆ ਇਨਵਾਈਟ ਵੀ ਭੇਜੇ ਗਏ ਹਨ। ਗੂਗਲ ਫਾਰ ਇੰਡੀਆ ਦਾ ਇਹ 10ਵਾਂ ਐਡੀਸ਼ਨ ਹੈ। ਗੂਗਲ ਹਰ ਸਾਲ ਗੂਗਲ ਫਾਰ ਇੰਡੀਆ ਈਵੈਂਟ ਦਾ ਆਯੋਜਨ ਕਰਦਾ ਹੈ। 

ਇਸ ਸਾਲ ਗੂਗਲ ਫਾਰ ਇੰਡੀਆ ਈਵੈਂਟ ਦੀ ਸ਼ੁਰੂਆਤ 3 ਅਕਤੂਬਰ ਨੂੰ ਸਵੇਰੇ 11:30 ਵਜੇ ਹੋਵੇਗੀ। ਗੂਗਲ ਇੰਡੀਆ ਨੇ ਆਪਣੇ ਐਕਸ ਹੈਂਡਲ ਤੋਂ ਵੀ ਈਵੈਂਟ ਦੀ ਜਾਣਕਾਰੀ ਦਿੱਤੀ ਹੈ। ਪੋਸਟ 'ਚ ਬਾਈਨਰੀ ਕੋਡ 'ਚ "Google for India - October 3rd," ਲਿਖਿਆ ਹੋਇਆ ਹੈ। ਇਸ ਈਵੈਂਟ 'ਚ ਭਾਰਤੀ ਯੂਜ਼ਰਜ਼ ਲਈ ਏ.ਆਈ. ਨੂੰ ਲੈ ਕੇ ਕੁਝ ਵਿਸ਼ੇਸ਼ ਐਲਾਨ ਹੋ ਸਕਦੇ ਹਨ। 

ਗੂਗਲ ਫਾਰ ਇੰਡੀਆ, ਗੂਗਲ ਦਾ ਪ੍ਰਮੁੱਖ ਈਵੈਂਟ ਹੈ ਜਿਸ ਵਿਚ ਕੰਪਨੀ ਭਾਰਤ 'ਚ ਡਿਜੀਟਲ ਪ੍ਰਗਤੀ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਆਪਣੇ ਨਵੇਂ-ਨਵੇਂ ਇਨੋਵੇਸ਼ਨ ਨੂੰ ਸਾਂਝਾ ਕਰਦੀ ਹੈ। ਇਸ ਈਵੈਂਟ 'ਚ ਆਮਤੌਰ 'ਤੇ ਭਾਸ਼ਾ ਅਨੁਵਾਦ, ਡਿਜੀਟਲ ਭੁਗਤਾਨ, ਸਥਾਨਕ ਵਪਾਰਾਂ ਨੂੰ ਸਮਰਥਨ, ਸਿੱਖਿਆ ਅਤੇ ਸਰਕਾਰ ਦੇ ਨਾਲ ਰਣਨੀਤਿਕ ਸਾਂਝੇਦਾਰੀਆਂ ਨਾਲ ਸੰਬੰਧਿਤ ਐਲਾਨ ਕੀਤੇ ਜਾਂਦੇ ਹਨ, ਜੋ ਦੇਸ਼ ਦੇ ਡਿਜੀਟਲ ਇਕੋਸਿਸਟਮ ਨੂੰ ਸ਼ਸਕਤ ਬਣਾਉਣ ਦੀ ਦਿਸ਼ਾ 'ਚ ਹੁੰਦੀ ਹੈ। 

ਇਸ ਸਾਲ ਦੇ ਐਲਾਨਾਂ ਬਾਰੇ ਗੂਗਲ ਨੇ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਮੀਦ ਹੈ ਕਿ ਗੂਗਲ ਪਿਛਲੇ ਸਾਲ ਦੇ ਮਹੱਤਵਪੂਰਨ ਐਲਾਨਾਂ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ ਡਿਜੀਟਲ ਨੈਟਲੇਕਰ ਨੂੰ ਲੈ ਕੇ ਕੋਈ ਵੱਡਾ ਐਲਾਨ ਕਰ ਸਕਦਾ ਹੈ।


Rakesh

Content Editor

Related News