Google for India 2020 ਪ੍ਰੋਗਰਾਮ ਅੱਜ ਹੋਵੇਗਾ ਸ਼ੁਰੂ, ਇੰਝ ਵੇਖੋ ਲਾਈਵ ਸਟ੍ਰੀਮਿੰਗ
Monday, Jul 13, 2020 - 11:23 AM (IST)
ਗੈਜੇਟ ਡੈਸਕ– ਗੂਗਲ ਆਪਣੇ ਸਭ ਤੋਂ ਖ਼ਾਸ ਪ੍ਰੋਗਰਾਮ ‘ਗੂਗਲ ਫਾਰ ਇੰਡੀਆ’ ਦਾ ਛੇਵਾਂ ਐਡੀਸ਼ਨ ਅੱਜ ਸ਼ੁਰੂ ਕਰਨ ਵਾਲੀ ਹੈ। ਕੋਰੋਨਾ ਮਹਾਮਾਰੀ ਕਾਰਨ ਇਸ ਪ੍ਰੋਗਰਾਮ ਨੂੰ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਸ ਪ੍ਰੋਗਰਾਮ ’ਚ ਕੰਪਨੀ ਦੇ ਸੀ.ਈ.ਓ. ਸੁੰਦਰ ਪਿਚਾਈ ਤੋਂ ਇਲਾਵਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੀ ਮੌਜੂਦ ਰਹਿਣਗੇ। ਇਸ ਈਵੈਂਟ ’ਚ ਕੰਪਨੀ ਭਵਿੱਖ ਦੀਆਂ ਯੋਜਨਾਵਾਂ ਦੀ ਝਲਕ ਪੇਸ਼ ਕਰ ਸਕਦੀ ਹੈ। ਗੂਗਲ ਫਾਰ ਇੰਡੀਆ ਪ੍ਰੋਗਰਾਮ ਅੱਜ ਦੁਪਹਿਰ ਨੂੰ 2 ਵਜੇ ਸ਼ੁਰੂ ਹੋਵੇਗਾ। ਇਸ ਪ੍ਰੋਗਰਾਮ ਨੂੰ ਕੰਪਨੀ ਦੇ ਸੋਸ਼ਲ ਮੀਡੀਆ ਚੈਨਲ ਅਤੇ ਯੂਟਿਊਬ ਚੈਨਲ ’ਤੇ ਲਾਈਵ ਵੇਖਿਆ ਜਾ ਸਕੇਗਾ।
ਪੇਂਡੂ ਖੇਤਰਾਂ ਦੇ ਵਿਕਾਸ ਲਈ ਪੇਸ਼ ਹੋ ਸਕਦੀਆਂ ਹਨ ਨਵੀਆਂ ਯੋਜਨਾਵਾਂ
ਇਸ ਪ੍ਰੋਗਰਾਮ ’ਚ ਪ੍ਰੋਡਕਟ ਅਤੇ ਬਿਜ਼ਨੈੱਸ ਲੀਡਰ ਡਿਜੀਟਲ ਇੰਡੀਆ ਨੂੰ ਧਿਆਨ ’ਚ ਰੱਖ ਕੇ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕਰਨਗੇ। ਦੱਸ ਦੇਈਏ ਕਿ ਗੂਗਲ ਨੇ ਭਾਰਤੀ ਰੇਲਵੇ ਨਾਲ ਮਿਲ ਕੇ ਕਈ ਸਟੇਸ਼ਨਾਂ ’ਤੇ ਵਾਈ-ਫਾਈ ਲਗਾਏ ਸਨ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਪ੍ਰੋਗਰਾਮ ’ਚ ਪੇਂਡੂ ਖੇਤਰਾਂ ਦੇ ਵਿਕਾਰ ਲਈ ਨਵੀਆਂ ਯੋਜਨਾਵਾਂ ਪੇਸ਼ ਕਰ ਸਕਦੀ ਹੈ।