ਇਸ ਐਪ ਰਾਹੀਂ ਬੱਚੇ ਵੀ ਬਣਾ ਸਕਦੇ ਹਨ ਗੂਗਲ ਅਕਾਊਟ

Thursday, Mar 23, 2017 - 04:28 PM (IST)

ਇਸ ਐਪ ਰਾਹੀਂ ਬੱਚੇ ਵੀ ਬਣਾ ਸਕਦੇ ਹਨ ਗੂਗਲ ਅਕਾਊਟ
ਜਲੰਧਰ- ਗੂਗਲ ਆਪਣੇ ਨਵੇਂ ਪਲਾਨ ਰਾਹੀਂ ਫੈਮਲੀ ਬਾਜ਼ਾਰ ''ਚ ਆਪਣੀ ਪਕੜ ਮਜ਼ਬੂਤ ਬਣਾਉਣੀ ਚਾਹੁੰਦਾ ਹੈ। ਹਾਲ ਹੀ ''ਚ ਗੂਗਲ ਨੇ ਇਕ ਨਵਾਂ ਫੈਮਲੀ ਲਿੰਕ ਐਪ ਲਾਂਚ ਕੀਤਾ ਹੈ ਜਿਸ ਰਾਹੀਂ ਮਾਤਾ-ਪਿਤਾ ਆਪਣੇ ਬੱਚਿਆ ਦੇ ਗੂਗਲ ਅਕਾਊਂਟ ਬਣਾ ਸਕਦੇ ਹਨ। ਇਸ ਅਕਾਊਂਟ ਦਾ ਪੂਰਾ ਕੰਟਰੋਲ ਮਾਤਾ-ਪਿਤਾ ਦੇ ਹੱਥ ''ਚ ਹੋਵੇਗਾ। ਇਸ ਰਾਹੀਂ ਉਹ ਜਾਣ ਸਕਣਗੇ ਕਿ ਉਨ੍ਹਾਂ ਦੇ ਬੱਚੇ ਕਿਸ ਐਪ ਦੀ ਵਰਤੋਂ ਕਰ ਰਹੇ ਹਨ, ਕਿੰਨੀ ਦੇਰ ਸਕਰੀਨ ਨੂੰ ਦੇਖ ਰਹੇ ਹਨ ਅਤੇ ਨਾਲ ਹੀ ਸਕਰੀਨ ਦੇ ਲਈ ਤੈਅ ''ਬੈਡਟਾਈਮ'' ਵੀ ਸੈੱਟ ਕਰ ਸਕਦੇ ਹਨ। ਇਸ ਤੋਂ ਇਲਾਵਾ ਮਾਤਾ-ਪਿਤਾ ਇਸ ਨੂੰ ਦੂਰ ਤੋਂ ਲਾਕ ਵੀ ਕਰ ਸਕਦੇ ਹਨ। ਇਸ ਅਕਾਊਂਟ ਨੂੰ ਬਣਾਉਣ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਇਕ ਡਿਵਾਇਸ ਲੈ ਕੇ ਦੇਣਾ ਹੋਵੇਗਾ ਜੋ ਐਂਡਰਾਇਡ ਨੂਗਟ ''ਤੇ ਚੱਲਦਾ ਹੋਵੇ। ਇਸ ਤੋਂ ਬਾਅਦ ਉਸ ''ਚ ਫੈਮਲੀ ਲਿੰਕ ਐਪ ਡਾਊਨਲੋਡ ਕਰਨ ਤੋਂ ਬਾਅਦ ਬੱਚਿਆਂ ਦੇ ਲਈ ਗੂਗਲ ਅਕਾਊਂਟ ਬਣਾਇਆ ਜਾ ਸਕਦਾ ਹੈ। ਫੈਮਲੀ ਲਿੰਕ ਅਜੇ ਅਰਲੀ ਐਕਸੈਸ ਪ੍ਰੋਗਰਾਮ ਦੇ ਤਹਿਤ ਉਪਲੱਬਧ ਹੈ। ਤੁਹਾਨੂੰ ਇਕ ਰਿਕੁਐਸਟ ਇਨਵਾਈਟ ਕਰਨੀ ਹੋਵੇਗੀ। ਇਸ ਤੋਂ ਇਲਾਵਾ ਤੁਹਾਡੇ ਬੱਚੇ ਦੀ ਉਮਰ 13 ਸਾਲ ਦੇ ਅੰਦਰ ਹੋਣੀ ਚਾਹੀਦੀ ਹੈ। ਇਸ ਤਰ੍ਹਾ ਮਹਿਸੂਸ ਹੋ ਰਿਹਾ ਹੈ ਕਿ ਗੂਗਲ ਇਸ ਐਪ ਦੇ ਰਾਹੀਂ ਐਮਾਜ਼ਾਨ ਦੇ ਕਿੰਡਲ ਦੀ ਮਾਰਕੀਟ ''ਚ ਕੈਪਚਰ ਕਰਨਾ ਚਾਹੁੰਦੀ ਹੈ।

Related News