ਗੂਗਲ ਦੀ ਇਸ ਐਪ ''ਚ ਐੱਡ ਹੋਇਆ ਨਵਾਂ Audio Calling ਫੀਚਰ
Wednesday, Mar 29, 2017 - 04:23 PM (IST)

ਜਲੰਧਰ- ਪਿਛਲੇ ਸਾਲ ਅਗਸਤ ''ਚ ਗੂਗਲ ਨੇ ਆਪਣਾ ਵੀਡੀਓ ਕਾਲਿੰਗ ਐਪ, ਡੁਓ ਨੂੰ ਲਾਂਚ ਕੀਤਾ ਸੀ। ਉਥੇ ਹੀ, ਬ੍ਰਾਜ਼ੀਲ ''ਚ ਪਿਛਲੇ ਹਫਤੇ ਗੂਗਲ ਨੇ ਆਪਣੇ ਐਪਸ ਦੇ ਕੁੱਝ ਨਵੇਂ ਫੀਚਰਸ ਲਾਂਚ ਕੀਤੇ ਸਨ। ਹੁਣ ਗੂਗਲ ਡੁਓ ਨੂੰ ਆਡੀਓ ਕਾਲਿੰਗ ਦੇ ਨਾਲ ਏਲੋ ਫਾਈਲ ਸ਼ੇਅਰਿੰਗ ਫੀਚਰ ਵੀ ਦਿੱਤਾ ਗਿਆ ਹੈ। ਗੂਗਲ ਆਪਣੇ ਐਪ ਏਲੋ ਅਤੇ ਡੁਓ ''ਚ ਵੱਖ-ਵੱਖ ਫੀਚਰਸ ਨੂੰ ਐਡ ਕਰਨ ''ਚ ਲਗਾ ਹੈ, ਆਡੀਓ ਕਾਲਿੰਗ ਅਤੇ ਫਾਇਲ ਸ਼ੇਅਰਿੰਗ ਵੀ ਇਸ ਦਾ ਨਤੀਜਾ ਹੈ। ਗੂਗਲ ਦੇ ਪ੍ਰੋਡਕਟ ਹੈੱਡ (ਏਲੋ ਐਂਡ ਡੁਓ) ਅਮਿਤ ਫੁਲੇ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹੁਣ ਆਡੀਓ ਕਾਲਿੰਗ ਨੂੰ ਦੁਨੀਆ ਭਰ ''ਚ ਰੋਲਅਊਟ ਕਰ ਦਿੱਤਾ ਗਿਆ ਹੈ।
ਪਹਿਲਾਂ ਗੂਗਲ ਡੁਓ ਸਿਰਫ ਇਕ ਹਾਈ ਕੁਆਲਿਟੀ ਵੀਡੀਓ ਚੈਟ ਐਪ ਸੀ ਪਰ ਹੁਣ ਗੂਗਲ ਨੇ ਇਸ ਐਪ ''ਚ ਆਡੀਓ ਕਾਲਿੰਗ ਨੂੰ ਵੀ ਸ਼ਾਮਿਲ ਕਰ ਦਿੱਤਾ ਹੈ। ਦੱਸ ਦਈਏ ਕਿ ਐਂਡ੍ਰਾਇਡ ਲਈ ਗੂਗਲ ਏਲੋ ''ਚ ਵਾਟਸਐਪ ਦੀ ਤਰ੍ਹਾਂ ਹੀ .pdf, . docs, . apk , . ੍ਰip, ਅਤੇ mp3 ਫਾਇਲਸ ਸ਼ੇਅਰ ਕੀਤੀਆਂ ਜਾ ਸਕਦੀਆਂ ਹਨ। ਚੈੱਟ ਬਾਕਸ ''ਚ ਤੁਹਾਨੂੰ ਪਲਸ ਦਾ ਆਪਸ਼ਨ ਮਿਲੇਗਾ ਜਿਸ ''ਤੇ ਤੁਹਾਨੂੰ ਕੋਈ ਵੀ ਫਾਇਲ ਭੇਜਣ ਲਈ ਟੈਪ ਕਰਨਾ ਹੋਵੇਗਾ। ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਸੀ ਕਿ ਗੂਗਲ ਏਲੋ ਤੁਹਾਡੇ ਇਮੋਜੀ ਅਤੇ ਸਟਿਕਰ ਸੈਂਡ ਕਰਨ ਦਾ ਵੀ ਸੁਝਾਅ ਦੇ ਸਕਦੇ ਹਨ।