Pixel 6 ਦੀ ਲਾਂਚਿੰਗ ਤੋਂ ਪਹਿਲਾਂ ਗੂਗਲ ਨੇ ਬੰਦ ਕੀਤਾ ਇਨ੍ਹਾਂ ਫੋਨਾਂ ਦਾ ਪ੍ਰੋਡਕਸ਼ਨ
Tuesday, Aug 24, 2021 - 11:15 AM (IST)
ਗੈਜੇਟ ਡੈਸਕ– ਹਾਲ ਹੀ ’ਚ ਗੂਗਲ ਨੇ ਪਿਕਸਲ 5ਏ (5ਜੀ) ਸਮਾਰਟਫੋਨ ਨੂੰ ਲਾਂਚ ਕੀਤਾ ਹੈ ਅਤੇ ਹੁਣ ਕੰਪਨੀ ਨੇ ਆਪਣੇ ਪੁਰਾਣੇ ਫੋਨਾਂ- ਪਿਕਸਲ 4ਏ 5ਜੀ ਅਤੇ ਪਿਕਸਲ 5 ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਮਾਡਲਾਂ ਨੂੰ ਆਖਰੀ ਵਾਰ ਕੰਪਨੀ ਦੇ ਆਨਲਾਈਨ ਸਟੋਰ ’ਤੇ ਲਿਸਟ ਕੀਤਾ ਗਿਆ ਸੀ ਜਿਥੋਂ ਇਨ੍ਹਾਂ ਦੀ ਵਿਕਰੀ ਹੋ ਚੁੱਕੀ ਹੈ। ਗੂਗਲ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੋਰ ਰਿਟੇਲਰਾਂ ਕੋਲ ਵੀ ਹੁਣ ਇਹ ਫੋਨ ਉਪਲੱਬਧ ਨਹੀਂ ਹੈ।
ਇਨ੍ਹਾਂ ਫੋਨਾਂ ਨੂੰ ਇਸ ਕਾਰਨ ਕੀਤਾ ਗਿਆ ਬੰਦ
ਪਿਕਸਲ 4ਏ 5ਜੀ ਨੂੰ ਬੰਦ ਕਰਨ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਕਸਲ 5ਏ 5ਜੀ ਨੂੰ ਹਾਲ ਹੀ ’ਚ ਕੰਪਨੀ ਨੇ ਬਾਜ਼ਾਰ ’ਚ ਉਤਾਰਿਆ ਹੈ ਅਤੇ ਹੁਣ ਗੂਗਲ ਪਿਕਸਲ 6 ਨੂੰ ਵੀ ਲਾਂਚ ਕਰਨ ਵਾਲੀ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕੰਪਨੀ ਨੇ ਕਿਸੇ ਫੋਨ ਦੇ ਮਾਡਲ ਨੂੰ ਬੰਦ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਗੂਗਲ ਪਿਕਸਲ 4 ਅਤੇ ਗੂਗਲ ਪਿਕਸਲ 4 ਐਕਸ.ਐੱਲ. ਨੂੰ ਬੰਦ ਕੀਤਾ ਜਾ ਚੁੱਕਾ ਹੈ।