‘ਸਟੀਫਨ ਹਾਕਿੰਗ’ ਦੇ ਜਨਮਦਿਨ ’ਤੇ ਗੂਗਲ ਨੇ ਬਣਾਇਆ ਸ਼ਾਨਦਾਰ ਡੂਡਲ, ਵੀਡੀਓ ’ਚ ਵਿਖਾਈ ਪੂਰੀ ਜਰਨੀ
Saturday, Jan 08, 2022 - 12:50 PM (IST)
ਗੈਜੇਟ ਡੈਸਕ– ਕੋਸਮੋਲੋਜਿਸਟ, ਆਥਰ ਅਤੇ ਵਿਗਿਆਨੀ ਸਟੀਫਨ ਹਾਕਿੰਗ ਦੇ 80ਵੇਂ ਜਨਮਦਿਨ ਦੇ ਖਾਸ ਮੌਕੇ ਗੂਗਲ ਨੇ ਸ਼ਾਨਦਾਰ ਡੂਡਲ ਬਣਾਇਆ ਹੈ। ਇਸ ਵਿਚ ਇਕ ਵੀਡੀਓ ਰਾਹੀਂ ਸਟੀਫਨ ਹਾਕਿੰਗ ਦੇ ਪੂਰੇ ਜੀਵਨ ਨੂੰ ਦਰਸ਼ਾਇਆ ਗਿਆ ਹੈ। ਇਸਤੋਂ ਇਲਾਵਾ ਉਨ੍ਹਾਂ ਦੁਆਰਾ ਕੀਤੇ ਗਏ ਕੰਮ ਦੀ ਝਲਕ ਵੀ ਇਸ ਵੀਡੀਓ ’ਚ ਮਿਲਦੀ ਹੈ।
ਦੱਸ ਦੇਈਏ ਕਿ ਸਟੀਫਨ ਹਾਕਿੰਗ ਦਾ ਜਨਮ ਇੰਗਲੈਂਡ ਦੇ ਸ਼ਹਿਰ ਆਕਸਫੋਰਡ ’ਚ ਹੋਇਆ ਸੀ। ਓਹ 21 ਸਾਲ ਦੀ ਉਮਰ ’ਚ ਇਕ ਨਿਊਰੋਡੀਜੇਨੇਰੇਟਿਵ ਬੀਮਰੀ ਨਾਲ ਪੀੜਤ ਹੋ ਗਏ, ਜਿਸਨੇ ਉਨ੍ਹਾਂ ਨੂੰ ਹੌਲੀ-ਹੌਲੀ ਵ੍ਹੀਲਚੇਅਰ ਤਕ ਪਹੁੰਚਾ ਦਿੱਤਾ। ਇਸੇ ਬੀਮਾਰੀ ਕਾਰਨ ਉਨ੍ਹਾਂ ਦੀ ਬੋਲਣ ਦੀ ਸਮਰੱਥਾ ਵੀ ਖਤਮ ਹੋ ਗਈ। ਇਸ ਤੋਂ ਬਾਅਦ ਉਹ ਸਪੀਚ-ਜਨਰੇਟਿੰਗ ਡਿਵਾਈਸ ਰਾਹੀਂ ਗੱਲਬਾਤ ਕਰ ਸਕਦੇ ਸਨ। ਗੂਗਲ ਨੇ ਉਨ੍ਹਾਂ ਨੂੰ ‘ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਗਿਆਨੀ ਦਿਮਾਗਾਂ ’ਚੋਂ ਇਕ’ ਦੇ ਰੂਪ ’ਚ ਦੱਸਿਆ ਹੈ।
ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਹਾਕਿੰਗ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਸੀ। ਉਹ ਬਲੈਕ ਹੋਲ ਪ੍ਰਤੀ ਜਨੂਨੀ ਸਨ ਅਤੇ ਉਨ੍ਹਾਂ ਨੇ 1974 ’ਚ ਪਾਇਆ ਸੀ ਕਿ ਬਲੈਕ ਹੋਲ ਤੋਂ ਬਚਿਆ ਜਾ ਸਕਦਾ ਹੈ।