ਗੂਗਲ ਨੇ ਬੰਦ ਕੀਤਾ ਆਪਣਾ ਯੂਟਿਊਬ ਗੇਮਿੰਗ ਐਪ

05/30/2019 6:39:56 PM

ਗੈਜੇਟ ਡੈਸਕ—ਗੂਗਲ ਨੇ ਅੱਜ ਭਾਵ 30 ਮਈ ਨੂੰ ਆਪਣੇ ਯੂਟਿਊਬ ਗੇਮਿੰਗ ਐਪ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਰਿਹਾ ਹੈ। ਕੰਪਨੀ ਨੇ ਦੱਸਿਆ ਕਿ ਹੁਣ ਗੇਮਿੰਗ ਨਾਲ ਜੁੜੇ ਸਾਰੇ ਕਾਨਟੈਂਟ ਯੂਟਿਊਬ ਦੇ ਮੇਨ ਐਪ 'ਤੇ ਮੌਜੂਦ ਰਹਿਣਗੇ ਭਾਵ ਇਹ ਗੇਮਿੰਗ ਐਪ ਹੁਣ ਯੂਟਿਊਬ ਪਲੇਟਫਾਰਮ 'ਤੇ ਰਨ ਕਰਨਗੇ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਕੰਪਨੀ ਨੇ ਯੂਟਿਊਬ ਪਲੇਟਫਾਰਮ ਐਪ ਨਾਲ ਇਸ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਸਾਲ 2015 'ਚ ਲਾਂਚ ਹੋਇਆ ਇਹ ਯੂਟਿਊਬ ਗੇਮਿੰਗ ਐਪ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਆਪਰੇਟਿੰਗ ਸਿਸਟਮ ਲਈ ਲਾਂਚ ਕੀਤਾ ਗਿਆ ਸੀ। ਉਸ ਸਮੇਂ ਅਤੇ ਵੈੱਬਸਾਈਟ ਦੋਵਾਂ ਪਲੇਟਫਾਰਮ 'ਤੇ ਪੇਸ਼ ਕੀਤਾ ਗਿਆ ਸੀ।

ਯੂਟਿਊਬ ਗੇਮਿੰਗ ਐਪ ਨੂੰ ਬੰਦ ਕਰਨ ਦੀ ਜਾਣਕਾਰੀ ਕੰਪਨੀ ਨੇ ਪਿਛਲੇ ਸਾਲ ਹੀ ਦਿੱਤੀ ਸੀ। ਪਿਛਲੇ ਸਾਲ ਦਸੰਬਰ 'ਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਇਸ ਨੂੰ ਮਾਰਚ 2019 'ਚ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਉਸ ਵੇਲੇ ਇਸ ਨੂੰ ਬੰਦ ਨਹੀਂ ਕੀਤਾ ਜਾ ਸਕਿਆ ਅਤੇ ਅੱਜ ਭਾਵ 30 ਨੂੰ ਇਹ ਬੰਦ ਹੋ ਰਿਹਾ ਹੈ। ਕੰਪਨੀ ਨੇ ਦੱਸਿਆ ਹੈ ਕਿ ਯੂਟਿਊਬ ਗੇਮਿੰਗ ਐਪ ਦੇ ਯੂਜ਼ਰਸ ਆਪਣੀ ਮੈਂਬਰਸ਼ਿਪ ਨੂੰ ਯੂਟਿਊਬ ਪਲੇਟਫਾਰਮ ਨਾਲ ਕਲੱਬ ਕਰ ਸਕਦੇ ਹਨ। ਵੈਸੇ ਤਾਂ ਅਜਿਹਾ ਪਹਿਲੀ ਵਾਰ ਨਹੀਂ ਹੈ ਜਦ ਕੰਪਨੀ ਆਪਣੇ ਕਿਸੇ ਐਪ ਨੂੰ ਬੰਦ ਕਰਨ ਜਾ ਰਹੀ ਹੈ। ਯੂਟਿਊਬ ਗੇਮਿੰਗ ਤੋਂ ਪਹਿਲਾਂ ਗੂਗਲ ਦੇ ਏਲੌ ਚੈਟ ਐਪ ਅਤੇ ਇਨਬਾਕਸ ਬਾਈ ਜੀਮੇਲ ਐਪ ਵੀ ਹਮੇਸ਼ਾ ਲਈ ਬੰਦ ਕੀਤਾ ਜਾ ਚੁੱਕਿਆ ਹੈ। ਇਨਾਂ ਹੀ ਨਹੀਂ ਕਰੀਬ 5 ਕਰੋੜ ਯੂਜ਼ਰਸ ਦਾ ਡਾਟਾ ਦੀ ਸੁਰੱਖਿਆ 'ਚ ਸੰਨ੍ਹ ਲਗਾਉਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਗੂਗਲ ਪਲੱਸ ਨੂੰ ਵੀ ਬੰਦ ਕਰਨਾ ਪਿਆ ਸੀ।  


Karan Kumar

Content Editor

Related News