ਹੁਣ Google Chrome ’ਚ ਵੀ ਲਗਾ ਸਕੋਗੇ ਫਿੰਗਰਪ੍ਰਿੰਟ ਲਾਕ, ਜਾਰੀ ਹੋਈ ਨਵੀਂ ਅਪਡੇਟ
Saturday, Jan 28, 2023 - 01:31 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਵੀ ਇਸ ਗੱਲ ਤੋਂ ਚਿੰਤਾ ’ਚ ਰਹਿੰਦੇ ਹੋ ਕਿ ਤੁਹਾਡੇ ਫੋਨ ਦੇ ਬ੍ਰਾਊਜ਼ਰ ਦੀ ਹਿਸਟਰੀ ਕੋਈ ਦੇਖ ਸਕਦਾ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਗੂਗਲ ਨੇ ਆਪਣੇ ਕ੍ਰੋਮ ਬ੍ਰਾਊਜ਼ਰ ਲਈ ਇਕ ਨਵੀਂ ਸਕਿਓਰਿਟੀ ਅਪਡੇਟ ਜਾਰੀ ਕੀਤੀ ਹੈ। ਗੂਗਰ ਕ੍ਰੋਮ ’ਚ ਹੁਣ ਫਿੰਗਰਪ੍ਰਿੰਟ ਲਾਕ ਦਾ ਫੀਚਰ ਆ ਗਿਆ ਹੈ।
ਗੂਗਲ ਕ੍ਰੋਮ ਦਾ ਫਿੰਗਰਪ੍ਰਿੰਟ ਲਾਕ ਫੀਚਰ Incognito Mode ਲਈ ਜਾਰੀ ਕੀਤਾ ਗਿਆ ਹੈ ਜੋ ਕਿ ਇਕ ਪ੍ਰਾਈਵੇਟ ਮੋਡ ਹੈ। ਇਹ ਫੀਚਰ ਸਿਰਫ ਐਂਡਰਾਇਡ ਫੋਨ ਅਤੇ ਟੈਬਲੇਟ ਯੂਜ਼ਰਜ਼ ਲਈ ਹੈ। ਗੂਗਲ ਕ੍ਰੋਮ ਬ੍ਰਾਊਜ਼ਰ ’ਚ ਇਸ ਫੀਚਰ ਦੇ ਆਨ ਹੋਣ ਤੋਂ ਬਾਅਦ ਇਨਕੋਗਨਿਟੋ ਮੋਡ ਐਪ ’ਚੋਂ ਬਾਹਰ ਆਉਂਦੇ ਹੀ ਲਾਕ ਹੋ ਜਾਵੇਗਾ। ਇਸਤੋਂ ਬਾਅਦ ਬ੍ਰਾਊਜ਼ਰ ਨੂੰ ਓਪਨ ਕਰਨ ਲਈ ਫਿੰਗਰਪ੍ਰਿੰਟ ਸੈਂਸਰ ਦਾ ਇਸਤੇਮਾਲ ਕਰਨਾ ਹੋਵੇਗਾ। ਇਹ ਫੀਚਰ ਠੀਕ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਵਟਐਪ ਦਾ ਫਿੰਗਰਪ੍ਰਿੰਟ ਲਾਕ ਫੀਚਰ ਕੰਮ ਕਰਦਾ ਹੈ। ਦੱਸ ਦੇਈਏ ਕਿ ਇਨਕੋਗਨਿਟੋ ਮੋਡ ਲਈ ਆਈ.ਓ.ਐੱਸ. ਡਿਵਾਈਸ ’ਤੇ ਪਹਿਲੀ ਵਾਰ 2021 ’ਚ ਬਾਇਓਮੈਟ੍ਰਿਕ ਲਾਕ ਫੀਚਰ ਜਾਰੀ ਹੋਇਆ ਸੀ।
ਗੂਗਲ ਕ੍ਰੋਮ ਦੇ ਇਸ ਫੀਚਰ ਦੀ ਜਾਣਕਾਰੀ ਗੂਗਲ ਨੇ ਬਲਾਗ ਰਾਹੀਂ ਦਿੱਤੀ ਹੈ। ਆਪਣੇ ਬਲੈਗ ’ਚ ਗੂਗਲ ਨੇ ਕਿਹਾ ਹੈ ਕਿ ਯੂਜ਼ਰਜ਼ ਨੂੰ ਇਨਕੋਗਨਿਟੋ ਟੈਬ ਨੂੰ ਦੁਬਾਰਾ ਓਪਨ ਕਰਨ ਲਈ ਬਾਇਓਮੈਟ੍ਰਿਕ ਲਾਕ ਦਾ ਇਸਤੇਮਾਲ ਕਰਨਾ ਹੋਵੇਗਾ। ਅਜਿਹੇ ’ਚ ਹੁਣ ਕਿਸੇ ਦੇ ਫੋਨ ਦਾ ਇਨਕੋਗਨਿਟੋ ਮੋਡ ਨੂੰ ਸਿਰਫ ਓਹੀ ਓਪਨ ਕਰ ਸਕਦਾ ਹੈ ਜਿਸਦਾ ਫੋਨ ਹੈ।
ਇੰਝ ਕਰੋ ਆਨ
ਇਸ ਫੀਚਰ ਨੂੰ ਗੂਗਲ ਕ੍ਰੋਮ ਦੀ ਸੈਟਿੰਗ ’ਚ ਜਾ ਕੇ ਆਨ ਕੀਤਾ ਜਾ ਸਕਦਾ ਹੈ। ਸੈਟਿੰਗ ’ਚ ਜਾਣ ਤੋਂ ਬਾਅਦ ਪ੍ਰਾਈਵੇਸੀ ਅਤੇ ਸਕਿਓਰਿਟੀ ’ਚ enable Lock incognito tabs ਦਾ ਆਪਸ਼ਨ ਮਿਲੇਗਾ ਜਿਸ ਨੂੰ ਇਨੇਬਲ ਕਰਨਾ ਹੋਵੇਗਾ। ਇਸ ਫੀਚਰ ਦੇ ਆਨ ਹੋਣ ਤੋਂ ਬਾਅਦ ਅਨਲਾਕ ਲਈ ਫਿੰਗਰਪ੍ਰਿੰਟ, ਫੇਸ ਆਈ.ਟੀ., ਪੈਟਰਨ ਜਾਂ ਪਿੰਨ ਦਾ ਇਸਤੇਮਾਲ ਕਰਨਾ ਹੋਵੇਗਾ।