ਗੂਗਲ ਡੂਡਲ ਰਾਹੀਂ ਮਨਾ ਰਿਹੈ ਆਪਣੇ ''ਬਾਲਗ'' ਹੋਣ ਦਾ ਜਸ਼ਨ

09/27/2016 12:29:31 PM

ਜਲੰਧਰ- ਅੱਜ ਵਿਸ਼ਵ ਭਰ ਦੇ ਸਭ ਤੋਂ ਵੱਡਾ ਸਰਚ ਇੰਜਣ ਗੂਗਲ ਆਪਣਾ 18ਵਾਂ ਜਨਮਦਿਨ ਮਨਾ ਰਿਹਾ ਹੈ। ਜੀ ਹਾਂ, ਅੱਜ ਦਾ ਦਿਨ ਗੂਗਲ ਲਈ ਇਸ ਲਈ ਸਬ ਤੋਂ ਖਾਸ ਹੈ ਕਿਉਂਕਿ ਅੱਜ ਗੂਗਲ ''ਬਾਲਗ'' ਹੋ ਗਿਆ ਹੈ। ਇਸ ਖਾਸ ਮੌਕੇ ''ਤੇ ਗੂਗਲ ਨੇ ਖੁਦ ਲਈ ਇਕ ਡੂਡਲ ਵੀ ਤਿਆਰ ਕੀਤਾ ਹੈ। ਇਸ ਡੂਡਲ ਗ੍ਰਾਫਿਕ ''ਚ ਗੂਗਲ ਦਾ ''7'' ਵਰਡ ਇਕ ਗੁਬਾਰੇ ''ਚ ਹਵਾ ਭਰਦਾ ਹੈ ਜਿਸ ਨਾਲ ਗੂਗਲ ਵਰਡ ਦੇ ਬਾਕੀ ਅੱਖਰ ਵੀ ਦਿਖਾਈ ਦੇਣ ਲੱਗ ਜਾਂਦੇ ਹਨ ਪਰ ਹਵਾ ਜ਼ਿਆਦਾ ਭਰਨ ਕਰਕੇ ਗੂਗਲ ਸ਼ਬਦ ਹਵਾ ''ਚ ਉੱਡ ਜਾਂਦਾ ਹੈ। 
1998 ''ਚ ਅਧਿਕਾਰਤ ਤੌਰ ''ਤੇ ਗੂਗਲ ਕੰਪਨੀ ਦੀ ਸ਼ੁਰੂਆਤ ਹੋਈ ਸੀ ਅਤੇ ਗੂਗਲ ਨੇ ਆਪਣਾ ਪਹਿਲਾ ਜਨਮਦਿਨ 7 ਸਤੰਬਰ, 1998 ਨੂੰ ਮਨਾਇਆ ਸੀ। ਇਸ ਤੋਂ ਪਹਿਲਾਂ ਕੰਪਨੀ ਨੂੰ ਇਸ ਦੀ ਅਸਲੀ ਜਨਮ ਤਰੀਕ ਨੂੰ ਲੈ ਕੇ ਕੁਝ ਭਰਮ ਸੀ। ਇਸ ਦਾ ਜਨਮਦਿਨ ਕਦੋਂ ਮਨਾਇਆ ਜਾਵੇ ਇਸ ਨੂੰ ਲੈ ਕੇ ਗੂਗਲ ਨੇ ਆਖਿਰਕਾਰ ਆਖਰੀ ਫੈਸਲੈ ਲਿਆ ਅਤੇ ਸਾਲ 2005 ''ਚ 27 ਸਤੰਬਰ ਨੂੰ ਆਪਣੇ ਗੂਗਲ ਦੀ ਜਨਮ ਤਰੀਕ ਦੇ ਰੂਪ ''ਚ ਚੁਣਿਆ। ਇਸ ਤੋਂ ਬਾਅਦ ਅੱਜ ਤੱਕ ਗੂਗਲ ਇਸੇ ਤਰੀਕ ਨੂੰ ਆਪਣਾ ਜਨਮਦਿਨ ਮਨਾਉਂਦਾ ਹੈ। ਗੂਗਲ ਦੀ ਸ਼ੁਰੂਆਤ ''ਚ ਲੈਰੀ ਦੀ ਕਲਪਨਾ ਸੀ ਕਿ ਇਕ ਅਜਿਹਾ ਸਰਚ ਇੰਜਣ ਬਣਾਇਆ ਜਾਵੇ ਜੋ ਵੱਖ-ਵੱਖ ਵੈੱਬਸਾਈਟਾਂ ਦੇ ਆਪਸੀ ਸਬੰਧ ਦਾ ਵਿਸ਼ਲੇਸ਼ਣ ਕਰ ਸਕੇ।

Related News