ਗੂਗਲ ਨੇ ਲਾਂਚ ਕੀਤਾ ਏ.ਆਈ. ਵੀਡੀਓ ਟੂਲ, ਇਹ ਲੋਕ ਕਰ ਸਕਦੇ ਹਨ ਇਸਤੇਮਾਲ

Thursday, Jul 18, 2024 - 05:36 PM (IST)

ਗੂਗਲ ਨੇ ਲਾਂਚ ਕੀਤਾ ਏ.ਆਈ. ਵੀਡੀਓ ਟੂਲ, ਇਹ ਲੋਕ ਕਰ ਸਕਦੇ ਹਨ ਇਸਤੇਮਾਲ

ਗੈਜੇਟ ਡੈਸਕ- ਲੰਬੇ ਇੰਤਜ਼ਾਰ ਤੋਂ ਬਾਅਦ ਗੂਗਲ ਨੇ ਆਪਣੇ ਏ.ਆਈ. ਵੀਡੀਓ ਟੂਲ Google Vids ਨੂੰ ਲਾਂਚ ਕਰ ਦਿੱਤਾ ਹੈ। Google Vids ਨੂੰ ਫਿਲਹਾਲ Google Workspace ਲਈ ਪੇਸ਼ ਕੀਤਾ ਗਿਆ ਹੈ, ਹਾਲਾਂਕਿ ਇਹ ਪਬਲਿਕ ਵਰਜ਼ਨ ਨਹੀਂ ਹੈ, ਸਗੋਂ ਬੀਟਾ ਵਰਜਨ ਹੈ। Google Vids ਨੂੰ ਇਸੇ ਸਾਲ ਅਪ੍ਰੈਲ 'ਚ ਗੂਗਲ ਦੇ Google Cloud Next ਈਵੈਂਟ 'ਚ ਲਾਂਚ ਕੀਤਾ ਗਿਆ ਸੀ। 

Google Vids ਇਕ ਏ.ਆਈ. ਵੀਡੀਓ ਜਨਰੇਟਰ ਟੂਲ ਹੈ ਜੋ ਸਟੋਰੀਬੋਰਡ ਵੀ ਬਣਾਉਂਦਾ ਹੈ। ਇਸ ਤੋਂ ਇਲਾਵਾ Google Vids ਦੀ ਮਦਦ ਨਾਲ ਤੁਸੀਂ ਪੇਸ਼ਕਾਰੀ ਵੀ ਬਣਾ ਸਕਦੇ ਹੋ। Google Vids ਨੂੰ ਫਿਲਹਾਲ ਓਹੀ ਲੋਕ ਇਸਤੇਮਾਲ ਕਰ ਸਕਦੇ ਹਨ ਜਿਨ੍ਹਾਂ ਨੇ Workspace Labs ਲਈ ਸਾਈਨਅਪ ਕੀਤਾ ਹੈ। ਗਲੋਬਲ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਖਬਰ ਨਹੀਂ ਹੈ। 

Google Vids ਦੇ ਬੀਟਾ ਵਰਜ਼ਨ ਦੀ ਜਾਣਕਾਰੀ ਗੂਗਲ ਡਾਕਸ ਦੇ ਕਮਿਊਨਿਟੀ ਮੈਨੇਜਰ ਕਰਨ ਐੱਸ. ਨੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਪੋਸਟ 'ਚ ਕਿਹਾ ਕਿ ਅਸੀਂ Google Vids ਨੂੰ ਵਰਕਸਪੇਸ ਲੈਬਸ 'ਚ ਲਿਆਉਣ ਲਈ ਉਤਸ਼ਾਹਿਤ ਹਾਂ। Vids ਇਕ ਏ.ਆਈ. ਆਧਾਰਿਤ ਵੀਡੀਓ ਜਨਰੇਟਰ ਐਪ ਹੈ। ਇਸ ਦੇ ਨਾਲ ਗੂਗਲ ਜੈਮਿਨੀ ਦਾ ਸਪੋਰਟ ਹੈ। 

ਵੀਡੀਓ ਲਈ ਯੂਜ਼ਰਜ਼ ਦੇ ਟੈਂਪਲੇਟ ਨੂੰ ਵੀ ਚੁਣਨ ਦਾ ਆਪਸ਼ਨ ਹੋਵੇਗਾ। ਇਸ ਤੋਂ ਇਲਾਵਾ ਇਸ ਵਿਚ ਗੂਗਲ ਡਾਕਸ, ਸਲਾਈਡ, ਵੀਡੀਓਜ਼ ਅਤੇ ਆਡੀਓ ਰਿਕਾਰਡਿੰਗ ਨੂੰ ਵੀ ਮੈਨੁਅਲੀ ਸ਼ਾਮਲ ਕੀਤਾ ਜਾ ਸਕੇਗਾ। ਇਸ ਦਾ ਮੁਕਾਬਲਾ ਓਪਨ ਏ.ਆਈ. ਦੇ ਸੋਰਾ ਨਾਲ ਹੋਵੇਗਾ। 


author

Rakesh

Content Editor

Related News