ਬਿਨ੍ਹਾਂ ਫੋਨ ਨੂੰ ਹੱਥ ਲਗਾਏ ਭੇਜੋ ਆਡੀਓ ਮੈਸੇਜ, ਗੂਗਲ ਪੂਰਾ ਕਰੇਗਾ ਤੁਹਾਡਾ ਕੰਮ

08/21/2020 2:18:52 AM

ਗੈਜੇਟ ਡੈਸਕ– ਜੇਕਰ ਤੁਹਾਨੂੰ ਕੋਈ ਮੈਸੇਜ ਟਾਈਮ ਕਰਨ ਨਾਲੋਂ ਆਸਾਨ ਆਡੀਓ ਭੇਜਣਾ ਲਗਦਾ ਹੈ ਤਾਂ ਇਸ ਲਈ ਹੁਣ ਫੋਨ ਨੂੰ ਹੱਥ ਲਗਾਉਣ ਦੀ ਲੋੜ ਵੀ ਨਹੀਂ ਹੈ। ਯੂਜ਼ਰਸ ਹੁਣ ਗੂਗਲ ਅਸਿਸਟੈਂਟ ਦੀ ਮਦਦ ਨਾਲ ਆਪਣੇ ਕਾਨਟੈਕਟਸ ਨੂੰ ਆਡੀਓ ਮੈਸੇਜ ਵੀ ਭੇਜ ਸਕਦੇ ਹਨ। ਨਵਾਂ ਫੀਚਰ ਹੁਣ ਸਟੈਂਡਰਡ ਐੱਸ.ਐੱਮ.ਐੱਸ. ਐਪ ਅਤੇ ਵਟਸਐਪ ਦੇ ਨਾਲ ਕੰਮ ਕਰਦਾ ਹੈ। ਯਾਨੀ ਕਿ ਤੁਸੀਂ ਗੂਗਲ ਅਸਿਸਟੈਂਟ ਨੂੰ ਕਮਾਂਡ ਦੇ ਕੇ ਹੁਣ ਵੌਇਸ ਮੈਸੇਜ ਭੇਜ ਸਕੋਗੇ ਅਤੇ ਇਸ ਲਈ ਫੋਨ ਨੂੰ ਹੱਥ ਲਗਾਉਣ ਦੀ ਲੋੜ ਵੀ ਨਹੀਂ ਹੈ। ਗੂਗਲ ਅਸਿਸਟੈਂਟ ਦੀ ਮਦਦ ਨਾਲ ਆਡੀਓ ਮੈਸੇਜ ਭੇਜਣ ਲਈ ਯੂਜ਼ਰਸ ਨੂੰ 'Hey Google, send audio message' ਜਾਂ ਫਿਰ 'Hey Google, send an audio message to saying’ ਕਹਿਣਾ ਹੋਵੇਗਾ। ਇਸ ਤੋਂ ਬਾਅਦ ਗੂਗਲ ਦੋ ਆਪਸ਼ਨ ਐੱਸ.ਐੱਮ.ਐੱਸ. ਅਤੇ ਵਟਸਐਪ ਦੇਵੇਗਾ ਜਿਨ੍ਹਾਂ ’ਚੋਂ ਕਿਸੇ ਇਕ ਨੂੰ ਚੁਣਨ ਤੋਂ ਬਾਅਦ ਮੈਸੇਜ ਰਿਕਾਰਡ ਕਰਨਾ ਹੋਵੇਗਾ ਅਤੇ ਆਪਣੇ ਆਪ ਮੈਸੇਜ ਚਲਾ ਜਾਵੇਗਾ। 

ਇਨ੍ਹਾਂ ਦੇਸ਼ਾਂ ’ਚ ਦਿੱਤਾ ਗਿਆ ਨਵਾਂ ਫੀਚਰ
ਗੂਗਲ ਅਸਿਸਟੈਂਟ ਦੇ ਪ੍ਰੋਡਕਟ ਮੈਨੇਜਰ ਮਾਰਕ ਰੀਗਨ ਨੇ ਇਕ ਬਲਾਗ ਪੋਸਟ ’ਚ ਕਿਹਾ ਕਿ ਵੌਇਸ ਮੈਸੇਜਿੰਗ ਮਾਡਰਨ ਡੇ ਵਾਕੀ-ਟਾਕੀ ਦੀ ਤਰ੍ਹਾਂ ਹੈ। ਮੇਰੇ ਲਈ ਇਹ ਮੇਰੇ ਦੋਸਤਾਂ ਜਾਂ ਪਰਿਵਾਰ ’ਚ ਕਿਸੇ ਨੂੰ ਵੀ ਕੁਇਕ ਨੋਟ ਭੇਜਣ ਦਾ ਸਭ ਤੋਂ ਆਸਾਨ ਤਰੀਕਾ ਹੈ। ਹੁਣ ਬਿਨ੍ਹਾਂ ਮਾਈਕ ਬਟਨ ਨੂੰ ਹੋਲਡ ਕੀਤੇ ਵੌਇਸ ਅਸਿਸਟੈਂਟ ਦੀ ਮਦਦ ਨਾਲ ਅਜਿਹਾ ਕੀਤਾ ਜਾ ਸਕੇਗਾ। ਨਵਾਂ ਫੀਚਰ ਦੁਨੀਆ ਭਰ ਦੇ ਸਾਰੇ ਅੰਗਰੇਜੀ ਬੋਲਣ ਵਾਲੇ ਦੇਸ਼ਾਂ ’ਚ ਉਪਲੱਬਧ ਹੈ ਅਤੇ ਬ੍ਰਾਜ਼ੀਲ ’ਚ ਪੁਰਤਗਾਲੀ ਵੀ ਸਮਝਦਾ ਹੈ।

ਬਿਨ੍ਹਾਂ ਚੈਟ ਓਪਨ ਕੀਤੇ ਭੇਜੋ ਮੈਸੇਜ
ਪੂਰਾ ਪ੍ਰੋਸੈਸਰ ਵੌਇਸ ਇਨੇਬਲਡ ਹੈ ਅਤੇ ਇਸ ਲਈ Hey Google ਵੌਇਸ ਕਮਾਂਡ ਦੇ ਕੇ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੈਨੁਅਲੀ ਅਸਿਸਟੈਂਟ ਆਨ ਕਰਨ ਤੋਂ ਬਾਅਦ ਵੀ ਆਡੀਓ ਨੋਟ ਭੇਜਿਆ ਜਾ ਸਕਦਾ ਹੈ। ਨਵੇਂ ਫੀਚਰ ਦੀ ਮਦਦ ਨਾਲ ਆਸਾਨੀ ਨਾਲ ਕਾਨਟੈਕਟਸ ਨੂੰ ਆਡੀਓ ਮੈਸੇਜ ਭੇਜੇ ਜਾ ਸਕਣਗੇ। ਜੇਕਰ ਯੂਜ਼ਰਸ ਜਲਦੀ ’ਚ ਹੈ, ਜਾਂ ਫਿਰ ਪੂਰਾ ਮੈਸੇਜ ਟਾਈਪ ਨਹੀਂ ਕਰਨਾ ਚਾਹੁੰਦਾ ਤਾਂ ਉਸ ਨੂੰ ਐਪ ਅਤੇ ਚੈਟ ਓਪਨ ਕਰਨ ਦੇ ਪੂਰੇ ਪ੍ਰੋਸੈਸਰ ’ਚੋਂ ਨਹੀਂ ਗੁਜ਼ਰਨਾ ਹੋਵੇਗਾ। 


Rakesh

Content Editor

Related News