ਜਲਦੀ ਹੀ ਗੂਗਲ ਅਸਿਸਟੈਂਟ ਦੀ ਮਦਦ ਨਾਲ ਭੇਜ ਸਕੋਗੇ ਪੈਸੇ

Friday, May 19, 2017 - 06:58 PM (IST)

ਜਲਦੀ ਹੀ ਗੂਗਲ ਅਸਿਸਟੈਂਟ ਦੀ ਮਦਦ ਨਾਲ ਭੇਜ ਸਕੋਗੇ ਪੈਸੇ
ਜਲੰਧਰ- ਗੂਗਲ ਆਈ/ਓ 2017 ਡਿਵੈੱਲਪਰ ਕਾਨਫਰੰਸ ''ਚ ਕੰਪਨੀ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਸਿਸਟੈਂਟ ਨੂੰ ਲੈ ਕੇ ਸਭ ਤੋਂ ਜ਼ਿਆਦਾ ਐਲਾਨ ਕੀਤੇ ਗਏ ਹਨ। ਗੂਗਲ ਦੇ ਕੀਨੋਟ ਐਡਰੈੱਸ ''ਚ ਸਭ ਤੋਂ ਜ਼ਿਆਦਾ ਏ.ਆਈ. ਅਤੇ ਅਸਿਸਟੈਂਟ ਦੇ ਨਾਲ ਮਸ਼ੀਨ ਲਰਨਿੰਗ ''ਤੇ ਦਿੱਤਾ ਗਿਆ। ਅਸੀਂ ਪਹਿਲਾਂ ਤੋਂ ਜਾਣਦੇ ਹਾਂ ਕਿ ਅਸਿਸਟੈਂਟ ਲਗਾਤਾਰ ਸਮਾਰਟ ਹੋ ਰਿਹਾ ਹੈ ਅਤੇ ਹੁਣ ਆਈਫੋਨ ''ਚ ਵੀ ਅਸਿਸਟੈਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਪਰ ਅਸਿਸਟੈਂਟ ਨੂੰ ਕੁਝ ਖਾਸ ਅਪਡੇਟ ਹੋਰ ਦਿੱਤੇ ਜਾ ਰਹੇ ਹਨ ਜਿਸ ਬਾਰੇ ਕੰਪਨੀ ਨੇ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਸੀ। 
ਗੂਗਲ ਨੇ ਆਈ/ਓ ''ਚ ਐਲਾਨ ਕੀਤਾ ਕਿ ਕੰਪਨੀ ਡੈਸਕਟਾਪ ਅਤੇ ਮੋਬਾਇਲ ਲਈ ਪੇਪਲ ਵਰਗੇ ਪੇਮੈਂਟ ਏ.ਪੀ.ਆਈ. ''ਤੇ ਕੰਮ ਕਰ ਰਹੀ ਹੈ। ਇਹ ਐਂਡਰਾਇਡ ਡਿਵਾਇਸ ਤੱਕ ਸੀਮਿਤ ਐਂਡਰਾਇਡ ਪੇ ਤੋਂ ਅਲੱਗ ਹੋਵੇਗਾ। ਗੂਗਲ ਦਾ ਨਵਾਂ ਯੂ.ਪੀ.ਆਈ. ਕਿਸੇ ਐਪ ਅਤੇ ਵੈੱਬਸਾਈਟ ਨੂੰ ਗੂਗਲ ਅਕਾਊਂਟ ''ਚ ਸਟੋਰ ਪੇਮੈਂਟ ਬਿਓਰੇ ਨੂੰ ਇਸਤੇਮਾਲ ਕਰਨ ਦੀ ਸੁਵਿਧਾ ਦੇਵੇਗਾ। ਪਰ ਸਭ ਤੋਂ ਮਜ਼ੇਦਾਰ ਗੱਲ ਹੈ ਕਿ ਗੂਗਲ ਅਸਿਸਟੈਂਟ ਤੁਹਾਡੇ ਲਈ ਕੰਮ ਕਰੇਗਾ। ਯੂਜ਼ਰ ਅਸਿਸਟੈਂਟ ਨਾਲ ਕਿਸੇ ਨੂੰ ਪੈਸੇ ਭੇਜਣ ਲਈ ਕਹਿ ਸਕਦੇ ਹੋ ਅਤੇ ਅਸਿਸਟੈਂਟ ਤੁਹਾਡੇ ਦੱਸੇ ਗਏ ਪੈਸੇ ਨੂੰ ਭੇਜਣ ਲਈ ਏ.ਪੀ.ਆੀ. ਦਾ ਇਸਤੇਮਾਲ ਕਰੇਗਾ। 
ਅਸਿਸਟੈਂਟ ਲਈ ਆਈ.ਐੱਫ.ਟੀ.ਟੀ.ਟੀ. ਸਪੋਰਟ ਅਕਤੂਬਰ ''ਚ ਦਿੱਤਾ ਗਿਆ ਸੀ ਜਿਸ ਨਾਲ ਪਿਕਸਲ ਅਤੇ ਗੂਗਲ ਹੋਮ ''ਤੇ ਵਾਇਸ ਕਮਾਂਡ ਲਈ ਜ਼ਿਆਦਾ ਫੰਕਸ਼ਨ ਜੋੜੇ ਗਏ ਸਨ। ਹੁਣ 9 ਟੂ 5 ਗੂਗਲ ਨੇ ਪਿਕਸਲ ''ਚ ਨੇਟਿਵ ਆਈ.ਐੱਫ.ਟੀ.ਟੀ.ਟੀ. ਇੰਟੀਗ੍ਰੇਟ ਦੇਖਿਆ ਹੈ ਜਿਸ ਨਾਲ ਤੁਸੀਂ ''ਟੀਚ ਯੌਰ ਅਸਿਸਟੈਂਟ'', ''ਡੂ ਸਮਥਿੰਗ'' ਜਾਂ ''ਸੇ ਸਮਥਿੰਗ'' ਕਹਿ ਸਕਦੇ ਹੋ। ਇਸ ਤੋਂ ਪਹਿਲਾਂ ਇਹ ਫੀਚਰ ''ਓ.ਕੇ. ਗੂਗਲ'' ਕਮਾਂਡ ਤੋਂ ਇਲਾਵਾ ਅਸਿਸਟੈਂਟ ਕਿਸੇ ਸਵਾਲ ਦਾ ਜਵਾਬ ਦੇ ਦਿੰਦਾ ਸੀ। 
ਜਦੋਂ ਤੁਸੀਂ ਅਸਿਸਟੈਂਟ ਯੂ.ਆਈ. ਨੂੰ ਖੋਲ੍ਹੋਗੇ ਤਾਂ ਅਸਿਸਟੈਂਟ ''ਚ ਇਕ ਐਪ ਡਾਇਰੈਕਟਰੀ ਦਿਖਾਈ ਦੇਵੇਗੀ। ਇਕ ਨਵਾਂ ਬਲੂ ਆਈਕਨ ਸਭ ਤੋਂ ਉੱਪਰ ਖੱਬੇ ਕੋਨੇ ''ਤੇ ਦੇਖਿਆ ਜਾ ਸਕਦਾ ਹੈ। ਇਸ ਨੂੰ ਖੋਲ੍ਹਣ ''ਤੇ ਤੁਹਾਨੂੰ ਅਸਿਸਟੈਂਟ ਵਾਲੇ ਕਈ ਕੈਟੇਗਰੀ ਦੇ ਐਪ ਮਿਲਣਗੇ। ਡਾਇਰੈਕਟਰੀ ਫੀਚਰ ਇਕ ਆਸਾਨ ਤਰੀਕਾ ਹੈ ਜਿਸ ਨਾਲ ਤੁਸੀਂ ਉਨ੍ਹਾਂ ਐਪ ਨੂੰ ਲੱਭ ਸਕਦੇ ਹੋ ਜੋ ਅਸਿਸਟੈਂਟ ਇੰਟੀਗ੍ਰੇਸ਼ਨ ਦੇ ਨਾਲ ਆਉਂਦੇ ਹਨ ਅਤੇ ਤੁਸੀਂ ਕਿਵੇਂ ਉਨ੍ਹਾਂ ਨੂੰ ਚਲਾ ਸਕਦੇ ਹੋ।

Related News