ਗੂਗਲ ਨੇ ਐਪਲ ਦੇ ਇਸ ਫੀਚਰ ਦਾ ਉਡਾਇਆ ਮਜ਼ਾਕ
Monday, Sep 21, 2020 - 01:27 AM (IST)

ਗੈਜੇਟ ਡੈਸਕ-ਐਪਲ ਨੇ ਆਪਣੇ ਆਈ.ਓ.ਐੱਸ. 14 ’ਚ ਕਈ ਨਵੇਂ ਫੀਚਰਜ਼ ਪੇਸ਼ ਕੀਤੇ ਹਨ। ਐਪਲ ਦੇ ਇਸ ਆਪਰੇਟਿੰਗ ਸਿਸਟਮ ’ਚ ਕਈ ਫੀਚਰਜ਼ ਅਜਿਹੇ ਹਨ ਜੋ ਬੀਤੇ ਕਾਫੀ ਸਮੇਂ ਤੋਂ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੈ। ਹੁਣ ਗੂਗਲ ਨੇ ਆਈ.ਓ.ਐੱਸ. 14 ਵਿਜੇਟ ਫੀਚਰ ’ਤੇ ਚੁਟਕੀ ਲੈਂਦੇ ਹੋਏ ਐਪਲ ਦਾ ਮਜ਼ਾਕ ਉਡਾਇਆ ਹੈ। ਇਸ ਦੇ ਲਈ ਗੂਗਲ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਇਕ ਪੋਸਟ ਕੀਤਾ ਜਿਸ ’ਚ ਕੰਪਨੀ ਨੇ ਸਾਫ ਕੀਤਾ ਵਿਜੇਟ ਫੀਚਰ ਪਿਕਸਲ 4 ’ਚ ਕਾਫੀ ਪਹਿਲੇ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਐਪਲ ਨੇ ਜੁਲਾਈ ’ਚ ਆਈ.ਓ.ਐੱਸ. 14 ’ਚ ਵਿਜੇਟਸ ਫੀਚਰਸ ਪੇਸ਼ ਕੀਤਾ ਸੀ। ਹੁਣ ਵਿਜੇਟਸ ਨੂੰ ਪਹਿਲਾਂ ਤੋਂ ਬਿਹਤਰ ਆਰਗਨਾਈਜ਼ ਕੀਤਾ ਜਾ ਸਕੇਗਾ। ਤੁਸੀਂ ਇਨ੍ਹਾਂ ਨੂੰ ਹੋਮ ਸਕਰੀਨ ’ਤੇ ਵੀ ਐਡ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਆਈਫੋਨ ਦੀ ਹੋਮ ਸਕਰੀਨ ਦਾ ਡਿਜ਼ਾਈਨ ਪੂਰੀ ਤਰ੍ਹਾਂ ਬਦਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਆਈ.ਓ.ਐੱਸ. 1 ਤੋਂ ਲੈ ਕੇ ਹੁਣ ਤੱਕ ਇਸ ਦੀ ਹੋਮ ਸਕਰੀਨ ਇਕੋ ਜਿਹੀ ਹੀ ਹੈ।
ਆਈ.ਓ.ਐੱਸ. 14 ’ਚ ਕਈ ਨਵੇਂ ਫੀਚਰਜ਼
ਕੰਪਨੀ ਨੇ ਆਈ.ਓ.ਐੱਸ. 14 ’ਚ ਕਈ ਨਵੇਂ ਫੀਚਰਜ਼ ਲਾਂਚ ਕੀਤੇ ਹਨ। ਕੰਪਨੀ ਨੇ ਆਪਣੇ ਆਪਰੇਟਿੰਗ ਸਿਸਟਮ ’ਚ ਪਿਕਚਰ ਇਨ ਪਿਕਚਰ ਮੋਡ ’ਚ ਐਡ ਕੀਤਾ ਹੈ। ਹੁਣ ਆਈਫੋਨ ਦੇ ਇੰਟਰਨੈੱਟ ’ਚ ਪਿਕਚਰ ਇਨ ਪਿਕਚਰ ਮੋਡ ਵੀ ਆ ਗਿਆ ਹੈ। ਇਸ ਨਾਲ ਵੀਡੀਓ ਦੇਖਦੇ ਸਮੇਂ ਐਪ ਮਿਨੀਮਾਇਜ਼ ਕਰਨ ਤੋੋਂ ਬਾਅਦ ਵੀ ਵੀਡੀਓ ਵਿੰਡੋ ’ਚ ਕਨਵਰਟ ਹੋ ਕੇ ਲਗਾਤਾਰ ਚੱਲਦਾ ਰਹੇਗਾ। ਅਜੇ ਤੱਕ ਇਹ ਫੀਚਰ ਆਈਪੈਡ ’ਚ ਹੀ ਦਿੱਤਾ ਗਿਆ ਸੀ। ਕੰਪਨੀ ਨੇ ਮੈਸੇਜ ਐਪ ਨੂੰ ਵੀ ਅਪਡੇਟ ਕੀਤਾ ਹੈ। ਇਸ ’ਚ ਪਿਨ ਮੈਸੇਜ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਵੇਂ ਮਿਮੋਜੀ ਅਤੇ ਰਿਪਲਾਈ ਕਰਦੇ ਸਮੇਂ ਮੈਂਸ਼ਨ ਕਰਨ ਦਾ ਫੀਚਰ ਵੀ ਮਿਲੇਗਾ।