ਗੂਗਲ ਐਪ ਦੀ ਨਵੀਂ ਅਪਡੇਟ ਸਿਰਫ iOS ਲਈ ; ਪੜ੍ਹੋ ਕੀ ਨਵਾਂ ਹੈ ਇਸ ''ਚ
Saturday, Dec 12, 2015 - 12:42 PM (IST)

ਜਲੰਧਰ : ਗੂਗਲ ਦੀ ਆਈ. ਓ. ਐੱਸ. ਲਈ ਅਪਡੇਟ ਆ ਗਈ ਹੈ ਤੇ ਇਸ ''ਚ ਗੂਗਲ ਵੱਲੋਂ 3 ਨਵੇਂ ਫੀਚਰ ਦਿੱਤੇ ਗਏ ਹਨ। ਇਨਾਂ 3 ਫੀਚਰਜ਼ ''ਚੋਂ 2 ਫੀਚਰ ਸਿਰਫ ਆਈ. ਓ. ਐੱਸ. ਲਈ ਹੀ ਹਨ। ਐਪਲ ਵੱਲੋ 3D ਟਚ ਆਪਣੀ ਡਿਵਾਈਸ ''ਚ ਦਿੱਤੀ ਗਈ ਹੈ।
ਇਸ ਨਾਲ ਸਬੰਧਿਤ ਹੀ ਇਹ ਨਵਾਂ ਫੀਚਰ ਹੈ ਜਿਸ ਨਾਲ ਸਕਰੀਨ ''ਤੇ ਜ਼ੋਰ ਨਾਲ ਦਬਾਉਣ ''ਤੇ ਤੁਹਾਨੂੰ ਵੁਆਇਸ ਤੇ ਇਮੇਜ ਸਰਚ ਦਾ ਆਪਸ਼ਨ ਮਿਲਦਾ ਹੈ। ਨਵੇਂ ਆਈਪੈਡ ''ਤੇ ਸਪਲਿਟ ਸਕ੍ਰੀਨ ਦਾ ਫੀਚਰ ਹੈ ਜਿਸ ਨਾਲ ਗੂਗਲ ਦੀ ਨਵੀਂ ਅਪਡੇਟ ਨਾਲ ਤੁਸੀਂ ਗੂਗਲ ਐਪਸ ਨੂੰ ਕੋਈ ਵੀ ਟਾਸਕ ਕਰਦੇ ਹੋਏ ਸਪਲਿਟ ਕਰ ਸਕਦੇ ਹੋ। ਇਸ ਦੇ ਤੀਸਰੇ ਫੀਚਰ ''ਚ ਹਾਲੀਡੇ ਆਵਰਜ਼ ਤੇ ਡਾਟਾ ਸ਼ਾਮਿਲ ਹੈ ਜਿਸ ਨਾਲ ਤੁਸੀਂ ਸ਼ਾਪਿੰਗ ਦਾ ਮਜ਼ਾ ਲੈ ਸਕਦੇ ਹੋ।