ਗੂਗਲ ਪਲੇਅ ਤੇ ਐਪਲ ਐਪ ਸਟੋਰ ਤੋਂ ਹਟਾਏ ਜਾ ਸਕਦੇ ਹਨ 15 ਲੱਖ ਤੋਂ ਜ਼ਿਆਦਾ ਐਪਸ, ਇਹ ਹੈ ਵਜ੍ਹਾ

Saturday, May 14, 2022 - 05:07 PM (IST)

ਗੂਗਲ ਪਲੇਅ ਤੇ ਐਪਲ ਐਪ ਸਟੋਰ ਤੋਂ ਹਟਾਏ ਜਾ ਸਕਦੇ ਹਨ 15 ਲੱਖ ਤੋਂ ਜ਼ਿਆਦਾ ਐਪਸ, ਇਹ ਹੈ ਵਜ੍ਹਾ

ਗੈਜੇਟ ਡੈਸਕ– ਇਸ ਸਾਲ ਦੀ ਸ਼ੁਰੂਆਤ ’ਚ ਹੀ ਐਪਲ ਅਤੇ ਗੂਗਲ ਨੇ ਡਿਵੈਲਪਰਾਂ ਨੂੰ ਐਪਸ ਦੇ ਅਪਡੇਸ਼ਨ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਐਪਲ ਅਤੇ ਗੂਗਲ ਨੇ ਸਾਰੇ ਡਿਵੈਲਪਰਾਂ ਨੂੰ ਨੋਟਿਸ ਭੇਜ ਕੇ ਕਿਹਾ ਹੈ ਕਿ ਜਿਨ੍ਹਾਂ ਐਪਸ ਨੂੰ ਅਪਡੇਟ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਨੂੰ ਐਪਸ ਸਟੋਰ ਤੋਂ ਹਟਾ ਦਿੱਤਾ ਜਾਵੇਗਾ। ਹੁਣ Pixalate ਦੀ ਇਕ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਐਪਲ ਦੇ ਐਪ ਸਟੋਰ ਅਤੇ ਗੂਗਲ ਦੇ ਪਲੇਅ ਸਟੋਰ ’ਤੇ ਮੌਜੂਦ ਕਰੀਬ 30 ਫੀਸਦੀ ਐਪਸ ਨੂੰ ਹਟਾਇਆ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਕਰੀਬ 1.5 ਮਿਲੀਅਨ ਯਾਨੀ 15 ਲੱਖ ਐਪਸ ਨੂੰ ਬੈਨ ਕੀਤਾ ਜਾ ਸਕਦਾ ਹੈ ਜਾਂ ਹਮੇਸ਼ਾ ਲਈ ਹਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ– 5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ

ਦੋ ਸਾਲਾਂ ਤੋਂ ਕੋਈ ਅਪਡੇਟ ਨਹੀਂ
ਗੂਗਲ ਅਤੇ ਐਪਲ ਨੇ ਅਜਿਹੇ ਸਾਰੇ ਐਪਸ ਨੂੰ ਸਟੋਰ ਤੋਂ ਹਟਾਉਣ ਦਾ ਫੈਸਲਾ ਲਿਆ ਹੈ ਜਿਨ੍ਹਾਂ ਨੂੰ ਸਾਲਾਂ ਤੋਂ ਕੋਈ ਅਪਡੇਟ ਨਹੀਂ ਮਿਲਿਆ। ਅਪਡੇਟ ਨਾ ਮਿਲਣ ਵਾਲੇ ਐਪਸ ’ਚ ਐਜੁਕੇਸ਼ਨ, ਰੇਫ੍ਰੈਂਸ ਅਤੇ ਗੇਮਜ਼ ਕੈਟਾਗਰੀ ਦੇ ਐਪਸ ਦੀ ਗਿਣਤੀ ਕਾਫੀ ਹੈ। ਇਨ੍ਹਾਂ ’ਚ 3,14,000 ਐਪਸ ਅਜਿਹੇ ਹਨ ਜਿਨ੍ਹਾਂ ਨੂੰ ਸੁਪਰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾ ਸਕਦਾ ਹੈ। ਇਨ੍ਹਾਂ ਐਪਸ ਨੂੰ ਪਿਛਲੇ 5 ਸਾਲਾਂ ਤੋਂ ਕੋਈ ਅਪਡੇਟ ਨਹੀਂ ਮਿਲਿਆ।

ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ

ਐਪਲ ਦੇ ਐਪਸ ਸਟੋਰ ਤੋਂ ਕਰੀਬ 58 ਫੀਸਦੀ ਅਤੇ ਪਲੇਅ ਸਟੋਰ ਤੋਂ 42 ਫੀਸਦੀ ਐਪਸ ਨੂੰ ਹਟਾਏ ਜਾਣ ਦੀ ਖਬਰ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚਿਤਾਵਨੀ ਤੋਂ ਬਾਅਦ ਪਿਛਲੇ 6 ਮਹੀਨਿਆਂ ’ਚ 13 ਲੱਖ ਐਪਸ ਅਪਡੇਟ ਹੋਏ ਹਨ। ਐਪਲ ਨੇ ਕਿਹਾ ਹੈ ਕਿ ਉਹ ਸਟੋਰ ਤੋਂ ਐਪ ਨੂੰ ਹਟਾ ਦੇਵੇਗੀ ਪਰ ਜੇਕਰ ਕਿਸੇ ਦੇ ਫੋਨ ’ਚ ਉਹ ਐਪ ਹੈ ਤਾਂ ਉਹ ਉਸਨੂੰ ਐਕਸੈਸ ਕਰ ਸਕੇਗਾ। ਗੂਗਲ ਨੇ ਵੀ ਪਿਛਲੇ ਮਹੀਨੇ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਸੀ। 

ਇਹ ਵੀ ਪੜ੍ਹੋ– ਸ਼ਾਓਮੀ ਇੰਡੀਆ ਨੂੰ ਲੱਗਾ ਇਕ ਹੋਰ ਝਟਕਾ, ਇਸ ਵੱਡੇ ਅਧਿਕਾਰੀ ਨੇ ਛੱਡੀ ਕੰਪਨੀ

ਅਪਡੇਟ ਨਾ ਹੋਣ ਵਾਲੇ ਐਪਸ ਤੋਂ ਕੀ ਹੈ ਪਰੇਸ਼ਾਨੀ?
ਜਿਨ੍ਹਾਂ ਐਪਸ ਨੂੰ ਲੰਬੇ ਸਮੇਂ ਤਕ ਅਪਡੇਟ ਨਹੀਂ ਕੀਤਾ ਜਾਂਦਾ, ਉਨ੍ਹਾਂ ਦੇ ਨਾਲ ਸਕਿਓਰਿਟੀ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਸਤੋਂ ਇਲਾਵਾ ਅਪਡੇਟ ਨਾ ਮਿਲਣ ਵਾਲੇ ਐਪਲ ’ਚ ਬਗ ਦੀ ਸੰਭਾਵਨਾ ਵੀ ਰਹਿੰਦੀ ਹੈ ਨਾਲ ਹੀ ਜੇਕਰ ਕੋਈ ਡਿਵੈਲਪਰ ਕਿਸੇ ਤੋਂ ਆਪਣੇ ਐਪ ਲਈ ਵਿਗਿਆਪਨ ਦੀ ਮੰਗ ਕਰਦਾ ਹੈ ਤਾਂ ਉਸਦੇ ਐਪ ਦਾ ਨਿਯਮਿਤ ਅਪਡੇਟ ਹੋਣਾ ਜ਼ਰੂਰੀ ਹੈ। ਕਿਹਾ ਜਾ ਰਿਹਾ ਹੈ ਕਿ ਅਪਡੇਟ ਨਾ ਹੋਣ ਵਾਲੇ ਐਪਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਹਟਾਉਣ ਦੀ ਸ਼ੁਰੂਆਤ ਇਕ ਨਵੰਬਰ ਤੋਂ ਹੋਵੇਗੀ।

ਇਹ ਵੀ ਪੜ੍ਹੋ– iPod Touch ਨੂੰ ਐਪਲ ਨੇ ਕੀਤਾ ਬੰਦ, 20 ਸਾਲਾਂ ਦਾ ਸਫਰ ਖ਼ਤਮ


author

Rakesh

Content Editor

Related News