Google Allo ''ਚ ਸ਼ਾਮਿਲ ਹੋਏ ਕਈ ਨਵੇਂ ਕਮਾਲ ਦੇ ਫੀਚਰਸ

Friday, Nov 18, 2016 - 01:40 PM (IST)

Google Allo ''ਚ ਸ਼ਾਮਿਲ ਹੋਏ ਕਈ ਨਵੇਂ ਕਮਾਲ ਦੇ ਫੀਚਰਸ
ਜਲੰਧਰ- ਗੂਗਲ ਨੇ ਆਪਣੀ ਸਮਾਰਟ ਮੈਸੇਜਿੰਗ ਐਪ ਨੂੰ ਬਿਹਤਰ ਅਤੇ ਜ਼ਿਆਦਾ ਮਜ਼ੇਦਾਰ ਬਣਾਉਣ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ਦੇ ਜ਼ਰੀਏ ਗੂਗਲ ਆਡੀਓ ''ਚ ਹੁਣ ਸਮਾਰਟ ਸਮਾਇਲੀ, ਚੈਟ ਥੀਮ ਅਤੇ ਨਵੇਂ ਸਟਿਕਰ ਪੈਕ ਦੇਖਣ ਨੂੰ ਮਿਲਣਗੇ। ਗੂਗਲ ਆਡੀਓ 3.0 ਨੂੰ ਐਂਡ੍ਰਾਇਡ ਅਤੇ ਆਈ. ਓ. ਐੱਸ ਲਈ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਅਪਡੇਟ ਦੀ ਮਦਦ ਨਾਲ ਹੁਣ ਇਸ ਐਪ ''ਚ ਚੈਟ ਦੇ ਦੌਰਾਨ ਕਿਸੇ ਵਿਸ਼ੇ ''ਤੇ ਪਰਫੈਕਟ ਇਮੋਜੀ ਨੂੰ ਲੱਭਣਾ ਅਤੇ ਭੇਜਣਾ ਆਸਾਨ ਹੋਵੇਗਾ।
 
ਕੰਪਨੀ ਨੇ ਇਕ ਬਿਆਨ ''ਚ ਕਿਹਾ ਹੈ ਕਿ ਇਸ ਦੇ ਲਈ ਯੂਜ਼ਰ ਨੂੰ ਮੈਸੇਜ ਟਾਈਪ ਕਰਨ ਦੇ ਦੌਰਾਨ ਸਮਾਇਲੀ ਬਟਨ ''ਤੇ ਟੈਪ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਆਡੀਓ ਇਸ ਤੋਂ ਜੁੜੇ ਇਮੋਜੀ ਅਤੇ ਸਟਿਕਰ ਦਿਖਾਏਗਾ। ਇਸ ਤੋਂ ਇਲਾਵਾ,  6antastic 2easts and Where to 6ind “hem ਨਾਮ ਦਾ ਇਕ ਸਟਿਕਰ ਪੈਕ ਵੀ ਮਿਲੇਗਾ, ਜਿਸ ''ਚ ਆਉਣ ਵਾਲੀ ਹਾਲੀਵੁੱਡ ਫਿਲਮਾਂ ਦੇ ਕਰੈਕਟਰ ਅਤੇ ਜੀਵ-ਜੰਤੂ ਆਦਿ ਸ਼ਾਮਿਲ ਹੋਣਗੇ।

Related News