Android TV ਲਈ ਗੂਗਲ ਲਿਆਇਆ ਡਾਟਾ ਸੇਵਰ ਫੀਚਰ, ਮੋਬਾਇਲ ਡਾਟਾ ਨਾਲ ਦੇਖ ਸਕੋਗੇ ਟੀਵੀ

09/20/2019 3:07:24 PM

ਗੈਜੇਟ ਡੈਸਕ– ਗੂਗਲ ਨੇ ਭਾਰਤ ’ਚ Android TV ਲਈ ਨਵੇਂ ਫੀਚਰ ਰੋਲ ਆਊਟ ਕੀਤੇ ਹਨ, ਜਿਨ੍ਹਾਂ ਦੀ ਮਦਦ ਨਾਲ ਯੂਜ਼ਰਜ਼ ਦੇ ਡਾਟਾ ਦੀ ਬਚਤ ਹੋਵੇਗੀ। ਇਹ ਫੀਚਰ ਖਾਸਤੌਰ ’ਤੇ ਉਨ੍ਹਾਂ ਯੂਜ਼ਰਜ਼ ਲਈ ਹੈ ਜਿਨ੍ਹਾਂ ਕੋਲ ਵਾਈ-ਫਾਈ ਕੁਨੈਕਸ਼ਨ ਨਹੀਂ ਹੈ ਅਤੇ ਜੋ ਮੋਬਾਇਲ ਡਾਟਾ ਅਤੇ ਹਾਟ-ਸਪਾਟ ਦੀ ਮਦਦ ਨਾਲ ਟੀਵੀ ’ਤੇ ਕੰਟੈਂਟ ਦੇਖਦੇ ਹਨ। ਗੂਗਲ ਨੇ ਇਕ ਕਾਸਟ ਫੀਚਰ ਵੀ ਲਾਂਚ ਕੀਤਾ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਆਪਣੀਆਂ ਡਾਊਨਲੋਡਿਡ ਮੀਡੀਆ ਫਾਈਲਾਂ ਟੀਵੀ ’ਤੇ ਦੇਖ ਸਕਣਗੇ।

ਗੂਗਲ ਵਲੋਂ ਜੋਰਿਸ ਵਾਨ ਮੈਂਸ ਨੇ ਇਕ ਬਲਾਗ ਪੋਸਟ ’ਚ ਲਿਖਿਆ ਕਿ ਮੋਬਾਇਲ ਡਾਟਾ ਦੀ ਮਦਦ ਨਾਲ ਐੱਚ.ਡੀ. ਟੀਵੀ ’ਤੇ ਕੰਟੈਂਟ ਦੇਖਣਾ ਕਿਸੇ ਡੇਲੀ ਡਾਟਾ ਪਲਾਨ ’ਚ ਮਿਲਣ ਵਾਲੇ ਲਿਮਟਿਡ ਡਾਟਾ ਨੂੰ ਆਸਾਨੀ ਨਾਲ ਖਤਮ ਕਰ ਸਕਦਾ ਹੈ। ਡਾਟਾ ਸੇਵਰ ਅਲਰਟਸ ਅਤੇ ਹਾਟ-ਸਪਾਟ ਗਾਈਡ ਅਜਿਹੇ ਫੀਚਰਜ਼ ਹਨ, ਜਿਨ੍ਹਾਂ ਨੂੰ ਲਿਮਟਿਡ ਮੋਬਾਇਲ ਡਾਟਾ ’ਤੇ ਸਮਾਰਟ ਟੀਵੀ ਦੇਖਣ ਵਾਲੇ ਭਾਰਤੀ ਯੂਜ਼ਰਜ਼ ਲਈ ਲਾਂਚ ਕੀਤਾ ਗਿਆ ਹੈ। 

PunjabKesari

ਤਿੰਨ ਗੁਣਾ ਵਾਟ ਟਾਈਮ
ਪਹਿਲੇ ਫੀਚਰ ਡਾਟਾ ਸੇਵਰ ਨੂੰ ਲੈ ਕੇ ਗੂਗਲ ਨੇ ਦਾਅਵਾ ਕੀਤਾ ਹੈ ਕਿ ਇਸ ਦੀ ਮਦਦ ਨਾਲ ਵਾਚ ਟਾਈਮ ਲਗਭਗ ਤਿੰਨ ਗੁਣਾ ਵਧਾਇਆ ਜਾ ਸਕਦਾ ਹੈ ਕਿਉਂਕਿ ਇਹ ਮੋਬਾਇਲ ਕੁਨੈਕਸ਼ਨ ’ਤੇ ਘੱਟ ਡਾਟਾ ਇਸਤੇਮਾਲ ਕਰੇਗਾ। ਇਸ ਤੋਂ ਇਲਾਵਾ ਡਾਟਾ ਅਲਰਟਸ ਯੂਜ਼ਰਜ਼ ਨੂੰ ਟੀਵੀ ਦੇਖਣ ਦੌਰਾਨ ਦੱਸਦੇ ਰਹਿਣਗੇ ਕਿ ਕਿੰਨਾ ਡਾਟਾ ਹੁਣ ਤਕ ਖਰਚ ਹੋਇਆ ਜਾਂ ਬਾਕੀ ਹੈ। ਤੀਜਾ ਹਾਟ-ਸਪਾਟ ਗਾਈਡ ਯੂਜ਼ਰਜ਼ ਦੀ ਮਦਦ ਉਨ੍ਹਾਂ ਦੇ ਮੋਬਾਇਲ ਹਾਟ-ਸਪਾਟ ਦੇ ਨਾਲ ਟੀਵੀ ਸੈੱਟਅਪ ਕਰਨ ’ਚ ਕਰੇਗਾ। 

ਕਦੋਂ ਮਿਲੇਗੀ ਅਪਡੇਟ
ਗੂਗਲ ਦੀ ਪੋਸਟ ’ਚ ਕਿਹਾ ਗਿਆ ਹੈ ਕਿ ਅਸੀਂ ਭਾਰਤ ’ਚ ਐਂਡਰਾਇਡ ਟੀਵੀ ਡਿਵਾਈਸਿਜ਼ ਲਈ ਨਵੇਂ ਫੀਚਰਜ਼ ਅਗਲੇ ਕੁਝ ਹਫਤਿਆਂ ’ਚ ਰੋਲ ਆਊਟ ਕਰਾਂਗੇ। ਸਭ ਤੋਂ ਪਹਿਲਾਂ ਸ਼ਾਓਮੀ ਦੇ ਸਮਾਰਟ ਟੀਵੀ ਨੂੰ ਇਹ ਨਵੀਂ ਅਪਡੇਟ ਮਿਲੇਗੀ ਅਤੇ ਇਸ ਤੋਂ ਬਾਅਦ TCL ਅਤੇ MarQ by Flipkart ਨੂੰ ਇਸ ਦਾ ਗਲੋਬਲ ਰੋਲ ਆਊਟ ਮਿਲੇਗਾ। 


Related News