ਫੋਨ ’ਚ ਤੁਸੀਂ ਕਦੋਂ-ਕੀ ਵੇਖਦੇ ਹੋ, ਸਭ ਜਾਣਦੀ ਹੈ ਗੂਗਲ

06/27/2020 6:26:42 PM

ਗੈਜੇਟ ਡੈਸਕ– ਜੇਕਰ ਤੁਸੀਂ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਗੂਗਲ ਹਰ ਸਮੇਂ ਤੁਹਾਡੇ ਫੋਨ ਨੂੰ ਟ੍ਰੈਕ ਕਰਦੀ ਹੈ। ਤੁਸੀਂ ਆਪਣੇ ਫੋਨ ’ਚ ਕਦੋਂ ਅਤੇ ਕੀ ਵੇਖ ਰਹੇ ਹੋ, ਕਿਹੜੀ ਐਪ ਦੀ ਵਰਤੋਂ ਕਰ ਰਹੇ ਹੋ, ਗੂਗਲ ਇਹ ਸਭ ਜਾਣਦੀ ਹੈ। ਗੂਗਲ ਅਕਾਊਂਟ ’ਚ ਆਉਣ ਵਾਲੇ ਐਕਟੀਵਿਟੀ ਕੰਟਰੋਲਸ ਦਾ ਕੰਮ ਤੁਹਾਡੇ ਫੋਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਟ੍ਰੈਕ ਕਰਨਾ ਹੀ ਹੈ। ਸਾਰਾ ਡਾਟਾ ਜਿਵੇਂ ਕਿ ਤੁਸੀਂ ਕਿਹੜੀ ਵੈੱਬਸਾਈਟ ਖੋਲ੍ਹ ਰਹੇ ਹੋ ਅਤੇ ਕਿਹੜੀ ਵੀਡੀਓ ਵੇਖ ਰਹੇ ਹਨ ਇਹ ਸਭ ਵੀ ਗੂਗਲ ਦੇ ਐਕਟੀਵਿਟੀ ਕੰਟਰੋਲ ’ਚ ਸੇਵ ਹੁੰਦਾ ਰਹਿੰਦਾ ਹੈ। ਇਸ ’ਤੇ ਗੂਗਲ ਦਾ ਕਹਿਣਾ ਹੈ ਕਿ ਇਸੇ ਡਾਟਾ ਦੇ ਆਧਾਰ ’ਤੇ ਕੰਪਨੀ ਤੁਹਾਨੂੰ ਬਿਹਤਰ ਸਰਚ ਨਤੀਜੇ ਅਤੇ ਗੂਗਲ ਪ੍ਰੋਡਕਟਸ ’ਤੇ ਕਸਟਮਾਈਜ਼ਡ ਅਨੁਭਵ ਦਿੰਦੀ ਹੈ। 

PunjabKesari

ਇੰਝ ਕਰ ਸਕਦੇ ਹੋ ਆਪਣੇ ਡਾਟਾ ਦੀ ਜਾਂਚ
ਤੁਸੀਂ ਆਪਣੇ ਸਮਾਰਟਫੋਨ ’ਚ ਮਾਈ ਐਕਟੀਵਿਟੀ ਸਰਚ ਕਰੋ ਅਤੇ ਇਸ ਲਈ myactivity.google.com ਲਿੰਕ ’ਤੇ ਜਾਓ। ਇਥੇ ਤੁਹਾਨੂੰ ਤੁਹਾਡੇ ਫੋਨ ਦੀ ਸਾਰੀ ਐਕਟੀਵਿਟੀ ਵਿਖਾਈ ਦੇਵੇਗੀ। ਤੁਸੀਂ ਚਾਹੋ ਤਾਂ ਇਥੋਂ ਆਪਣਾ ਡਾਟਾ ਡਿਲੀਟ ਵੀ ਕਰ ਸਕਦੇ ਹੋ। ਇਸ ਲਈ ਸਰਚ ਬਾਰ ਦੇ ਨਾਲ ਮੌਜੂਦ ਤਿੰਨ ਡਾਟਸ ’ਤੇ ਟੈਪ ਕਰੋ ਅਤੇ ਹੁਣ Delete activity by ’ਤੇ ਟੈਪ ਕਰੋ। ਹੁਣ ਤੁਹਾਨੂੰ Last hour, Last Day, All time ਅਤੇ Custome Range ਦੇ ਆਪਸ਼ਨ ਵਿਖਾਈ ਦੇਣਗੇ। ਆਪਣੇ ਹਿਸਾਬ ਨਾਲ ਆਪਸ਼ਨ ਚੁਣ ਕੇ ਇਥੋਂ ਡਾਟਾ ਹਟਾ ਸਕਦੇ ਹੋ।


Rakesh

Content Editor

Related News