ਕਾਨੂੰਨੀ ਮੁਸ਼ਕਿਲਾਂ ''ਚ ਫਸੀ ਗੂਗਲ, ਲੱਗਾ ਬੱਚਿਆਂ ਦੀ ਯੂਟਿਊਬ ਐਕਟੀਵਿਟੀ ਟ੍ਰੈਕ ਕਰਨ ਦਾ ਦੋਸ਼

Friday, Dec 30, 2022 - 02:22 PM (IST)

ਕਾਨੂੰਨੀ ਮੁਸ਼ਕਿਲਾਂ ''ਚ ਫਸੀ ਗੂਗਲ, ਲੱਗਾ ਬੱਚਿਆਂ ਦੀ ਯੂਟਿਊਬ ਐਕਟੀਵਿਟੀ ਟ੍ਰੈਕ ਕਰਨ ਦਾ ਦੋਸ਼

ਗੈਜੇਟ ਡੈਸਕ- ਸਰਚ ਇੰਜਣ ਗੂਗਲ ਨੂੰ ਚਲਾਉਣ ਵਾਲੀ ਅਲਫਾਬੇਟ ਇੰਕ ਅਤੇ ਕਈ ਹੋਰ ਕੰਪਨੀਆਂ 'ਤੇ ਅਮਰੀਕੀ ਅਪੀਲ ਕੋਰਟ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪ੍ਰਾਈਵੇਸੀ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਹੈ। ਅਦਾਲਤ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਬੱਚਿਆਂ ਦੀ ਯੂਟਿਊਬ ਐਕਟੀਵਿਟੀ ਨੂੰ ਟ੍ਰੈਕ ਕਰਕੇ ਉਸਦਾ ਇਸਤੇਮਾਲ ਵਿਗਿਆਪਨ ਦਿਖਾਉਣ ਲਈ ਕੀਤਾ ਹੈ ਜੋ ਕਿ ਬੱਚਿਆਂ ਦੀ ਪ੍ਰਾਈਵੇਸੀ ਦਾ ਉਲੰਘਣ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਸੈਨ ਫ੍ਰਾਂਸਿਸਕੋ ਦੀ ਇਕ ਅਦਾਲਤ ਨੇ ਉਸ ਮੁਕਦਮੇ ਨੂੰ ਰੱਦ ਕਰ ਦਿੱਤਾ ਸੀ। 

ਅਮਰੀਕੀ ਸਰਕਿਟ ਕੋਰਟ ਆਫ ਅਪੀਲਸ ਇਸ ਮੁਕਦਮੇ ਦੀ ਸਮੀਖਿਆ ਕਰ ਰਹੀ ਹੈ। ਕੋਰਟ ਨੇ ਕਿਹਾ ਕਿ ਕਾਂਗਰਸ ਦਾ ਇਰਾਦਾ ਬੱਚਿਆਂ ਦੀ ਆਨਲਾਈਨ ਪ੍ਰਾਈਵੇਸੀ ਸੁਰੱਖਿਆ ਐਕਟ ਜਾਂ COPPA ਨੂੰ ਅਪਨਾ ਕੇ ਸੂਬੇ ਦੇ ਕਾਨੂੰਨ ਆਧਾਰਿਤ ਪ੍ਰਾਈਵੇਸੀ ਦੇ ਦਾਵਿਆਂ ਨੂੰ ਰੱਦ ਕਰਨ ਦਾ ਨਹੀਂ ਹੈ। ਇਹ ਕਾਨੂੰ ਸੰਘੀ ਵਪਾਰ ਕਮਿਸ਼ਨ ਅਤੇ ਸੂਬੇ ਦੇ ਅਟਾਰਨੀ ਜਨਰਲ ਨੂੰ 13 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਬਾਰੇ ਨਿੱਜੀ ਡਾਟਾ ਨੂੰ ਆਨਲਾਈਨ ਇਕੱਠਾ ਕਰਨ ਅਤੇ ਕੰਟਰੋਲ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਨਿੱਜੀ ਕੰਪਨੀ ਨੂੰ ਨਹੀਂ।

ਗੂਗਲ ਨੇ ਕੀਤਾ ਕਾਨੂੰਨ ਦਾ ਉਲੰਘਣ

ਕੋਰਟ ਦਾ ਦੋਸ਼ ਹੈ ਕਿ ਇਸ ਮਾਮਲੇ 'ਚ ਗੂਗਲ ਨੇ ਬੱਚਿਆਂ ਦੀ ਯੂਟਿਊਬ ਐਕਟੀਵਿਟੀ ਨੂੰ ਟ੍ਰੈਕ ਕਰਕੇ ਕਾਨੂੰਨ ਦਾ ਉਲੰਘਣ ਕੀਤਾ ਹੈ। ਕੋਰਟ ਮੁਤਾਬਕ, ਗੂਗਲ ਦੁਆਰਾ ਡਾਟਾ ਟ੍ਰੈਕਿੰਗ ਤੋਂ ਬਾਅਦ ਉਸ ਡਾਟਾ ਦਾ ਵਿਗਿਆਪਨ ਲਈ ਇਸਤੇਮਾਲ ਕਰਨ ਕਾਰਨ ਹੀ ਬੈਸਬਰੋ, ਮੈਟਲ ਅਤੇ ਕਾਰਟੂਨ ਨੈੱਟਵਰਕ ਵਰਗੇ ਚੈਨਲ ਬੱਚਿਆਂ ਨੂੰ ਜ਼ਿਆਦਾ ਆਕਰਸ਼ਿਤ ਕਰਦੇ ਹਨ। 


author

Rakesh

Content Editor

Related News