ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਲਾਂਚ ਹੋਇਆ ਇਹ ਸ਼ਾਨਦਾਰ ਫੀਚਰ

01/22/2020 7:31:56 PM

ਗੈਜੇਟ ਡੈਸਕ—ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਨੇ ਆਖਿਰਕਾਰ ਡਾਰਕ ਮੋਡ ਫੀਚਰ ਯੂਜ਼ਰਸ ਲਈ ਸ਼ੁਰੂ ਕਰ ਦਿੱਤਾ ਹੈ। ਵਟਸਐਪ ਦਾ ਇਹ ਫੀਚਰ ਥੀਮ ਸਲੈਕਸ਼ਨ ਦੇ ਆਪਸ਼ਨ 'ਚ ਦਿਖਾਈ ਦੇਣ ਲੱਗਿਆ ਹੈ। ਇਸ ਨੂੰ ਸਲੈਕਟ ਕਰਨ ਤੋਂ ਬਾਅਦ ਵਟਸਐਪ ਦਾ ਰੰਗ ਪੂਰੀ ਤਰ੍ਹਾਂ ਬਦਲ ਜਾਵੇਗਾ। ਐਪ ਦਾ ਯੂਜ਼ਰ ਇੰਟਰਫੇਸ ਡਾਰਕ ਗ੍ਰੀਨ ਰੰਗ 'ਚ ਹੋਵੇਗਾ। ਚੈੱਟ ਕਰਦੇ ਸਮੇਂ ਬੈਕਗ੍ਰਾਊਂਡ 'ਚ ਤੁਹਾਡੀ ਪਸੰਦ ਦਾ ਕਲਰ ਅਤੇ ਚੈੱਟ ਡਾਰਕ ਮੋਡ 'ਚ ਦਿਖਾਈ ਦੇਵੇਗੀ।

ਫਿਲਹਾਲ ਬੀਟਾ ਵਰਜ਼ਨ 'ਚ ਆਇਆ ਹੈ ਡਾਰਕ ਮੋਡ
ਤੁਹਾਨੂੰ ਇਹ ਦੱਸ ਦੇਈਏ ਕਿ ਫਿਲਹਾਲ ਵਟਸਐਪ ਦਾ ਡਾਰਕ ਮੋਡ ਫੀਚਰ ਬੀਟਾ ਯੂਜ਼ਰਸ ਲਈ ਆਇਆ ਹੈ। ਇਸ ਨੂੰ ਐਕਟੀਵੇਟ ਕਰਨ ਲਈ ਤੁਹਾਡੇ ਫੋਨ 'ਚ ਵਟਸਐਪ ਦਾ ਬੀਟਾ ਵਰਜ਼ਨ ਹੋਣਾ ਜ਼ਰੂਰੀ ਹੈ। ਡਾਰਕ ਮੋਡ ਵਟਸਐਪ ਬੀਟਾ ਦੇ v2.20.13  ਅਪਡੇਟ ਨਾਲ ਆਇਆ ਹੈ। ਜੇਕਰ ਤੁਸੀਂ ਵੀ ਇਕ ਬੀਟਾ ਯੂਜ਼ਰ ਹੋ ਤਾਂ ਅਪਡੇਟ ਨਾਲ ਇਹ ਫੀਚਰ ਮਿਲ ਜਾਵੇਗਾ। ਹਾਲਾਂਕਿ ਜੇਕਰ ਤੁਸੀਂ ਬੀਟਾ ਯੂਜ਼ਰ ਨਹੀਂ ਹੋ ਤਾਂ ਸਾਮਾਨ ਵਟਸਐਪ 'ਤੇ ਇਸ ਫੀਚਰ ਦੇ ਆਉਣ ਦਾ ਇੰਤਜ਼ਾਰ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਉਸ ਦਾ ਤਰੀਕਾ ਵੀ ਦਸ ਰਹੇ ਹਾਂ।

PunjabKesari

ਪਹਿਲਾ ਤਰੀਕਾ ਹੈ ਕਿ ਤੁਸੀਂ WhatsApp beta v2.20.13 APK  ਨੂੰ ਇੰਟਰਨੈੱਟ ਤੋਂ ਡਾਊਨਲੋਡ ਕਰ ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ ਇਹ ਉਨ੍ਹਾਂ ਸੇਫ ਤਰੀਕਾ ਨਹੀਂ ਹੈ। ਅਜਿਹੇ 'ਚ ਦੂਜਾ ਤਰੀਕਾ Google play ਦੇ ਬੀਟਾ ਟੈਸਟਰ ਪ੍ਰੋਗਰਾਮ ਨਾਲ ਜੁੜ ਕੇ ਵਟਸਐਪ ਬੀਟਾ ਐਪ ਡਾਊਨਲੋਡ ਕਰਨ ਦਾ ਹੈ।

ਇੰਝ ਐਕਟੀਵੇਟ ਕਰੋ ਡਾਰਕ ਮੋਡ
ਵਟਸਐਪ ਦਾ ਲੇਟੈਸਟ ਬੀਟਾ ਵਰਜ਼ਨ ਡਾਊਨਲੋਡ ਕਰਨ ਤੋਂ ਬਾਅਦ ਓਪਨ ਕਰੋ।
ਟਾਪ-ਰਾਈਟ ਕਾਰਨਰ 'ਚ ਦਿੱਤੇ ਗਏ ਮੈਨਿਊ ਆਈਕਨ 'ਤੇ ਕਲਿੱਕ ਕਰੋ।
ਸੈਟਿੰਗਸ 'ਚ ਜਾ ਕੇ ਚੈੱਟਸ 'ਤੇ ਟੈਪ ਕਰੋ।
ਇਥੇ ਤੁਹਾਨੂੰ ਥੀਮ ਆਪਸ਼ਨ ਦਿਖਾਈ ਦੇਵੇਗੀ। ਇਥੋਂ ਤੁਸੀਂ ਡਾਰਕ ਮੋਡ ਸਲੈਕਟ ਕਰ ਸਕਦੇ ਹੋ।


Karan Kumar

Content Editor

Related News