Godrej ਦਾ ਨਵਾਂ AC ਲਾਂਚ, ਗਰਮੀ ’ਚ ਠੰਡੀ ਤੇ ਸਰਦੀ ’ਚ ਮਿਲੇਗੀ ਗਰਮ ਹਵਾ, ਜਾਣੋ ਕੀਮਤ
Monday, Dec 12, 2022 - 03:28 PM (IST)
ਗੈਜੇਟ ਡੈਸਕ– ਗੋਦਰੇਜ ਅਪਲਾਈਸਿੰਸ ਨੇ ਗੋਦਰੇਜ ਹੋਟ ਐਂਡ ਕੋਰਡ ਏਅਰ ਕੰਡੀਸ਼ਨਰਜ਼ ਨੂੰ ਭਾਰਤ ’ਚ ਲਾਂਚ ਕੀਤਾ ਹੈ। ਗੋਦਰੇਜ ਦਾ ਇਹ ਆਲ-ਵੈਦਰ ਏ.ਸੀ. 1.5 ਟਨ ਕਪੈਸਿਟੀ ਦੇ ਨਾਲ ਆਉਂਦਾ ਹੈ। ਇਸ ਵਿਚ 3-ਸਟਾਰ ਐਨਰਜੀ ਐਫੀਸ਼ੀਐਂਸੀ ਰੇਟਿੰਗ ਦਿੱਤੀ ਗਈ ਹੈ। ਇਸ ਵਿਚ 5-ਇੰਨ-1 ਕਨਵਰਟੀਬਲ ਤਕਨਾਲੋਜੀ ਦਾ ਵੀ ਸਪੋਰਟ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਜ਼ 5 ਵੱਖ-ਵੱਖ ਕੂਲਿੰਗ ਲੈਵਲਸ ਨੂੰ ਸਿਲੈਕਟ ਕਰ ਸਕਦੇ ਹੋ।
ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ
ਕੀਮਤ ਤੇ ਉਪਲੱਬਧਤਾ
ਗੋਦਰੇਜ ਹੋਟ ਐਂਡ ਕੋਲਡ ਏ.ਸੀ. ਨੂੰ 65,900 ਰੁਪਏ ’ਚ ਲਾਂਚ ਕੀਤਾ ਗਿਆ ਹੈ। ਇਸਨੂੰ ਪੂਰੇ ਭਾਰਤ ’ਚ ਸਾਰੇ ਪ੍ਰਮੁੱਖ ਸਟੋਰਾਂ ’ਤੇ ਉਪਲੱਬਧ ਕਰਵਾਇਆ ਜਾਵੇਗਾ। ਕੰਪਨੀ ਨੇ ਦੱਸਿਆ ਹੈ ਕਿ ਇਸ ਏ.ਸੀ. ਨੂੰ ਜਲਦ ਆਨਲਾਈਨ ਪਲੇਟਫਾਰਮ ’ਤੇ ਵੀ ਉਪਲੱਬਧ ਕਰਵਾਇਆ ਜਾਵੇਗਾ। ਗੋਦਰੇਜ ਦੇ ਇਸ ਏ.ਸੀ. ਦੇ ਨਾਲ 1 ਸਾਲ ਦੀ ਕੰਪ੍ਰੋਹੇਂਸਿਟ ਵਾਰੰਟੀ ਦਿੱਤੀ ਜਾਵੇਗੀ। ਜਦਕਿ ਇਹ ਏ.ਸੀ. 5 ਸਾਲ ਪੀ.ਸੀ.ਬੀ. ਵਾਰੰਟੀ ਅਤੇ 10 ਸਾਲਾਂ ਦੀ ਕੰਪ੍ਰੈਸਰ ਵਾਰੰਟੀ ਦੇ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ
ਖੂਬੀਆਂ
ਜਿਵੇਂ ਕਿ ਨਾਂ ਤੋਂ ਹੀ ਸਾਫ ਹੈ ਗੋਦਰੇਜ ਹੋਟ ਐਂਡ ਕੋਲਡ ਏ.ਸੀ. ਠੰਡੀ ਅਤੇ ਗਰਮ ਦੋਵੇਂ ਹਵਾ ਦਿੰਦਾ ਹੈ। ਇਸ ਕਾਰਨ ਇਸ ਨੂੰ ਹਰ ਮੌਸਮ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਮੁਤਾਬਕ, ਏ.ਸੀ. 50 ਡਿਗਰੀ ਤਕ ਹਾਈ ਅਤੇ -7 ਡਿਗਰੀ ਤਕ ਲੋਅ ਤਾਪਮਾਨ ਨੂੰ ਹੈਂਡਲ ਕਰ ਸਕਦਾ ਹੈ।
ਗੋਦਰੇਜ ਦੇ ਇਸ ਏ.ਸੀ. ’ਚ ਟਵਿਨ ਰੋਟੇਟਰੀ ਇਨਵਰਟਰ ਕੰਪ੍ਰੈਸਰ ਦਿੱਤਾ ਗਿਆ ਹੈ। ਇਸ ਨਾਲ ਰੈਫਰੀਜਰੇਂਟ ਫਲੋ ਐਫੀਸ਼ੀਐਂਟ ਰਹਿੰਦਾ ਹੈ। ਇਸ ਵਿਚ ਕੁਇਕ ਡਿਫਰਾਸਟ ਤਕਨਾਲੋਜੀ ਵੀ ਦਿੱਤੀ ਗਈ ਹੈ। ਇਸ ਨਾਲ ਡਿਫਰਾਸਟ ਸਾਈਕਲ ਘੱਟ ਹੁੰਦਾ ਹੈ। 5-ਇੰਨ-ਵਨ ਕਨਵਰਟੇਬਲ ਤਕਨਾਲੋਜੀ ਨਾਲ ਯੂਜ਼ਰਜ਼ ਨੂੰ 5 ਵੱਖ-ਵੱਖ ਕੂਲਿੰਗ ਲੈਵਲਸ ਮਿਲਦੇ ਹਨ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਇਸ ਨਾਲ ਤੁਸੀਂ ਲੋੜ ਦੇ ਹਿਸਾਬ ਨਾਲ ਕੂਲਿੰਗ ਜਾਂ ਹੀਟਿੰਗ ਨੂੰ ਸੈੱਟ ਕਰ ਸਕਦੇ ਹੋ। ਇਸ ਵਿਚ ਕਮਰੇ ’ਚ ਮੌਜੂਦ ਲੋਕਾਂ ਦੀ ਗਿਣਤੀ ਅਤੇ ਪਰਸਨਲ ਤਾਪਮਾਨ ਪ੍ਰੀਫਰੈਂਸ ਨੂੰ ਵੀ ਸੈੱਟ ਕੀਤਾ ਜਾ ਸਕਦਾ ਹੈ। ਦੂਜੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਨੈਨੋ ਕੋਟੇਡ ਐਂਟੀ-ਵਾਇਰਲ ਫਿਲਟਰ ਦਿੱਤਾ ਗਿਆ ਹੈ। ਇਸਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ 99.9 ਫੀਸਦੀ ਵਾਇਰਲ ਪਾਰਟੀਕਲਸ ਨੂੰ ਹਵਾ ਨੂੰ ਸਾਫ ਕਰਕੇ ਕੰਜ਼ਿਊਮਰ ਨੂੰ ਸੇਫਟੀ ਦਿੰਦਾ ਹੈ।
ਇਸ ਵਿਚ 100 ਫੀਸਦੀ ਕਾਪਰ ਕੁਆਇਲ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਏ.ਸੀ. ਇਕੋ-ਫ੍ਰੈਂਡਲੀ R32 ਰੈਫਰੀਜਰੇਂਟ ਦੇ ਨਾਲ ਆਉਂਦਾ ਹੈ। ਜਿਸ ਕਾਰਨ ਓਜੋਨ ਨੂੰ ਨਕਸਾਨ ਨਹੀਂ ਪਹੁੰਚਦਾ।
ਇਹ ਵੀ ਪੜ੍ਹੋ– ‘ਮੇਟਾ’ ਨੇ ਮਾਂ ਨੂੰ ਨੌਕਰੀ ਤੋਂ ਕੱਢਿਆ ਤਾਂ ਖੁਸ਼ ਹੋ ਗਈ ਧੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ