ਭਰ ਗਈ ਹੈ Gmail ਸਟੋਰੇਜ ਤਾਂ ਇੰਝ ਕਰੋ ਖ਼ਾਲੀ, ਅਪਣਾਓ ਇਹ ਆਸਾਨ ਤਰੀਕਾ
Wednesday, Nov 20, 2024 - 04:23 PM (IST)
ਜਲੰਧਰ- ਅਕਸਰ Gmail ਦੀ ਸਟੋਰੇਜ ਭਰ ਜਾਂਦੀ ਹੈ ਜੋ ਕਿ ਇੱਕ ਆਮ ਗੱਲ ਹੈ। ਦਰਅਸਲ Google ਵੱਲੋਂ ਹਰ ਯੂਜ਼ਰ ਨੂੰ ਸਿਰਫ 15 ਜੀਬੀ ਸਟੋਰੇਜ ਮੁਫਤ ਦਿੱਤੀ ਜਾਂਦੀ ਹੈ, ਇਸ 15GB ਵਿੱਚ ਗੂਗਲ ਫੋਟੋਜ਼, ਈਮੇਸ ਤੇ ਗੂਗਲ ਡਰਾਈਵ ਸਟੋਰੇਜ ਕਵਰ ਹੁੰਦੀ ਹੈ। ਈਮੇਲ ਅਟੈਚਮੈਂਟਾਂ, ਵੱਡੀਆਂ ਫਾਈਲਾਂ ਅਤੇ ਅਣਚਾਹੇ ਈਮੇਲਾਂ ਕਾਰਨ ਇਹ ਸਟੋਰੇਜ ਤੇਜ਼ੀ ਨਾਲ ਭਰ ਜਾਂਦੀ ਹੈ। ਜਦੋਂ ਸਟੋਰੇਜ ਭਰ ਜਾਂਦੀ ਹੈ, ਤਾਂ ਨਵੀਆਂ ਈਮੇਲਾਂ ਭੇਜਣਾ ਅਤੇ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ Gmail ਨੂੰ ਮਿੰਟਾਂ ਵਿੱਚ ਆਸਾਨੀ ਨਾਲ ਖਾਲੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦੁਬਾਰਾ ਸਟੋਰੇਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਤੁਹਾਡੀ Gmail ਵਿੱਚ ਅਕਸਰ ਅਜਿਹੀਆਂ ਈਮੇਲਾਂ ਹੁੰਦੀਆਂ ਹਨ ਜੋ ਉਪਯੋਗੀ ਨਹੀਂ ਹੁੰਦੀਆਂ ਹਨ। ਇਹਨਾਂ ਬੇਲੋੜੀਆਂ ਈਮੇਲਾਂ ਨੂੰ ਮਿਟਾ ਕੇ ਸਟੋਰੇਜ ਨੂੰ ਖਾਲੀ ਕੀਤਾ ਜਾ ਸਕਦਾ ਹੈ।
Trash ਅਤੇ Spam Folders ਖਾਲੀ ਕਰੋ: ਸਪੈਮ ਅਤੇ ਟਰੈਸ਼ ਫੋਲਡਰਾਂ ਵਿੱਚ ਉਹ ਈਮੇਲ ਹੁੰਦੇ ਹਨ ਜੋ ਤੁਸੀਂ ਡਿਲੀਟ ਕੀਤੀਆਂ ਹਨ ਜਾਂ ਜੋ ਸਪੈਮ ਹਨ। ਸਮੇਂ ਸਮੇਂ ਤੇ ਉਹਨਾਂ ਨੂੰ ਖਾਲੀ ਕਰਨਾ ਮਹੱਤਵਪੂਰਨ ਹੈ, ਤਾਂ ਜੋ ਸਟੋਰੇਜ ਨੂੰ ਖਾਲੀ ਕੀਤਾ ਜਾ ਸਕੇ।
ਲੇਬਲ ਅਤੇ ਫੋਲਡਰਾਂ ਨੂੰ ਵਿਵਸਥਿਤ ਕਰੋ: Gmail ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਆਪਣੀ ਈਮੇਲ ਨੂੰ ਲੇਬਲਾਂ ਅਤੇ ਫੋਲਡਰਾਂ ਵਿੱਚ ਵਿਵਸਥਿਤ ਕਰੋ। ਇਸ ਨਾਲ ਨਾ ਸਿਰਫ ਸਟੋਰੇਜ ਬਚਦੀ ਹੈ ਸਗੋਂ ਐਪ ਦੀ ਸਪੀਡ ਵੀ ਵਧਦੀ ਹੈ।
ਅਣਚਾਹੇ ਈਮੇਲਾਂ ਨੂੰ Unsubscribe ਕਰੋ: ਉਹਨਾਂ ਈਮੇਲਾਂ ਦੀ ਸਬਸਕ੍ਰਿਪਸ਼ਨ ਰੱਦ ਕਰੋ ਜੋ ਤੁਹਾਡੇ ਲਈ ਉਪਯੋਗੀ ਨਹੀਂ ਹਨ। ਇਹ ਨਾ ਸਿਰਫ਼ ਤੁਹਾਡੇ ਇਨਬਾਕਸ ਨੂੰ ਸਾਫ਼ ਰੱਖੇਗਾ ਬਲਕਿ ਬੇਲੋੜੀਆਂ ਈਮੇਲਾਂ ਨੂੰ ਆਉਣ ਤੋਂ ਵੀ ਰੋਕੇਗਾ।
Gmail ਵਿੱਚ ਬਹੁਤ ਸਾਰੀਆਂ ਈਮੇਲਾਂ ਹੁੰਦੀਆਂ ਹਨ ਜੋ ਤੁਸੀਂ ਕਦੇ ਨਹੀਂ ਪੜ੍ਹੀਆਂ। ਇੱਕ ਬਿਹਤਰ ਵਿਕਲਪ ਇਹ ਹੋ ਸਕਦਾ ਹੈ ਕਿ ਤੁਸੀਂ ਇਨ੍ਹਾਂ ਨੂੰ ਡਿਲੀਜ਼ ਕਰ ਦਿਓ। ਇਸ ਨੂੰ ਕਰਨ ਲਈ ਸਭ ਤੋਂ ਪਹਿਲਾਂ Gmail ਖੋਲ੍ਹੋ। ਸਰਚ ਬਾਰ ਵਿੱਚ ਵਿੱਚ “Unread” ਟਾਈਪ ਕਰੋ। ਸਾਰੀਆਂ Unread ਈਮੇਲਾਂ ਨੂੰ ਸਲੈਕਟ ਕਰੋ ਅਤੇ ਉਹਨਾਂ ਨੂੰ ਡਿਲੀਟ ਕਰ ਦਿਓ। ਇਸ ਤੋਂ ਇਲਾਵਾ ਤੁਸੀਂ ਬੇਲੋੜੀ ਐਕਸਟੈਂਸ਼ਨਾਂ ਨੂੰ ਵੀ ਬੰਦ ਕਰ ਸਕਦੇ ਹੋ। ਕਿਸੇ ਵੀ Gmail ਐਕਸਟੈਂਸ਼ਨ ਨੂੰ ਡਿਸੇਬਲ ਕਰ ਕੇ ਤੁਸੀਂ ਸਪੀਡ ‘ਚ ਸੁਧਾਰ ਸਕਦੇ ਹੋ। ਇਹਨਾਂ ਆਸਾਨ ਟਿਪਸ ਨੂੰ ਅਪਣਾ ਕੇ ਤੁਸੀਂ Gmail ਸਟੋਰੇਜ ਖਾਲੀ ਕਰ ਸਕਦੇ ਹੋ।