Gmail ’ਚ ਆਈ ਨਵੀਂ ਅਪਡੇਟ, ਮਾਈਕ੍ਰੋਸਾਫਟ ਆਫਿਸ ਡਾਕਿਊਮੈਂਟ ਨੂੰ ਵੀ ਕਰ ਸਕੋਗੇ ਐਡਿਟ

12/12/2020 1:59:54 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਜੀਮੇਲ ਇਸਤੇਮਾਲ ਕਰਦੇ ਹੋ ਅਤੇ ਤੁਹਾਨੂੰ ਇਸ ਗੱਲ ਦੀ ਸ਼ਿਕਾਇਤ ਹੈ ਕਿ ਤੁਸੀਂ ਮਾਈਕ੍ਰੋਸਾਫਟ ਆਫਿਸ ਦੀ ਫਾਇਲ ਨੂੰ ਜੀਮੇਲ ’ਚ ਹੀ ਓਪਨ ਨਹੀਂ ਕਰ ਪਾਉਂਦੇ ਜਾਂ ਫਿਰ ਐਡਿਟ ਨਹੀਂ ਕਰ ਪਾਉਂਦੇ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਕੰਪਨੀ ਨੇ ਤੁਹਾਡੀ ਇਸ ਸ਼ਿਕਾਇਤ ਨੂੰ ਦੂਰ ਕਰ ਦਿੱਤਾ ਹੈ। ਹੁਣ ਤੁਸੀਂ ਜੀਮੇਲ ’ਚ ਹੀ ਮਾਈਕ੍ਰੋਸਾਫਟ ਆਪਿਸ ਅਟੈਚਮੈਂਟ ਜਾਂ ਫਾਇਲ ਨੂੰ ਓਪਨ ਕਰ ਸਕੋਗੇ ਅਤੇ ਐਡਿਟ ਵੀ ਕਰ ਸਕੋਗੇ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਸਿੱਧੇ ਸ਼ਬਦਾਂ ’ਚ ਕਹੀਏ ਤਾਂ ਹੁਣ ਜੀਮੇਲ ’ਚ ਰਹਿ ਕੇ ਅਤੇ ਡਾਕਿਊਮੈਂਟ ਦੇ ਓਰਿਜਨਲ ਫਾਇਲ ਫਾਰਮੇਟ ਨੂੰ ਬਦਲੇ ਬਿਨਾਂ  ਵਰਡ, ਐਕਸਲ ਅਤੇ ਪਾਵਰਪੁਆਇੰਟ ਫਾਇਲ ਨੂੰ ਐਡਿਟ ਕੀਤਾ ਜਾ ਸਕੇਗਾ। ਹਾਲਾਂਕਿ, ਇਹ ਫੀਚਰ ਅਜੇ ਸਾਰਿਆਂ ਲਈ ਜਾਰੀ ਨਹੀਂ ਕੀਤਾ ਗਿਆ ਪਰ ਗੂਗਲ ਨੇ ਕਿਹਾ ਹੈ ਕਿ ਜਲਦ ਹੀ ਸਾਰਿਆਂ ਲਈ ਇਹ ਜਾਰੀ ਕਰ ਦਿੱਤਾ ਜਾਵੇਗਾ। ਨਵੀਂ ਅਪਡੇਟ ਤੋਂ ਬਾਅਦ ਆਫਿਸ ਫਾਇਲ ਦੇ ਅੰਦਰ ਇਕ ਨਵਾਂ ਰਿਪਲਾਈ ਆਪਸ਼ਨ ਵੀ ਮਿਲੇਗਾ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

ਦੱਸ ਦੇਈਏ ਕਿ ਹਾਲ ਹੀ ’ਚ 30 ਨਵੰਬਰ ਨੂੰ ਮਾਈਕ੍ਰੋਸਾਫਟ ਨੇ ਇੰਟਰਨੈੱਟ ਐਕਸਪਲੋਰਰ 11 ਨੂੰ ਬੰਦ ਕਰ ਦਿੱਤਾ ਹੈ। ਜੇਕਰ ਤੁਸੀਂ ਮਾਈਕ੍ਰੋਸਾਫਟ ਦੇ ਕਿਸੇ ਬ੍ਰਾਊਜ਼ਰ ’ਚ ਟੀਮਸ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਮਾਈਕ੍ਰੋਸਾਫਟ ਐੱਜ ਇਸਤੇਮਾਲ ਕਰਨਾ ਹੋਵੇਗਾ। ਮਾਈਕ੍ਰੋਸਾਫਟ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਮਾਈਕ੍ਰੋਸਾਫਟ 365 ਐਪਸ ਅਤੇ ਸੇਵਾਵਾਂ ਦੀ ਸੁਪੋਰਟ IE 11 (ਇੰਟਰਨੈੱਟ ਐਕਸਪਲੋਰਰ 11) ’ਚ ਅਗਲੇ ਸਾਲ (2021) ਤੋਂ ਬੰਦ ਹੋਣ ਵਾਲੀ ਹੈ। ਅਜਿਹੇ ’ਚ ਅੱਜ ਤੋਂ ਬਾਅਦ ਤੁਸੀਂ ਆਪਣੇ IE 11 (ਇੰਟਰਨੈੱਟ ਐਕਸਪਲੋਰਰ 11) ’ਚ ਮਾਈਕ੍ਰੋਸਾਫਟ ਟੀਮਸ ਦਾ ਇਸਤੇਮਾਲ ਨਹੀਂ ਕਰ ਸਕੋਗੇ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ


Rakesh

Content Editor Rakesh