ਘਰੇਲੂ ਕੰਪਨੀ Gizmore ਨੇ ਲਾਂਚ ਕੀਤੀ ਮੈਟਲ ਫਰੇਮ ਵਾਲੀ ਸਮਾਰਟਵਾਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

03/20/2023 4:14:01 PM

ਗੈਜੇਟ ਡੈਸਕ- ਘਰੇਲੂ ਕੰਪਨੀ Gizmore ਨੇ ਆਪਣੀ ਨਵੀਂ ਸਮਾਰਟਵਾਚ Gizmore Vogue ਨੂੰ ਲਾਂਚ ਕਰ ਦਿੱਤਾ ਹੈ। Gizmore Vogue ਇਕ ਰਗਡ ਸਮਾਰਟਵਾਚ ਹੈ ਜਿਸਦੀ ਲੁੱਕ ਪ੍ਰੀਮੀਅਮ ਹੈ। Gizmore Vogue ਦੀ ਕੀਮਤ 1,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਫਲਿਪਕਾਰਟ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

Gizmore Vogue ਦੀ ਬਾਡੀ ਮੈਟਲ ਦੀ ਹੈ ਅਤੇ ਇਸਦੇ ਨਾਲ ਪ੍ਰੀਮੀਅਮ ਲੁੱਕ ਮਿਲਦੀ ਹੈ। ਪਹਿਲੀ ਨਜ਼ਰ ਇਹ ਵਾਚ ਐਪਲ ਵਾਚ ਅਲਟਰਾ ਵਰਗੀ ਲਗਦੀ ਹੈ। ਇਸਦੇ ਨਾਲ ਚੋਰਸ ਡਾਇਲ ਮਿਲਦਾ ਹੈ ਅਤੇ 91 ਫੀਸਦੀ ਬਾਡੀ ਟੂ ਸਕਰੀਨ ਰੇਸ਼ੀਓ ਮਿਲਦਾ ਹੈ। Gizmore Vogue ਦੇ ਨਾਲ ਸਪਲਿਟ ਸਕਰੀਨ ਵਿਊ ਵੀ ਮਿਲਦਾ ਹੈ। ਇਸਤੋਂ ਇਲਾਵਾ ਗਿਜ਼ਮੋਰ ਦੀ ਇਸ ਘੜੀ 'ਚ ਆਲਵੇਜ਼ ਆਨ ਡਿਸਪਲੇਅ ਵੀ ਹੈ।

ਇਸਦੇ ਨਾਲ 600 ਨਿਟਸ ਦੀ ਬ੍ਰਾਈਟਨੈੱਸ ਮਿਲਦੀ ਹੈ। ਅਜਿਹੇ 'ਚ ਤੇਜ ਧੁੱਪ 'ਚ ਵੀ ਤੁਸੀਂ ਸਕਰੀਨ ਨੂੰ ਦੇਖ ਸਕੋਗੇ। ਵਾਚ ਦੇ ਨਾਲ 10 ਵਾਚ ਫੇਸਿਜ਼ ਦਾ ਵੀ ਸਪੋਰਟ ਮਿਲਦਾ ਹੈ। ਇਸ ਘੜੀ ਦੇ ਨਾਲ ਪ੍ਰੀਮੀਅਮ ਫੀਚਰ ਰੋਟੇਟਿੰਗ ਡਾਇਲ ਦਿੱਤਾ ਗਿਆ ਹੈ ਜਿਸਦਾ ਇਸਤੇਮਾਲ ਮੈਨਿਊ ਨੂੰ ਨੈਵੀਗੇਟ ਕਰਨ ਲਈ ਕੀਤਾ ਜਾ ਸਕੇਗਾ। ਇਸ ਵਿਚ ਜੀ.ਪੀ.ਐੱਸ. ਵੀ ਹੈ ਜਿਸ ਨਾਲ ਤੁਸੀਂ ਆਪਣੀ ਐਕਟੀਵਿਟੀ ਟ੍ਰੈਕ ਕਰ ਸਕਦੇ ਹੋ।

ਹੈਲਥ ਫੀਚਰਜ਼ ਦੇ ਤੌਰ 'ਤੇ Gizmore Vogue 'ਚ ਹਾਰਟ ਰੇਟ ਟ੍ਰੈਕਿੰਗ, SpO2 ਟ੍ਰੈਕਿੰਗ, ਪੀਰੀਅਡ ਟ੍ਰੈਕਿੰਗ ਅਤੇ ਸਲੀਪ ਟ੍ਰੈਕਿੰਗ ਸ਼ਾਮਲ ਹਨ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ ਬਲੂਟੁੱਥ 5.1 ਮਿਲਦਾ ਹੈ। ਇਸਤੋਂ ਇਲਾਵਾ ਇਸ ਘੜੀ 'ਚ ਕਾਲਿੰਗ ਫੀਚਰ ਵੀ ਹੈ। ਫੋਨ 'ਤੇ ਪਲੇਅ ਹੋਣ ਵਾਲੇ ਮਿਊਜ਼ਿਕ ਨੂੰ ਵੀ ਕੰਟਰੋਲ ਕਰ ਸਕਦੇ ਹੋ।

Gizmore Vogue ਦੇ ਨਾਲ ਐਪਲ ਸਿਰੀ ਅਤੇ ਗੂਗਲ ਅਸਿਸਟੈਂਟ ਦਾ ਵੀ ਸਪੋਰਟ ਮਿਲਦਾ ਹੈ। ਇਸ ਘੜੀ ਨੂੰ ਵਾਟਰ ਰੈਸਿਸਟੈਂਟ ਲਈ IP67 ਦੀ ਰੇਟਿੰਗ ਮਿਲੀ ਹੈ। ਬੈਟਰੀ ਬੈਕਅਪ ਨੂੰ ਲੈ ਕੇ ਕੰਪਨੀ ਨੇ 10 ਦਿਨਾਂ ਦਾ ਅਤੇ ਕਾਲਿੰਗ ਦੇ ਨਾਲ ਦੋ ਦਿਨਾਂ ਦਾ ਦਾਅਵਾ ਕੀਤਾ ਹੈ।


Rakesh

Content Editor

Related News