Gionee ਜਲਦ ਲਾਂਚ ਕਰ ਸਕਦੀ ਹੈ ਸਸਤਾ ਐਂਡਰਾਇਡ ਟੈਬਲੇਟ Gionee M61

Saturday, Sep 18, 2021 - 06:29 PM (IST)

ਗੈਜੇਟ ਡੈਸਕ– ਜੀਓਨੀ ਜਲਦ ਹੀ ਆਪਣਾ ਨਵਾਂ ਐਂਡਰਾਇਡ ਟੈਬਲੇਟ Gionee M61 ਲਾਂਚ ਕਰ ਸਕਦੀ ਹੈ। ਗੂਗਲ ਪਲੇਅ ਕੰਸੋਲ ਲਿਸਟਿੰਗ ’ਤੇ ਇਸ ਦੇ ਕੁਝ ਫੀਚਰਜ਼ ਲਿਸਟ ਕੀਤੇ ਗਏ ਹਨ। ਗੂਗਲ ਪਲੇਅ ਕੰਸੋਲ ’ਤੇ ਦਿੱਤੀ ਗਈ ਲਿਸਟਿੰਗ ’ਚ ਇਸ ਦਾ ਰੈਂਡਰ ਵੀ ਸ਼ਾਮਲ ਹੈ। ਇਸ ਦੇ ਫੀਚਰਜ਼ ’ਚ ਇਸ ਦਾ ਪ੍ਰੋਸੈਸਰ ਸਪ੍ਰੈਡਟ੍ਰਮ ਟੀ610 ਦੱਸਿਆ ਗਿਆ ਹੈ ਜਿਸ ਵਿਚ 2+6 ਕੋਰ ਦਾ ਕੰਬੀਨੇਸ਼ਨ ਦਿੱਤਾ ਗਿਆ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਸ ਵਿਚ ਸਿਰਫ 4 ਜੀ.ਬੀ. ਦਾ ਇਕ ਹੀ ਮਾਡਲ ਲਾਂਚ ਕੀਤਾ ਜਾਵੇਗਾ ਜੋ ਅੱਜ ਦੇ ਸਮੇਂ ਦੇ ਸਟੈਂਡਰਡ ਦੇ ਹਿਸਾਬ ਨਾਲ ਫਿਟ ਕਿਹਾ ਜਾ ਸਕਦਾ ਹੈ। ਕੁੱਲ ਮਿਲਾ ਕੇ ਕੰਪਨੀ ਇਕ ਸਸਤਾ ਟੈਬਲੇਟ ਬਾਜ਼ਾਰ ’ਚ ਲਿਆਉਣ ਦੀ ਤਿਆਰੀ ’ਚ ਹੈ। 

Gizmochina ਦੀ ਰਿਪੋਰਟ ਮੁਤਾਬਕ,Gionee M61 ਦੇ ਕੁਝ ਖਾਸ ਫੀਚਰ ਇਸ ਲਿਸਟਿੰਗ ’ਚ ਦਿੱਤੇ ਗਏ ਹਨ। ਜਿਸ ਵਿਚ ਇਕ ਸਪ੍ਰੈਡਟ੍ਰਮ ਟੀ610 ਪ੍ਰੋਸੈਸਰ ਸ਼ਾਮਲ ਹੈ। ਜਿਸ ਵਿਚ ਦੋ ARM Cortex-A77 ਕੋਰ ਅਤੇ 6 ARM Cortex-A55 ਹੋਣਗੇ ਅਤੇ ਸਾਰੇ 1800Mhz ’ਤੇ ਕਲਾਕ ਕੀਤੇ ਗਏ ਹਨ। ਪ੍ਰੋਸੈਸਰ 12nm ਆਰਕੀਟੈਕਚਰ ’ਤੇ ਬੇਸਡ ਹੈ ਅਤੇ ਇਸ ਨੂੰ 614Mhz ’ਤੇ ਕਲਾਕ ਕੀਤੇ ਗਏ Mali-G52 GPU ਨਾਲ ਪੇਅਰ ਕੀਤਾ ਜਾਵੇਗਾ। ਡਿਸਪਲੇਅ ’ਚ 1200x1920 ਪਿਕਸਲ ਦੀ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਅਤੇ 320 ਡੀ.ਪੀ.ਆਈ. ਸਕਰੀਨ ਡੈਂਸਿਟੀ ਹੈ। ਸਕਰੀਨ ਸਾਈਜ਼ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਹ 7 ਜਾਂ 8 ਇੰਚ ਦੇ ਕਰੀਬ ਹੋ ਸਕਦੀ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ Gionee M61 ਟੈਬਲੇਟ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਚੱਲੇਗਾ। 


Rakesh

Content Editor

Related News