ਜਿਓਨੀ ਨੇ ਦੋ ਨਵੇਂ ਸਮਾਰਟਫੋਨ ਐੱਮ7 ਅਤੇ ਐੱਮ7 ਪਾਵਰ ਕੀਤੇ ਲਾਂਚ

Monday, Sep 25, 2017 - 09:37 PM (IST)

ਜਲੰਧਰ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਨਵੇਂ ਮਿਡ-ਰੇਂਜ ਸਮਾਰਟਫੋਨ ਜਿਓਨੀ ਐੱਮ7 ਅਤੇ ਜਿਓਮੀ ਐੱਮ7 ਪਾਵਰ ਨੂੰ ਲਾਂਚ ਕਰ ਦਿੱਤਾ ਹੈ। ਘਰੇਲੂ ਮਾਰਕੀਟ 'ਚ ਜਿਓਨੀ ਐੱਮ7 ਦੀ ਕੀਮਤ 2,799 ਚੀਨੀ ਯੁਆਨ (ਕਰੀਬ 27,500 ਰੁਪਏ) ਹੈ ਅਤੇ ਇਸ ਦੀ ਵਿਕਰੀ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਉੱਥੇ ਜਿਓਨੀ ਐੱਮ7 ਪਾਵਰ ਦੀ ਕੀਮਤ 1,999 ਚੀਨੀ ਯੁਆਨ (ਕਰੀਬ 20,000 ਰੁਪਏ) ਹੈ। ਚੀਨ 'ਚ ਜਿਓਨੀ ਐੱਮ 7 ਨੂੰ ਬਲੈਕ, ਸ਼ੈਂਪੇਨ ਗੋਲਡ, ਸੇਫਾਇਰ ਬਲੂਅ, ਸਟਾਰ ਬਲੂਅ ਰੰਗ 'ਚ ਉਪਲੱਬਧ ਕਰਵਾਇਆ ਗਿਆ ਹੈ। ਜਿਓਮੀ ਐੱਮ7 ਪਾਵਰ ਬਲੂਅ, ਬਲੈਕ ਅਤੇ ਗੋਲਡ ਰੰਗ 'ਚ ਮਿਲੇਗਾ।
Gionee M7
ਇਸ 'ਚ 6.01 ਇੰਚ ਦੀ ਫੁੱਲ ਐੱਚ.ਡੀ. ਡਿਲਪਲੇਅ ਹੈ ਜੋ 2.5 ਡੀ ਕਵਰਡ ਗਲਾਸ ਡਿਸਪਲੇਅ ਨਾਲ ਲੈਸ ਹੈ। ਇਸ 'ਚ 2.3 ਗੀਗਾਹਟਰਜ਼ ਆਕਟਾ-ਕੋਰ ਮੀਡੀਆਟੈਕ ਪੀ30 ਚਿਪਸੈੱਟ ਨਾਲ 6 ਜੀ.ਬੀ. ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 64 ਜੀ.ਬੀ. ਹੈ। ਹੈਂਡਸੈੱਟ ਐਂਡਰੌਇਡ 7.1.1 ਨੂਗਟ 'ਤੇ ਚੱਲੇਗਾ। 
ਐੱਮ7 'ਚ ਹਾਈਬ੍ਰਿਡ ਸਿਮ ਸਲਾਟ ਹੈ ਅਤੇ ਇਸ ਦੇ ਪਿਛਲੇ ਹਿੱਸੇ 'ਤੇ ਫਿੰਗਰਪ੍ਰਿੰਟ ਸੈਂਸਰ ਹੈ। ਇਸ 'ਚ ਐੱਲ.ਈ.ਡੀ. ਫਲੈਸ਼ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਫੀਚਰ 'ਚ 4 ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ 4.2. ਜੀ.ਪੀ.ਐੱਸ. ਗਲੋਨਾਸ ਅਤੇ ਐੱਨ.ਐੱਫ.ਸੀ. ਸ਼ਾਮਲ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 mAh ਦੀ ਬੈਟਰੀ ਦਿੱਤੀ ਗਈ ਹੈ। 
Gionee M7 Power
ਇਸ 'ਚ 6ਇੰਚ ਦੀ ਫੁੱਲਵੀਓ ਡਿਸਪਲੇਅ ਦਿੱਤੀ ਗਈ ਹੈ। ਇਸ 'ਚ 1.4 ਗੀਗਾਹਟਰਜ਼ ਸਨੈਪਡਰੈਗਨ 435 ਪ੍ਰੋਸੈਸਰ ਨਾਲ 4 ਜੀ.ਬੀ. ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 64 ਜੀ.ਬੀ. ਹੈ ਅਤੇ ਇਹ ਹੈਂਡਸੈੱਟ ਐਂਡਰੌਇਡ 7.1.1 ਨੂਗਟ 'ਤੇ ਆਧਾਰਿਤ Amigo OS 5.0 'ਤੇ ਚੱਲੇਗਾ। ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਜਿਓਨੀ ਐੱਮ7 ਪਾਵਰ ਦੀ ਇਕ ਅਹਿਮ ਖਾਸੀਅਤ 5,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ 'ਚ ਫਿੰਗਰਪ੍ਰਿੰਟ ਸੈਂਸਰ ਪਿਛਲੇ ਹਿੱਸੇ 'ਤੇ ਹੈ।


Related News