ਗੀਗਾਬਾਈਟ ਦੇ ਨਵੇਂ ਮਦਰਬੋਰਡ ''ਚ ਹੋਵੇਗੀ ਥੰਡਰਬੋਲਟ ਟੈਕਨਾਲੋਜੀ

Friday, Aug 26, 2016 - 04:23 PM (IST)

ਗੀਗਾਬਾਈਟ ਦੇ ਨਵੇਂ ਮਦਰਬੋਰਡ ''ਚ ਹੋਵੇਗੀ ਥੰਡਰਬੋਲਟ ਟੈਕਨਾਲੋਜੀ
ਜਲੰਧਰ-ਗੀਗਾਬਾਈਟ ਵੱਲੋਂ ਹਾਲ ਹੀ ''ਚ ਇਕ ਨਵੇ ਗੀਗਾਬਾਈਟ ਮਦਰਬੋਰਡ ਕੁਲੈਕਸ਼ਨ ਦਾ ਐਲਾਨ ਕੀਤਾ ਹੈ ਜੋ ਇੰਟੈਲ ਦੇ ਥੰਡਰਬੋਲਟ 3 ਟੈਕਨਾਲੋਜੀ ਲਈ ਸਰਟੀਫਾਇਡ ਹੈ। ਕੰਪਨੀ ਦਾ ਕਹਿਣਾ ਦਾ ਹੈ ਕਿ ਉਨ੍ਹਾਂ ਵੱਲੋਂ ਕਈ ਨਵੇਂ ਮਦਰਬੋਰਡ ਤਿਆਰ ਕੀਤੇ ਗਏ ਹਨ ਜਿਨ੍ਹਾਂ ''ਚ ਥੰਡਰਬੋਲਟ ਟੈਕਨਾਲੋਜੀ ਉਪਲੱਬਧ ਹੈ। ਬੀ.ਆਈ.ਓ.ਐੱਸ. ਦੀ ਅਪਡੇਟਿੰਗ ਅਤੇ ਇਕ ਆਸਾਨ ਸਾਫਟਵੇਅਰ ਨੂੰ ਅਪਗ੍ਰੇਡ ਕਰ ਕੇ ਯੂਜ਼ਰਜ਼ ਲੋੜੀਂਦੇ ਫੀਚਰਸ ਨੂੰ ਇਨੇਬਲ ਕਰ ਸਕਦੇ ਹਨ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ ਇਕ 40 ਜੀਬੀ/ਐੱਸ ਬੈਂਡਵਿਡਥ ਦੇ ਨਾਲ ਟ੍ਰਾਂਸਮਿਟ ਡਾਟਾ, ਵੀਡੀਓ, ਆਡੀਓ ਅਤੇ ਆਲ ਇਨ ਵਨ ਕੇਬਲ ਦਿੱਤੀ ਗਈ ਹੈ। ਯੂਜ਼ਰਜ਼ ਇਕ ਅਡੀਸ਼ਨ ਮਾਨੀਟਰ ਦੇ ਨਾਲ 8 ਡਿਵਾਈਸਿਜ਼ ਪ੍ਰਤੀ ਪੋਰਟ ਅਨੁਸਾਰ ਅਟੈਚ ਕਰ ਸਕਦੇ ਹਨ। ਥੰਡਰਬੋਲਟ 3 ''ਚ ਇਕ ਟਾਈਪ-ਸੀ ਕੁਨੈਕਟਰ ਵੀ ਦਿੱਤਾ ਗਿਆ ਹੈ। 
 
ਇਸ ਤੋਂ ਇਲਾਵਾ ਗੀਗਾਬਾਈਟ ਆਫਿਸ਼ਅਲੀ ਤੌਰ ''ਤੇ ਦੁਨੀਆ ਦਾ ਪਹਿਲਾ ਫਰੰਟ ਪੈਨਲ ਥੰਡਰਬੋਲਟ 3 ਡ੍ਰਾਈਵ ਬੇਅ ਹੈ। ਇਸ ਬੇਅ ਨੂੰ ਇਕ 5.25 ਐਕਪੈਨਸ਼ਨ ਸਲੋਟ ''ਚ ਇੰਸਟਾਲ ਕੀਤਾ ਜਾ ਸਕਦਾ ਹੈ ਅਤੇ ਇਹ ਪਾਵਰ ਡਿਲਵਰੀ 2.0 ਤੋਂ 100 ਵਾਟਸ ਲਈ ਸਪੋਰਟ ਕਰ ਸਕਦਾ ਹੈ। ਇਸ ਦੇ ਨਾਲ ਹੀ ਯੂ.ਐੱਸ.ਬੀ. 3.1 ਟਾਈਪ-ਏ ਅਤੇ ਟਾਈਪ-ਸੀ ਦੋਨਾਂ ਕੁਨੈਕਟਰਜ਼ ਲਈ ਸਪੋਰਟ ਕਰਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਯੂਜ਼ਰਜ਼ ਦੇ ਮਦਰਬੋਰਡ ਥੰਡਰਬੋਲਟ 3 ਟੈਕਨਾਲੋਜੀ ਨੂੰ ਸਪੋਰਟ ਨਹੀਂ ਕਰਦੇ ਉਨ੍ਹਾਂ ਲਈ ਗੀਗਾਬਾਈਟ ਵੱਲੋਂ ਇਕ ਐਡ-ਆਨ ਕਾਰਡ ਜੀ.ਸੀ.-ਅਲਪਾਈਨ ਰਿੱਜ਼ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਕਾਰਡ ਕਈ ਗੀਗਾਬਾਈਟ ਮਦਰਬੋਰਡਜ਼ ਨਾਲ ਕੰਪੈਟੀਬਲ ਹੋਵੇਗਾ। ਇਹ ਸਾਰੇ ਫੀਚਰਸ ਅਤੇ ਪ੍ਰੋਡਕਟਸ ਨੂੰ ਸਿਤੰਬਰ 2016 ਤੱਕ ਲੋਕਾਂ ਲਈ ਉਪਲੱਬਧ ਕੀਤਾ ਜਾਵੇਗਾ।

Related News