ਜਰਮਨੀ ਨੇ ਟੈਸਟ ਕੀਤੀ ਆਪਣੀ ਪਹਿਲੀ ਇਲੈਕਟ੍ਰਿਕ ਹਾਈਵੇ

Monday, May 13, 2019 - 12:06 PM (IST)

ਜਰਮਨੀ ਨੇ ਟੈਸਟ ਕੀਤੀ ਆਪਣੀ ਪਹਿਲੀ ਇਲੈਕਟ੍ਰਿਕ ਹਾਈਵੇ

ਹਾਈਬ੍ਰਿਡ ਟਰੱਕਾਂ ਨੂੰ ਪਾਵਰ ਦੇਣ 'ਚ ਕਰੇਗੀ ਮਦਦ
ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਜਰਮਨੀ ਨੇ ਚੁੱਕਿਆ ਵੱਡਾ ਕਦਮ

ਆਟੋ ਡੈਸਕ– ਜਰਮਨੀ ਨੇ ਵਧ ਰਹੇ ਪ੍ਰਦੂਸ਼ਣ ਵੱਲ ਧਿਆਨ ਦਿੰਦਿਆਂ ਆਪਣੀ ਪਹਿਲੀ ਇਲੈਕਟ੍ਰਿਕ ਹਾਈਵੇ 'ਤੇ ਸਫਲ ਟੈਸਟ ਕਰ ਲਿਆ ਹੈ। e8ighway ਸਿਸਟਮ ਤਹਿਤ ਸੜਕ ਦੇ ਉੱਪਰ ਬਿਜਲੀ ਦੀਆਂ ਤਾਰਾਂ ਵਿਛਾਈਆਂ ਗਈਆਂ ਹਨ, ਜੋ ਹਾਈਬ੍ਰਿਡ ਟਰੱਕਾਂ ਨੂੰ ਪਾਵਰ ਦੇਣਗੀਆਂ। ਇਸ ਨਾਲ ਬਿਨਾਂ ਪ੍ਰਦੂਸ਼ਣ ਦੇ ਹਾਈਬ੍ਰਿਡ ਟਰੱਕਾਂ ਰਾਹੀਂ ਸਾਮਾਨ ਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚਾਇਆ ਜਾ ਸਕੇਗਾ।

2 ਸ਼ਹਿਰਾਂ ਦਰਮਿਆਨ ਕੀਤੀ ਗਈ ਟੈਸਟਿੰਗ
ਅਜੇ e8ighway ਸਿਸਟਮ ਨੂੰ ਲੈ ਕੇ ਜਰਮਨੀ ਦੇ 2 ਸ਼ਹਿਰਾਂ ਫ੍ਰੈਂਕਫਰਟ ਤੇ ਡਾਰਮਸਟਾਟ ਦਰਮਿਆਨ 3.1 ਮੀਲ (ਲਗਭਗ 5 ਕਿਲੋਮੀਟਰ) ਤਕ ਟੈਸਟਿੰਗ ਕੀਤੀ ਗਈ ਹੈ। ਇਸ ਦੌਰਾਨ ਤਾਰਾਂ ਰਾਹੀਂ ਹਾਈਬ੍ਰਿਡ ਟਰੱਕਾਂ ਦੀ ਬਿਜਲੀ ਦੀ ਲੋੜ ਪੂਰੀ ਕੀਤੀ ਗਈ।

PunjabKesari

ਇੰਝ ਕੰਮ ਕਰਦਾ ਹੈ e8ighway ਸਿਸਟਮ
e8ighway ਸਿਸਟਮ ਨੂੰ ਬਿਜਲੀ ਨਾਲ ਚੱਲਣ ਵਾਲੀਆਂ ਰੇਲਗੱਡੀਆ ਦੀ ਤਕਨੀਕ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿਚ ਵੀ ਸੜਕ ਦੇ ਉੱਪਰ ਤਾਰਾਂ ਵਿਛਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ 670 ਵੋਲਟਸ 43 ਪਾਵਰ ਦੀ ਸਪਲਾਈ ਹੁੰਦੀ ਹੈ। ਟਰੱਕ ਦੀ ਛੱਤ 'ਤੇ ਲੱਗੇ ਪੈਂਟ੍ਰੋਗ੍ਰਾਫਸ ਨੂੰ ਇਸ ਦੇ ਨਾਲ ਅਟੈਚ ਕਰਨਾ ਪਵੇਗਾ, ਜਿਸ ਤੋਂ ਬਾਅਦ ਹਾਈਬ੍ਰਿਡ ਟਰੱਕ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇਗਾ।


Related News