ਕੰਪਨੀ ਲਈ ਗੇਮਚੇਂਜਰ ਸਾਬਿਤ ਹੋਈ ਇਹ SUV, ਤੋੜਿਆ 36 ਮਹੀਨਿਆਂ ਦਾ ਰਿਕਾਰਡ

Thursday, May 14, 2026 - 08:42 PM (IST)

ਕੰਪਨੀ ਲਈ ਗੇਮਚੇਂਜਰ ਸਾਬਿਤ ਹੋਈ ਇਹ SUV, ਤੋੜਿਆ 36 ਮਹੀਨਿਆਂ ਦਾ ਰਿਕਾਰਡ

ਨਵੀਂ ਦਿੱਲੀ : ਭਾਰਤੀ SUV ਬਾਜ਼ਾਰ ਵਿੱਚ ਰੇਨੋ ਇੰਡੀਆ (Renault India) ਨੇ ਆਪਣੀ ਨਵੀਂ ਤੀਜੀ ਪੀੜ੍ਹੀ ਦੀ Renault Duster ਦੇ ਨਾਲ ਧਮਾਕੇਦਾਰ ਵਾਪਸੀ ਕੀਤੀ ਹੈ। ਅਪ੍ਰੈਲ 2026 ਦੇ ਵਿਕਰੀ ਅੰਕੜਿਆਂ ਅਨੁਸਾਰ, ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ ਵਿਕਰੀ ਵਿੱਚ 108 ਫੀਸਦੀ ਦਾ ਜ਼ਬਰਦਸਤ ਵਾਧਾ ਦਰਜ ਕੀਤਾ ਹੈ।

SIAM ਦੇ ਅੰਕੜਿਆਂ ਮੁਤਾਬਕ ਰੇਨੋ ਨੇ ਅਪ੍ਰੈਲ ਮਹੀਨੇ ਵਿੱਚ ਕੁੱਲ 5,413 ਵਾਹਨਾਂ ਦੀ ਵਿਕਰੀ ਕੀਤੀ, ਜੋ ਕਿ ਪਿਛਲੇ 36 ਮਹੀਨਿਆਂ ਵਿੱਚ ਕੰਪਨੀ ਦੀ ਸਭ ਤੋਂ ਵੱਡੀ ਮਾਸਿਕ ਵਿਕਰੀ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਨਵੀਂ ਡਸਟਰ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਮਾਰਚ ਦੇ ਮੁਕਾਬਲੇ ਅਪ੍ਰੈਲ ਵਿੱਚ ਡਸਟਰ ਦੀ ਵਿਕਰੀ ਵਿੱਚ 68 ਫੀਸਦੀ ਦਾ ਉਛਾਲ ਆਇਆ ਹੈ। ਮਾਰਚ ਅਤੇ ਅਪ੍ਰੈਲ ਦੀ ਕੁੱਲ ਵਿਕਰੀ ਵਿੱਚ ਇਕੱਲੀ ਡਸਟਰ ਦੀ ਹਿੱਸੇਦਾਰੀ 36 ਫੀਸਦੀ ਰਹੀ ਹੈ।

ਡਸਟਰ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਕੰਪਨੀ ਨੇ ਆਪਣੇ ਚੇਨਈ ਪਲਾਂਟ ਵਿੱਚ ਪ੍ਰੋਡਕਸ਼ਨ ਦੀ ਰਫ਼ਤਾਰ ਵੀ ਵਧਾ ਦਿੱਤੀ ਹੈ। ਅਪ੍ਰੈਲ ਵਿੱਚ ਕੰਪਨੀ ਨੇ 4,466 ਡਸਟਰ ਯੂਨਿਟਾਂ ਦਾ ਪ੍ਰੋ਼ਡਕਸ਼ਨ ਕੀਤਾ, ਜੋ ਮਾਰਚ ਦੇ ਮੁਕਾਬਲੇ 140 ਫੀਸਦੀ ਜ਼ਿਆਦਾ ਹੈ।

ਕੀਮਤ ਅਤੇ ਖ਼ੂਬੀਆਂ
ਨਵੀਂ ਰੇਨੋ ਡਸਟਰ ਦੀ ਐਕਸ-ਸ਼ੋਰੂਮ ਕੀਮਤ 10.49 ਲੱਖ ਰੁਪਏ ਤੋਂ ਸ਼ੁਰੂ ਹੋ ਕੇ 18.49 ਲੱਖ ਰੁਪਏ ਤੱਕ ਜਾਂਦੀ ਹੈ। ਸੁਰੱਖਿਆ ਦੇ ਪੱਖੋਂ ਇਹ SUV ਕਾਫ਼ੀ ਮਜ਼ਬੂਤ ਹੈ ਅਤੇ ਇਸ ਨੂੰ Bharat NCAP ਕ੍ਰੈਸ਼ ਟੈਸਟ ਵਿੱਚ 5-ਸਟਾਰ ਸੇਫਟੀ ਰੇਟਿੰਗ ਮਿਲੀ ਹੈ। ਇਸ ਵਿੱਚ 1.0 ਲੀਟਰ ਅਤੇ 1.3 ਲੀਟਰ ਟਰਬੋ ਪੈਟਰੋਲ ਇੰਜਣ ਦੇ ਨਾਲ 17 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਫੀਚਰ ਦਿੱਤੇ ਗਏ ਹਨ। ਭਾਰਤੀ ਬਾਜ਼ਾਰ ਵਿੱਚ ਇਸ ਦਾ ਸਿੱਧਾ ਮੁਕਾਬਲਾ ਹੁੰਡਈ ਕ੍ਰੇਟਾ, ਮਾਰੂਤੀ ਗ੍ਰੈਂਡ ਵਿਟਾਰਾ ਅਤੇ ਕਿਆ ਸੇਲਟੋਸ ਵਰਗੀਆਂ ਪ੍ਰਸਿੱਧ SUV ਗੱਡੀਆਂ ਨਾਲ ਹੈ।


author

Inder Prajapati

Content Editor

Related News