ਵਿਗਿਆਨੀਆਂ ਨੇ ਖੋਜਿਆ ; Gene ''ਚ ਫੇਰਬਦਲ ਨਾਲ ਜੜ੍ਹੋਂ ਖਤਮ ਹੋ ਸਕਦੀ ਹੈ ਬੀਮਾਰੀ

11/30/2015 2:28:02 PM

ਜਲੰਧਰ : ਇਨਸਾਨ ਦੇ ਜੀਨ (Gene) ''ਚ ਫੇਰਬਦਲ ਕਰ ਕੇ ਇਨਸਾਨੀ ਬੀਮਾਰੀਆਂ ਨਾਲ ਲੜਨ ਦੀ ਤਕਨੀਕ ਤਾਂ ਪਹਿਲਾਂ ਹੀ ਖੋਜੀ ਜਾ ਚੁੱਕੀ ਹੈ। ਇਹ ਤਕਨੀਕ ਬੀਮਾਰੀ ਨੂੰ ਜੜ੍ਹੋਂ ਖਤਮ ਨਹੀਂ ਕਰ ਸਕਦੀ ਪਰ ਕੁਝ ਖੋਜਕਾਰਾਂ ਨੇ ਇਹ ਸਾਬਿਤ ਕੀਤਾ ਹੈ ਕਿ ਇਕ ਨਵੀਂ ਤਕਨੀਕ ਨਾਲ ਜੀਨ (Gene) ''ਚ ਫੇਰਬਦਲ ਕਰ ਕੇ ਚਹਿਰੇ ਦੀਆਂ ਮਾਸਪੇਸ਼ੀਆਂ ਦੇ ਕੁਪੋਸ਼ਣ ਦੀ ਬੀਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ। 


ਇਸ ਨਵੀਂ ਤਕਨੀਕ ਦਾ ਨਾਂ ਸੀ. ਆਰ. ਆਈ. ਐੱਸ. ਪੀ. ਆਰ. (ਕਲਸਟਰਜ਼ ਆਫ ਰੈਗਿਊਲਰਲੀ ਇੰਟਰਸਪੇਸਡ ਸ਼ੋਰਟ ਪੈਲੰਡ੍ਰੋਮਿਕ ਰਿਪੀਟਸ) ਹੈ। ਇਹ ਤਕਨੀਕ ਹਮਲਾ ਕਰਨ ਵਾਲੇ ਜੀਨ ਨੂੰ ਖਤਮ ਕਰ ਦਿੰਦੀ ਹੈ ਜਿਸ ਨਾਲ ਪ੍ਰੋਟੀਨ ਤੇ ਆਰ. ਐੱਨ. ਏ. ਦਾ ਮਿਸ਼ਰਨ ਜੀਨ ਨੂੰ ਠੀਕ ਕਰ ਦਿੰਦਾ ਹੈ। 

ਇਸ ਦਾ ਮਤਲਬ ਇਹ ਨਹੀਂ ਕਿ ਡਾਕਟਰਾਂ ਨੂੰ ਹਰ ਬੀਮਾਰੀ ਦਾ ਇਲਾਜ ਮਿਲ ਗਿਆ ਹੈ। ਅਜੇ ਸੀ. ਆਰ. ਆਈ. ਐੱਸ. ਪੀ. ਆਰ. ਤਕਨੀਕ ਨੂੰ ਇਨਸਾਨਾਂ ''ਤੇ ਨਹੀਂ ਅਜ਼ਮਾਇਆ ਗਿਆ ਹੈ ਤੇ ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਇਹ ਤਕਨੀਕ ਹਰ ਜੈਨੇਟਿਕ ਕੰਡੀਸ਼ਨ ''ਚ ਕੰਮ ਕਰੇਗੀ। ਇਸ ਦਾ ਸ਼ੁਰੂਆਤੀ ਟੈਸਟ ਵੀ 50 % ਹੀ ਕਾਰਗਰ ਸਿੱਧ ਹੋਇਆ ਸੀ। ਜੇ ਇਸ ਤਕਨੀਕ ਦਾ ਵਿਕਾਸ ਹੋਇਆ ਤਾਂ ਮੈਡੀਕਲ ਫੀਲਡ ਦਾ ਰੂਪ ਹੀ ਬਦਲ ਦਵੇਗੀ। ਜਿਸ ਨਾਲ ਡਾਕਟਰ ਬੀਮਾਰੀ ਦੇ ਲੱਛਣ ਲਭਣ ਦੀ ਥਾਂ ਬੀਮਾਰੀ ਨੂੰ ਜੜ੍ਹੋਂ ਹੀ ਖਤਮ ਕਰ ਸਕਨਗੇ।


Related News