ਆ ਗਈ ਸੋਲਰ ਪਾਵਰ ਨਾਲ ਚਾਰਜ ਹੋਣ ਵਾਲੀ ਸਮਾਰਟ ਘੜੀ, 50 ਦਿਨਾਂ ਤਕ ਚੱਲੇਗੀ ਬੈਟਰੀ

09/26/2020 3:33:45 PM

ਗੈਜੇਟ ਡੈਸਕ– ਪਿਛਲੇ ਸਾਲ ਸੋਲਰ ਚਾਰਜਿੰਗ ਤਕਨੀਕ ਵਾਲੀ fenix 6X Pro Solar ਸਮਾਰਟ ਘੜੀ ਲਿਆਉਣ ਤੋਂ ਬਾਅਦ ਗਾਰਮਿਨ ਇੰਡੀਆ ਨੇ ਭਾਰਤ ’ਚ ਆਪਣੇ ਪੋਰਟਫੋਲੀਓ ਨੂੰ ਵਧਾਉਂਦੇ ਹੋਏ ਨਵੀਂ ਸੋਲਰ-ਪਾਵਰਡ ਸਮਾਰਟ ਘੜੀ Instinct Solar, fenix 6 Pro Solar ਲਾਂਚ ਕੀਤੀ ਹੈ। ਨਵੀਂ ਸੋਲਰ ਪਾਵਰਡ ਸਮਾਰਟ ਘੜੀ, ਸੋਲਰ ਪਾਵਰ ’ਤੇ ਚਲਦੀ ਹੈ ਅਤੇ ਸਮਾਰਟ ਘੜੀ ਦੇ ਸਾਰੇ ਫੰਕਸ਼ੰਸ ਦੇ ਨਾਲ ਆਉਂਦੀ ਹੈ ਜਿਸ ਨੂੰ ਰਿਸਟ-ਬੇਸਡ ਹਾਰਟ ਰੇਟ, ਪਲੱਸ ਆਕਸ, ਬਾਡੀ ਬੈਟਰੀ, ਐਡਵਾਂਸਡ ਸਲੀਪ ਮਾਨੀਟਰਿੰਗ, ਸਟ੍ਰੈਸ ਟ੍ਰੈਕਿੰਗ ਆਦਿ ਇਨ੍ਹਾਂ ਸਾਰੇ ਫੀਚਰਜ਼ ਨਾਲ ਯੂਜ਼ਸ ਆਪਣੀ ਸਿਹਤ ਨੂੰ ਟ੍ਰੈਕ ਕਰ ਸਕਣਗੇ। 

ਢੇਰਾਂ ਸਪੋਰਟਸ ਐਕਟੀਵਿਟੀਜ਼ 
ਇਨ੍ਹਾਂ ਸਮਾਰਟ ਘੜੀਆਂ ’ਚ ਪ੍ਰੀਲੋਡਿਡ ਸਪੋਰਟਸ ਐਕਟੀਵਿਟੀਜ਼ ਜਿਵੇਂ ਇਨਡੋਰ ਚੜਾਈ, ਫਿਸ਼ਿੰਗ, ਮਾਊਨਟੇਨ ਬਾਈਕਿੰਗ ਅਤੇ ਰਨਿੰਗ, ਸਵੀਮਿੰਗ, ਯੋਗਾ, ਗੋਲਫ, ਪਿਲਾਟੇਸ ਦਿੱਤੀਆਂ ਗਈਆਂ ਹਨ। ਇਨ੍ਹਾਂ ਰਾਹੀਂ ਫਿਟਨੈੱਸ ਪ੍ਰੇਮੀ ਖ਼ੁਦ ਨੂੰ ਸਿਹਤਮੰਦ ਰੱਖ ਸਕਣਗੇ। ਗਾਰਮਿਨ ਦੀ ਮਲਟੀਸਪੋਰਟ ਜੀ.ਪੀ.ਐੱਸ. ਸਮਾਰਟਵਾਚਿਸ ਫਿਟਨੈੱਸ ਅਤੇ ਰੋਮਾਂਚ ਪ੍ਰੇਮੀਆਂ ਲਈ ਸ਼ਨਦਾਰ ਰਹੇਗੀ। ਇਸ ਦੇ ਮੁੱਖ ਫੀਚਰ ਸੋਲਰ ਚਾਰਜਿੰਗ ਤਕਨੀਕ ਅਤੇ ਲੰਬੀ ਚੱਲਣ ਵਾਲੀ ਬੈਟਰੀ ਦੇ ਨਾਲ ਹੁਣ ਯੂਜ਼ਰ ਸਫਲਿੰਗ ਤੋਂ ਲੈ ਕੇ ਮਾਊਨਟੇਨ ਬਾਈਕਿੰਗ ਜਾਂ ਕਲਾਈਮਬਿੰਗ ਤਕ ਦਾ ਮਜ਼ਾ ਲੈ ਸਕਣਗੇ। 

50 ਦਿਨਾਂ ਤਕ ਦਾ ਬੈਟਰੀ ਬੈਕਅਪ
ਇੰਸਟਿੰਕਟ ਸੋਲਰ ਸੀਰੀਜ਼ ਦੀ ਬੈਟਰੀ ਸਮਾਰਟਵਾਚ ਮੋਡ ’ਚ ਇਨਡੋਰ 24 ਘੰਟਿਆਂ ਤਕ ਚਲਦੀ ਹੈ ਅਤੇ ਪੂਰੀ ਧੁੱਪ ਮਿਲਣ ’ਤੇ 50 ਦਿਨਾਂ ਤਕ ਚੱਲ ਸਕਦੀ ਹੈ। ਇਸ ਤੋਂ ਇਲਾਵਾ ਪਾਵਰ ਮੈਨੇਜਰ ਦੇ ਨਾਲ ਤੁਸੀਂ ਲੰਬੇ ਸਮੇਂ ਤਕ ਇਨ੍ਹਾਂ ਐਕਟੀਵਿਟੀਜ਼ ਦਾ ਮਜ਼ਾ ਲੈ ਸਕਦੇ ਹੋ। ਗਾਰਮਿਨ ਨੇ 30 ਤੋਂ ਜ਼ਿਆਦਾ ਪੇਟੈਂਟਸ ’ਚ ਨਿਵੇਸ਼ ਕੀਤਾ ਹੈ, ਜਿਸ ਵਿਚ ਆਧੁਨਿਕ ਤਕਨੀਕ ਨਾਲ ਲੈਸ ਅਲਟਰਾ-ਥਿਨ ਮਲਟੀਲੇਅਰ ਨਾਲ ਬਣਿਆ ਸੋਲਰ ਪੈਨਲ-ਪਾਵਰ ਗਲਾਸ ਸ਼ਾਮਲ ਹੈ। ਇਸ ਨਾਲ ਪੈਨਲ ਪੂਰੀ ਤਰ੍ਹਾਂ ਕਵਰ ਨਾ ਹੋਣ ’ਤੇ ਵੀ ਸੋਲਰ ਚਾਰਜਿੰਗ ਜਾਰੀ ਰਹਿੰਦੀ ਹੈ ਅਤੇ ਪਾਵਰ ਮੈਨੇਜਰ ਫੀਚਰ ’ਚ ਸਾਰੇ ਮੋਡਸ ’ਚ ਸਮਾਰਟਵਾਚ ਦੀ ਬੈਟਰੀ ਲਾਈਫ ਕਈ ਗੁਣਾ ਵਧ ਜਾਂਦੀ ਹੈ। ਇਸ ਦੇ ਚਲਦੇ ਲੰਬੇ ਸਮੇਂ ਤਕ ਆਊਟਡੋਰ ਐਕਟੀਵਿਟੀਜ਼ ਦਾ ਮਜ਼ਾ ਲੈ ਸਕਦੇ ਹੋ। 

ਹਾਰਟ ਰੇਟ ਅਤੇ ਬਾਡੀ ਬੈਟਰੀ ਵਰਗੇ ਕਈ ਫੀਚਰਜ਼
ਇੰਸਟਿੰਕਟ ਦੀ ਆਊਟਡੋਰ ਐਕਟੀਵਿਟੀਜ਼ ਅਤੇ ਹੈਲਥ ਟ੍ਰੈਕਿੰਗ ਫੀਚਰਜ਼ ਤੋਂ ਇਲਾਵਾ ਇੰਸਟਿੰਕਟ ਸੋਲਰ ਸੀਰੀਜ਼ ਹੁਣ ਬਾਡੀ ਬੈਟਰੀ ਫੀਚਰ ਨਾਲ ਵੀ ਆਉਂਦੀ ਹੈ ਜੋ ਹਾਰਟ ਰੇਟ, ਤਣਾਅ ਦੇ ਪੱਥਰ, ਨੀਂਦ ਦੀ ਗੁਣਵੱਤਾ ਅਤੇ ਐਨਰਜੀ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਪਲਸ ਆਕਸ (SpO2) ਦਾ ਨਵਾਂ ਫੀਚਰ ਵੀ ਸ਼ਾਮਲ ਕੀਤਾ ਗਿਆਹੈ ਜੋ ਬਲੱਡ ਆਕਸੀਜਨ ਸੈਚੁਰੇਸ਼ਨ ’ਤੇ ਨਿਗਰਾਨੀ ਰੱਖਣ ’ਚ ਮਦਦ ਕਰਦਾ ਹੈ। ਕੋਵਿਡ-19 ਦੇ ਇਸ ਦੌਰ ’ਚ ਇਹ ਫੀਚਰ ਬੇਹੱਦ ਮਹੱਤਵਪੂਰਨ ਹੈ, ਜਦਕਿ ਵਾਇਰਸ ਦੇ ਇਨਫੈਕਸ਼ਨ ਕਾਰਨ ਬਲੱਡ ’ਚ ਆਕਸੀਜਨ ਦਾ ਪੱਧਰ ਘੱਟ ਹੋ ਸਕਦਾ ਹੈ। SpO2 ਦਾ ਅਚਾਨਕ ਡਿੱਗਣਾ ਕੋਵਿਡ ਦੇ ਲੱਛਣਾਂ ਦੀ ਪਛਾਣ ਹੋ ਸਕਦੀ ਹੈ। 


Rakesh

Content Editor

Related News