ਫੋਨ ਖ਼ਰੀਦਣਾ ਹੈ ਤਾਂ ਕਰੋ ਥੋੜ੍ਹਾ ਇੰਤਜ਼ਾਰ, ਸੈਮਸੰਗ ਕਰਨ ਜਾ ਰਿਹੈ ਇਹ ਧਮਾਕਾ

Tuesday, May 25, 2021 - 10:08 AM (IST)

ਫੋਨ ਖ਼ਰੀਦਣਾ ਹੈ ਤਾਂ ਕਰੋ ਥੋੜ੍ਹਾ ਇੰਤਜ਼ਾਰ, ਸੈਮਸੰਗ ਕਰਨ ਜਾ ਰਿਹੈ ਇਹ ਧਮਾਕਾ

ਨਵੀਂ ਦਿੱਲੀ- ਸਮਾਰਟ ਫੋਨ ਖ਼ਰੀਦਣ ਵਾਲੇ ਹੋ ਤਾਂ ਥੋੜ੍ਹਾ ਇੰਤਜ਼ਾਰ ਕਰ ਲਓ, ਸੈਮਸੰਗ ਜਲਦ ਹੀ ਨਵੇਂ ਫੋਨ ਲਾਂਚ ਕਰਨ ਜਾ ਰਿਹਾ ਹੈ। ਖ਼ਬਰਾਂ ਹਨ ਕਿ ਗਲੈਕਸੀ ਜ਼ੈੱਡ ਫੋਲਡ 3 ਅਤੇ ਜ਼ੈਡ ਫਲਿੱਪ 3 ਜੁਲਾਈ ਵਿਚ ਲਾਂਚ ਕੀਤੇ ਜਾ ਸਕਦੇ ਹਨ। ਇਸ ਨਾਲ ਸੈਮਸੰਗ ਦਾ ਫੋਲਡੇਬਲ ਫੋਨ ਵਿਚ ਦਬਦਬਾ ਕਾਇਮ ਰਹਿਣ ਵਾਲਾ ਹੈ।

ਕਿਹਾ ਜਾਂਦਾ ਹੈ ਕਿ ਲਾਂਚਿੰਗ ਦੇ ਪੰਜ ਮਹੀਨਿਆਂ ਵਿਚ ਹੀ ਫੋਲਡੇਬਲ ਫੋਨ ਦੇ 70 ਲੱਖ ਯੂਨਿਟ ਵਿਕਣ ਦੀ ਉਮੀਦ ਹੈ। ਗਲੈਕਸੀ ਜ਼ੈਡ ਫਲਿੱਪ 3 ਦੇ ਬਾਹਰੀ ਪਾਸੇ 1.83 ਇੰਚ ਦੀ ਡਿਸਪਲੇਅ ਮਿਲਣ ਦੀ ਉਮੀਦ ਹੈ।

ਇਸ ਵਿਚ ਡਿਊਲ ਕੈਮਰਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ 12 ਮੈਗਾਪਿਕਸਲ ਦਾ ਮੇਨ ਸਨੈਪਰ ਅਤੇ 12 ਮੈਗਾਪਿਕਸਲ ਦਾ ਅਲਟਰਾ ਸਨੈਪਰ ਹੋਵੇਗਾ। ਇਸ ਦੇ ਨਾਲ ਹੀ ਇਸ ਫੋਨ ਦੀ ਇੰਟਰਨਲ ਡਿਸਪਲੇਅ 'ਤੇ 10 ਮੈਗਾਪਿਕਸਲ ਦਾ ਪੰਚ-ਹੋਲ ਸੈਲਫੀ ਕੈਮਰਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਹੁਣ ਬਸ OTP ਨਾਲ Postpaid 'ਚ ਬਦਲ ਸਕੋਗੇ ਪ੍ਰੀਪੇਡ ਨੰਬਰ

ਉੱਥੇ ਹੀ, ਸੈਮਸੰਗ ਗਲੈਕਸੀ ਜ਼ੈਡ ਫੋਲਡ 3 ਵਿਚ 4,275mAh ਦੀ ਬੈਟਰੀ ਮਿਲ ਸਕਦੀ ਹੈ। ਇਹ ਬੈਟਰੀ 2,215mAh + 2,060mAh ਦੇ ਦੋ ਹਿੱਸਿਆਂ ਵਿਚ ਹੋਵੇਗੀ। ਇਸ ਨੂੰ 4,400mAh ਸਮਰੱਥਾ ਦੇ ਤੌਰ 'ਤੇ ਪ੍ਰਮੋਟ ਕੀਤਾ ਜਾ ਸਕਦਾ ਹੈ। ਅਜਿਹੀਆਂ ਖ਼ਬਰਾਂ ਵੀ ਹਨ ਕਿ ਜ਼ੈਡ ਫੋਲਡ 3 ਵਿਚ ਸਨੈਪਡ੍ਰੈਗਨ 888 ਪ੍ਰੋਸੈਸਰ ਹੋ ਸਕਦਾ ਹੈ। ਇਸ ਨੂੰ ਸਾਲ ਦੀ ਦੂਜੀ ਛਿਮਾਹੀ ਵਿਚ ਗਲੋਬਲ ਲਾਂਚ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਚ 3 ਰੁਪਏ ਤੋਂ ਵੱਧ ਦਾ ਉਛਾਲ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ

ਇਸ ਦੇ ਨਾਲ ਹੀ ਦੱਸ ਦੇਈਏ ਕਿ ਭਾਰਤੀ ਬਾਜ਼ਾਰ ਵਿਚ ਟੈਬਲੇਟ ਦੀ ਮੰਗ ਫਿਰ ਤੋਂ ਵਧੀ ਹੈ। ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ. ਡੀ. ਸੀ.) ਦੀ ਰਿਪੋਰਟ ਅਨੁਸਾਰ, ਸਾਲ ਦੀ ਪਹਿਲੀ ਤਿਮਾਹੀ ਵਿਚ ਟੈਬਲੇਟ ਬਾਜ਼ਾਰ ਵਿਚ ਸੈਮਸੰਗ 34 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਪਹਿਲੇ ਸਥਾਨ 'ਤੇ ਰਿਹਾ। ਇਸ ਦੌਰਾਨ ਕੰਪਨੀ ਦੇ ਟੈਬ S6 ਲਾਈਟ,  ਟੈਬ A7, ਟੈਬ S7+ ਅਤੇ ਟੈਬ S7 ਮਾਡਲ ਸਭ ਤੋਂ ਜ਼ਿਆਦਾ ਵਿਕੇ।

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News