Galaxy S7 ਅਤੇ S7 edge ''ਚ ਦੇਖਣ ਨੂੰ ਮਿਲੇਗਾ 7.1 ਨਾਗਟ ਵਰਜ਼ਨ

Saturday, Dec 10, 2016 - 06:06 PM (IST)

Galaxy S7 ਅਤੇ S7 edge ''ਚ ਦੇਖਣ ਨੂੰ ਮਿਲੇਗਾ 7.1 ਨਾਗਟ ਵਰਜ਼ਨ

ਜਲੰਧਰ : ਸੈਮਸੰਗ ਨੇ ਗਲੈਕਸੀ ਬੀਟਾ ਪ੍ਰੋਗਰਾਮ ਦੇ ਤਹਿਤ ਐਂਡ੍ਰਾਇਡ 7.0 ਨੂੰ ਗਲੈਕਸੀ ਐਸ7 ਅਤੇ ਐੱਸ7 ਏਜ਼ ਫੋਨਸ ਲਈ ਪੇਸ਼ ਕੀਤਾ ਹੈ ਪਰ ਗਲੈਕਸੀ ਐੱਸ7 ਅਤੇ ਐੱਸ7 ਏਜ਼ ''ਚ ਐਡ੍ਰਾਇਡ 7.0 ਅਪਡੇਟ ਦੇਖਣ ਨੂੰ ਮਿਲੇਗਾ। ਹਾਲਾਂਕਿ ਚਿੰਤਾ ਕਰਨ ਦੀ ਗੱਲ ਨਹੀਂ ਹੈ ਕਿਉਂਕਿ ਗਲੈਕਸੀ ਐੱਸ7 ''ਚ ਸਿੱਧੇ 7.1 ਨਾਗਟ ਵਰਜਨ ਦੇਖਣ ਨੂੰ ਮਿਲੇਗਾ। 

 

ਜ਼ਿਕਰਯੋਗ ਹੈ ਕਿ ਐਂਡ੍ਰਾਇਡ 7.0 ਨਾਗਟ ਵਰਜਨ ਨੂੰ ਐੱਲ. ਜੀ. ਵੀ20 ਅਤੇ ਨੈਕਸਸ ਡਿਵਾਈਸਿਸ ਲਈ ਪੇਸ਼ ਕੀਤਾ ਗਿਆ ਸੀ ਪਰ ਗੂਗਲ ਦੇ ਆਪਣੇ ਪਿਕਸਲ ਫੋਨ ''ਚ ਸੁਸੁਧਾਰ ਦੇ ਨਾਲ 7.1 ਨਾਗਟ ਵਰਜਨ ਨੂੰ ਪੇਸ਼ ਕੀਤਾ ਗਿਆ ਹੈ। 

 

ਐਂਡ੍ਰਾਇਡ 7.1 ਨਾਗਟ ਵਰਜਨ ''ਚ ਚਾਹੇ ਥੋੜ੍ਹਾ ਜਿਹਾ ਹੀ ਸੁਧਾਰ ਹੋਇਆ ਹੈ ਪਰ ਇਸ ''ਚ ਕੁੱਝ ਖਾਸ ਫੰਕਸ਼ਨਸ ਨੂੰ ਐਡ ਕੀਤਾ ਗਿਆ ਹੈ ਜਿਸ ''ਚ ਟੱਚ ਪਰਫਾਰਮੈਨਸ ''ਚ ਸੁਧਾਰ ਅਤੇ ਡੇ.ਡ੍ਰੀਮ ਵੀ. ਆਰ. ਸਪੋਰਟ ਸ਼ਾਮਿਲ ਹੈ।


Related News